ਮੁਹੰਮਦ ਸ਼ਮੀ ਮਾਮਲੇ 'ਚ ਚੇਤਨ ਚੌਹਾਨ ਦਾ ਬੀ.ਸੀ.ਸੀ.ਆਈ ਨੂੰ ਸਵਾਲ
Published : Mar 10, 2018, 1:55 pm IST
Updated : Mar 10, 2018, 8:25 am IST
SHARE ARTICLE

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਫਿਲਹਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਦੇ ਸੈਂਟਰਲ ਕਾਂਟ੍ਰੈਕਟ ਤੋਂ ਬਾਹਰ ਹਨ। ਸ਼ਮੀ ਦੀ ਪਤਨੀ ਨੇ ਉਸ 'ਤੇ ਕਈ ਸੰਗੀਨ ਦੋਸ਼ ਲਗਾਏ ਹਨ। ਕੋਲਕਾਤਾ ਪੁਲਿਸ ਦੀ ਸ਼ਿਕਾਇਤ ਦੇ ਬਾਅਦ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਕ੍ਰਿਕਟਰ ਅਤੇ ਉਤਰ ਪ੍ਰਦੇਸ਼ ਦੇ ਮੰਤਰੀ ਚੇਤਨ ਚੌਹਾਨ ਨੇ ਸ਼ਮੀ ਦੇ ਕਾਂਟਰੈਕਟ 'ਤੇ ਸਵਾਲ ਉਠਾਏ ਹਨ।



ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਬੀ.ਸੀ.ਸੀ.ਆਈ. ਨੂੰ ਸ਼ਮੀ ਦਾ ਕਰਾਰ ਰੋਕਣਾ ਨਹੀਂ ਚਾਹੀਦਾ ਸੀ, ਕਿਉਂਕਿ ਇਸ ਮਾਮਲੇ ਦਾ ਕ੍ਰਿਕਟ ਨਾਲ ਕੋਈ ਸਬੰਧ ਨਹੀਂ ਹੈ। ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਕਿਹਾ ਕਿ ਪਤਨੀ ਦੇ ਦੋਸ਼ਾਂ ਦੇ ਚਲਦੇ ਸ਼ਮੀ ਦੇ ਨਾਂ 'ਤੇ ਰੋਕ ਲਗਾਈ ਗਈ ਹੈ। ਉਧਰ ਸ਼ਮੀ ਦੇ ਆਈ.ਪੀ.ਐਲ. ਖੇਡਣ 'ਤੇ ਵੀ ਸੰਕਟ ਆ ਸਕਦਾ ਹੈ।ਆਈ.ਪੀ.ਐਲ. ਦੀ ਫ੍ਰੈਂਚਾਈਜੀ ਦਿੱਲੀ ਡੇਅਰਡੇਵਿਲਸ ਨੇ ਕਿਹਾ ਕਿ ਦਿੱਲੀ ਦੀ ਟੀਮ ਸ਼ਮੀ ਦੇ ਖੇਡਣ 'ਤੇ ਜਲਦ ਹੀ ਫ਼ੈਸਲਾ ਕਰੇਗੀ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨਾਲ ਜੁੜੇ ਵਿਵਾਦਾਂ 'ਤੇ ਨਜ਼ਰ ਬਣਾਏ ਹੋਏ ਹਨ ਅਤੇ ਸਾਡੇ ਸੀਨੀਅਰ ਅਧਿਕਾਰੀ ਜਲਦ ਹੀ ਬੀ.ਸੀ.ਸੀ.ਆਈ. ਅਧਿਕਾਰੀਆਂ ਨਾਲ ਮੁਲਾਕਾਤ ਕਰ ਸਕਦੇ ਹਨ।



ਕੋਲਕਾਤਾ ਪੁਲਿਸ ਨੇ ਸ਼ਮੀ ਅਤੇ ਉਸ ਦੇ ਪਰਿਵਾਰ ਦੇ ਚਾਰ ਮੈਂਬਰਾਂ ਵਿਰੁਧ ਆਈ.ਪੀ.ਸੀ. ਧਾਰਾ 498ਏ, 323, 307, 376, 506, 328 ਅਤੇ 34 ਦੇ ਤਹਿਤ ਕੇਸ ਦਰਜ ਕੀਤਾ ਹੈ। ਇਸ 'ਚ ਸ਼ਮੀ 'ਤੇ ਘਰੇਲੂ ਹਿੰਸਾ ਦੇ ਦੋਸ਼ਾਂ 'ਚ ਧਾਰਾ 498 ਏ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਤਹਿਤ ਸ਼ਮੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ 'ਤੇ ਉਸ ਦੀ ਪਤਨੀ ਹਸੀਨ ਜਹਾਂ ਨਾਲ ਦੁਰ-ਵਿਵਹਾਰ ਕਰਨ ਦੇ ਦੋਸ਼ ਹਨ। ਸ਼ਮੀ 'ਤੇ ਧਾਰਾ 323 ਦੇ ਤਹਿਤ ਪਤਨੀ ਨੂੰ ਸੱਟ ਪਹੁੰਚਾਉਣ ਦੇ ਵੀ ਦੋਸ਼ ਹਨ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement