ਮੁਹੰਮਦ ਸ਼ਮੀ 'ਤੇ ਉਸਦੀ ਪਤਨੀ ਨੇ ਲਗਾਏ ਮੈਚ ਫਿਕਸਿੰਗ ਦੇ ਦੋਸ਼, ਬਚਾਅ 'ਚ ਆਏ ਕਪਿਲ
Published : Mar 9, 2018, 1:15 pm IST
Updated : Mar 9, 2018, 7:45 am IST
SHARE ARTICLE

ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ 'ਤੇ ਉਨ੍ਹਾਂ ਦੀ ਪਤਨੀ ਹਸੀਨ ਜਿਹਾਂ ਵਲੋਂ ਇਕ ਹੋਰ ਗੰਭੀਰ ਦੋਸ਼ ਲੱਗਾ ਦਿੱਤਾ ਹੈ ਜੇ ਉਸਦੀ ਖੇਡ ਨਾਲ ਸਬੰਧਿਤ ਹੈ। ਮੁਹੰਮਦ ਸ਼ਮੀ ਦੀ ਪਤਨੀ ਜਿਹਾਂ ਨੇ ਉਸ 'ਤੇ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਪ੍ਰੇਮਿਕਾ ਰੱਖਣ ਅਤੇ ਕੁੱਟਮਾਰ ਦੇ ਦੋਸ਼ਾਂ ਤੋਂ ਬਾਅਦ ਹੁਣ ਮੈਚ ਫਿਕਸਿੰਗ ਦਾ ਵੀ ਦੋਸ਼ ਲਗਾ ਦਿੱਤਾ ਹੈ। 

ਉਸ ਨੇ ਦੱਸਿਆ ਕਿ ਸ਼ਮੀ ਨੇ ਦੁਬਈ 'ਚ ਪਾਕਿਸਤਾਨ ਦੀ ਅਲਿਸਬਾ ਨਾਮਕ ਲੜਕੀ ਤੋਂ ਪੈਸੇ ਲਏ ਅਤੇ ਇਸ ਮਾਮਲੇ 'ਚ 'ਮੁਹੰਮਦ ਭਾਈ' ਨਾਮਕ ਵਿਅਕਤੀ ਵੀ ਸ਼ਾਮਲ ਹੈ। ਜਿਹਾਂ ਨੇ ਕਿਹਾ ਕਿ ਮੁਹੰਮਦ ਸ਼ਮੀ ਜਦੋਂ ਮੈਨੂੰ ਧੋਖਾ ਦੇ ਸਕਦੇ ਹਨ ਤਾਂ ਉਹ ਦੇਸ਼ ਨੂੰ ਵੀ ਧੋਖਾ ਦੇ ਸਕਦੇ ਹਨ। ਉਨ੍ਹਾਂ ਨੇ ਇੰਗਲੈਂਡ 'ਚ ਰਹਿਣ ਵਾਲੇ ਮੁਹੰਮਦ ਭਾਈ ਦੇ ਜ਼ੋਰ ਪਾਉਣ 'ਤੇ ਪੈਸੇ ਲਏ ਸਨ। ਮੇਰੇ ਕੋਲ ਇਸ ਦੇ ਸਬੂਤ ਹਨ। 



ਸ਼ਮੀ ਨੇ ਦੁਬਈ ਦੇ ਹੋਟਲ 'ਚ 'ਸਿੰਗਲ ਐਡਲਟ' ਦੇ ਤੌਰ 'ਤੇ ਇਕ ਕਮਰਾ ਵੀ ਬੁੱਕ ਕਰਵਾਇਆ ਸੀ। ਸ਼ਮੀ ਨੇ ਕਰਾਚੀ ਦੀ ਰਹਿਣ ਵਾਲੀ ਅਲਿਸਬਾ ਲਈ ਵੀ ਕਮਰਾ ਬੁੱਕ ਕਰਵਾਇਆ ਸੀ। ਸ਼ਮੀ ਨੇ ਇਸ ਦੇ ਬਾਰੇ 'ਚ ਮੈਨੂੰ ਕਦੀ ਵੀ ਕੁਝ ਨਹੀਂ ਦੱਸਿਆ ਸੀ। ਮੇਰੇ ਨਾਲ ਫੋਨ 'ਤੇ ਹੋਈ ਗੱਲਬਾਤ 'ਚ ਸ਼ਮੀ ਨੇ ਪੈਸੇ ਲੈਣ ਦੀ ਗੱਲ ਮੰਨੀ ਸੀ। 


ਮੇਰੇ ਕੋਲ ਇਸ ਦੀ ਰਿਕਾਰਡਿੰਗ ਵੀ ਹੈ। ਪਤਨੀ ਜਿਹਾਂ ਵਲੋਂ ਲਗਾਏ ਗਏ ਇਸ ਦੋਸ਼ 'ਤੇ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਕਪਿਲ ਦੇਵ ਨੇ ਕਿਹਾ ਕਿ ਜਦੋਂ ਇਹ ਗੱਲ ਹੋਈ ਸੀ ਤਦ ਹਸੀਨ ਜਿਹਾਂ ਨੇ ਇਸ ਗੱਲ ਦਾ ਜ਼ਿਕਰ ਕਿਉਂ ਨਹੀਂ ਕੀਤਾ ਸੀ। ਕਪਿਲ ਦੇਵ ਨੇ ਕਿਹਾ ਕਿ ਪਤੀ-ਪਤਨੀ ਦੀ ਲੜਾਈ ਨੂੰ ਸੜਕ 'ਤੇ ਲਿਆਉਣਾ ਚੰਗੀ ਗੱਲ ਨਹੀਂ ਹੈ। ਹਸੀਨ ਵਲੋਂ ਲਗਾਇਆ ਗਿਆ ਦੋਸ਼ ਘਿਨੌਣਾ ਹੈ। 


ਜਦੋਂ ਤਕ ਜਾਂਚ ਨਾਲ ਪੂਰੀ ਗੱਲ ਬਾਹਰ ਨਾ ਆ ਜਾਵੇ ਤਦ ਤਕ ਕੁਝ ਵੀ ਕਹਿਣਾ ਠੀਕ ਨਹੀਂ ਹੈ। ਪਰ ਮੈਂ ਇਸ ਗੱਲ ਨੂੰ ਲੈ ਕੇ ਹਾਂ-ਪੱਖੀ ਹਾਂ ਕਿ ਸ਼ਮੀ ਨੇ ਅਜਿਹਾ ਨਹੀਂ ਕੀਤਾ ਹੋਵੇਗਾ। ਇਸ ਤੋਂ ਇਲਾਵਾ ਹਸੀਨ ਨੇ ਕਿਹਾ ਸੀ ਕਿ ਸ਼ਮੀ ਦੇ ਪਰਿਵਾਰ ਨੇ ਹੀ ਉਨ੍ਹਾਂ ਨੂੰ ਵਿਆਹ ਲਈ ਮਜਬੂਰ ਕੀਤਾ ਸੀ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement