ਪਹਿਲੇ ਵਨ ਡੇ 'ਚ 6 ਵਿਕਟ ਨਾਲ ਜਿੱਤਿਆ ਭਾਰਤ, ਕੋਹਲੀ ਦਾ 33ਵਾਂ ਸ਼ਤਕ
Published : Feb 2, 2018, 10:17 am IST
Updated : Feb 2, 2018, 5:59 am IST
SHARE ARTICLE

ਸਪਿਨਰਾਂ ਦੀ ਜਾਦੂਗਰੀ ਵਿਚਾਲੇ ਫਾਫ ਡੂ ਪਲੇਸਿਸ ਦੀ ਸ਼ਾਨਦਾਰ ਪਾਰੀ ਆਖਿਰ ਵਿਚ ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜੇ ਅੱਗੇ ਫਿੱਕੀ ਪੈ ਗਈ, ਜਿਸ ਦੇ ਦਮ 'ਤੇ ਭਾਰਤ ਨੇ ਪਹਿਲੇ ਇਕ ਦਿਨਾ ਕੌਮਾਂਤਰੀ ਕ੍ਰਿਕਟ ਮੈਚ ਵਿਚ ਦੱਖਣੀ ਅਫਰੀਕਾ 'ਤੇ ਵੀਰਵਾਰ ਨੂੰ ਇੱਥੇ 27 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਆਸਾਨ ਜਿੱਤ ਦਰਜ ਕੀਤੀ। ਕੁਲਦੀਪ ਯਾਦਵ (34 ਦੌੜਾਂ 'ਤੇ 3 ਵਿਕਟਾਂ) ਤੇ ਯੁਜਵੇਂਦਰ ਚਾਹਲ (45 ਦੌੜਾਂ 'ਤੇ 2 ਵਿਕਟਾਂ) ਨੇ ਮਿਲ ਕੇ 20 ਓਵਰਾਂ ਵਿਚ 79 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਪਰ ਪਲੇਸਿਸ ਨੇ ਇਨ੍ਹਾਂ ਦੋਵਾਂ ਦਾ ਡਟ ਕੇ ਸਾਹਮਣਾ ਕਰ ਕੇ 112 ਗੇਂਦਾਂ 'ਤੇ 120 ਦੌੜਾਂ ਦੀ ਕਪਤਾਨੀ ਪਾਰੀ ਖੇਡੀ। 

ਉਸ ਨੇ 11 ਚੌਕੇ ਤੇ 2 ਛੱਕੇ ਲਾਏ ਅਤੇ ਹੇਠਲੇ ਕ੍ਰਮ ਵਿਚ ਕ੍ਰਿਸ ਮੌਰਿਸ (37) ਨਾਲ ਛੇਵੀਂ ਵਿਕਟ ਲਈ 74 ਦੌੜਾਂ ਤੇ ਐਡਮ ਫੇਲਕਾਵਓ (ਅਜੇਤੂ 27) ਨਾਲ ਸੱਤਵੀਂ ਵਿਕਟ ਲਈ 56 ਦੌੜਾਂ ਦੀਆਂ ਦੋ ਉਪਯੋਗੀ ਸਾਂਝੇਦਾਰੀਆਂ ਕੀਤੀਆਂ, ਜਿਸ ਨਾਲ ਦੱਖਣੀ ਅਫਰੀਕਾ ਅੱਠ ਵਿਕਟਾਂ 'ਤੇ 269 ਦੌੜਾਂ ਬਣਾਉਣ ਵਿਚ ਸਫਲ ਰਿਹਾ।


ਟੀਚੇ ਦਾ ਪਿੱਛਾ ਕਰਨ ਵਿਚ ਮਾਹਿਰ ਕੋਹਲੀ ਨੇ ਫਿਰ ਤੋਂ ਰੰਗ ਬਿਖੇਰਿਆ ਤੇ 119 ਗੇਂਦਾਂ 'ਤੇ 112 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਭਾਰਤ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਕੋਹਲੀ ਨੇ ਅਜਿੰਕਯ ਰਹਾਣੇ (86 ਗੇਂਦਾਂ 'ਤੇ 79 ਦੌੜਾਂ) ਨਾਲ ਤੀਜੀ ਵਿਕਟ ਲਈ 189 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਭਾਰਤ ਨੇ 45.3 ਓਵਰਾਂ ਵਿਚ 4 ਵਿਕਟਾਂ 'ਤੇ 270 ਦੌੜਾਂ ਬਣਾ ਕੇ ਛੇ ਮੈਚਾਂ ਦੀ ਲੜੀ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ।



ਕੋਹਲੀ ਨੇ ਵਨ ਡੇ ਵਿਚ ਆਪਣਾ 33ਵਾਂ ਸੈਂਕੜਾ ਪੂਰਾ ਕੀਤਾ। ਕੋਹਲੀ ਦਾ ਦੱਖਣੀ ਅਫਰੀਕੀ ਧਰਤੀ 'ਤੇ ਉਸਦਾ ਵਨ ਡੇ ਵਿਚ ਇਹ ਪਹਿਲਾ ਸੈਂਕੜਾ ਹੈ। ਉਹ ਉਨ੍ਹਾਂ ਸਾਰੇ ਦੇਸ਼ਾਂ ਵਿਚ ਸੈਂਕੜੇ ਲਾ ਚੁੱਕਾ ਹੈ। ਉਸ ਨੇ ਆਪਣੀ ਪਾਰੀ ਵਿਚ 10 ਚੌਕੇ ਲਾਏ ਜਦਕਿ ਰਹਾਣੇ ਦੀ ਪਾਰੀ ਵਿਚ ਪੰਜ ਚੌਕੇ ਤੇ ਦੋ ਛੱਕੇ ਸ਼ਾਮਲ ਹਨ। ਰੋਹਿਤ ਸ਼ਰਮਾ (20) ਨੇ ਚੰਗੀ ਸ਼ੁਰੂਆਤ ਕਰਨ ਤੋਂ ਬਾਅਦ ਮੋਰਨੇ ਮੋਰਕਲ ਦੀ ਗੇਂਦ ਹਵਾ ਵਿਚ ਲਹਿਰਾ ਕੇ ਆਪਣੀ ਵਿਕਟ ਇਨਾਮ ਵਿਚ ਦੇ ਦਿੱਤੀ। ਰੋਹਿਤ ਨੇ ਦੱਖਣੀ ਅਫਰੀਕਾ ਵਿਰੁੱਧ ਉਸ ਦੀ ਧਰਤੀ 'ਤੇ ਹੁਣ ਤੱਕ 8 ਪਾਰੀਆਂ ਵਿਚ 13.25 ਦੀ ਔਸਤ ਨਾਲ ਸਿਰਫ 106 ਦੌੜਾਂ ਬਣਾਈਆਂ ਹਨ।

ਕੋਹਲੀ ਦਾ ਡੂ ਪਲੇਸਿਸ ਨੇ ਸ਼ੁਰੂ ਵਿਚ ਹੀ ਕੈਚ ਛੱਡਿਆ ਪਰ ਭਾਰਤੀ ਕਪਤਾਨ ਨੇ ਸ਼ਿਖਰ ਧਵਨ (35) ਨੂੰ ਤਦ ਰਨ ਆਊਟ ਕਰਵਾਇਆ ਜਦੋਂ ਖੱਬੇ ਹੱਥ ਦਾ ਇਹ ਬੱਲੇਬਾਜ਼ ਆਪਣੇ ਪੂਰੇ ਸ਼ਬਾਬ ਨਾਲ ਬੱਲੇਬਾਜ਼ੀ ਕਰ ਰਿਹਾ ਸੀ।



ਕੋਹਲੀ ਨੇ ਫਿਰ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਾਲ ਨਿਭਾਈ ਤੇ ਉਸ ਦਾ ਰਹਾਣੇ ਨੇ ਬਾਖੂਬੀ ਸਾਥ ਦਿੱਤਾ। ਰਹਾਣੇ ਨੇ ਆਪਣੇ ਕਰੀਅਰ ਦਾ 24ਵਾਂ ਤੇ ਲਗਾਤਾਰ ਪੰਜਵਾਂ ਅਰਧ ਸੈਂਕੜਾ ਪੂਰਾ ਕੀਤਾ। ਉਹ ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ ਤੇ ਕੋਹਲੀ ਤੋਂ ਬਾਅਦ ਚੌਥਾ ਭਾਰਤੀ ਹੈ, ਜਿਸ ਨੇ ਵਨ ਡੇ ਵਿਚ ਲਗਾਤਾਰ ਪੰਜ ਮੈਚਾਂ ਵਿਚ ਅਰਧ ਸੈਂਕੜੇ ਲਾਏ ਹਨ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement