ਪਾਪਾ ਸਚਿਨ ਦੇ ਕਹਿਣ 'ਤੇ ਅਰਜੁਨ ਨੇ ਲਿਆ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ
Published : Mar 1, 2018, 3:02 pm IST
Updated : Mar 1, 2018, 9:32 am IST
SHARE ARTICLE

ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਪੁੱਤਰ ਅਰਜੁਨ ਤੇਂਦੁਲਕਰ ਨੇ ਮੁੰਬਈ ਟੀ-20 ਲੀਗ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਇਸ ਤੋਂ ਪਹਿਲਾਂ ਖਬਰ ਸੀ ਕਿ ਅਰਜੁਨ ਤੇਂਦੁਲਕਰ 11 ਮਾਰਚ ਤੋਂ ਲੈ ਕੇ 21 ਮਾਰਚ ਤੱਕ ਚਲਣ ਵਾਲੀ ਇਸ ਲੀਗ ਵਿਚ ਹਿੱਸਾ ਲੈਣਗੇ, ਪਰ ਹੁਣ ਉਨ੍ਹਾਂ ਨੇ ਇਹ ਕਹਿ ਕੇ ਆਪਣਾ ਨਾਂ ਵਾਪਸ ਲੈ ਲਿਆ ਹੈ ਕਿ ਉਹ ਹੁਣ ਇਸਦੇ ਲਈ ਤਿਆਰ ਨਹੀਂ ਹਨ। ਦੱਸਿਆ ਜਾ ਰਿਹਾ ਹੈ ਕਿ ਅਰਜੁਨ ਤੇਂਦੁਲਕਰ ਨੇ ਇਹ ਫੈਸਲਾ ਆਪਣੇ ਪਿਤਾ ਅਤੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਤੋਂ ਪੁੱਛਕੇ ਹੀ ਲਿਆ ਹੈ। ਜ਼ਿਕਰੇਯੋਗ ਹੈ ਕਿ ਸਚਿਨ ਤੇਂਦੁਲਕਰ ਹੀ ਮੁੰਬਈ ਟੀ-20 ਲੀਗ ਦੇ ਬਰਾਂਡ ਅੰਬੈਸਡਰ ਹਨ। ਅਰਜੁਨ ਤੇਂਦੁਲਕਰ ਦੇ ਅਚਾਨਕ ਲੀਗ ਤੋਂ ਨਾਂ ਵਾਪਸ ਲੈ ਲੈਣ ਦੇ ਕਾਰਨ ਲੀਗ ਦੇ ਆਯੋਜਕਾਂ ਨੂੰ ਝਟਕਾ ਲੱਗਾ ਹੈ। 



ਮੁੰਬਈ ਟੀ-20 ਲੀਗ ਦੇ ਪ੍ਰਬੰਧਕ ਇਸ ਲਈ ਵੀ ਪਰੇਸ਼ਾਨ ਹਨ ਕਿ ਮੁੰਬਈ ਦੇ ਜ਼ਿਆਦਾਤਰ ਵੱਡੇ ਖਿਡਾਰੀ ਹੋਰ ਮੁਕਾਬਲਿਆਂ ਵਿਚ ਰੁਝੇ ਹੋਏ ਹਨ। ਕੁਝ ਖਿਡਾਰੀ ਸ਼੍ਰੀਲੰਕਾ ਵਿਚ ਹੋਣ ਵਾਲੀ ਤਿਕੋਣੀ ਲੜੀ ਵਿਚ ਰੁਝੇ ਹੋਏ ਹਨ। ਜਦਕਿ ਕੁਝ ਖਿਡਾਰੀ ਈਰਾਨੀ ਟਰਾਫੀ ਦੀਆਂ ਤਿਆਰੀਆਂ ਵਿਚ ਲੱਗੇ ਹਨ। ਹੁਣ ਅਰਜੁਨ ਤੇਂਦੁਲਕਰ ਦੇ ਵੀ ਨਾਂ ਵਾਪਸ ਲੈ ਲੈਣ ਨਾਲ ਪ੍ਰਬੰਧਕ ਪਰੇਸ਼ਾਨ ਹਨ। 



ਫਿਲਹਾਲ ਅਰਜੁਨ ਤੇਂਦੁਲਕਰ ਇਨ੍ਹਾਂ ਦਿਨਾਂ 'ਚ ਸਖਤ ਟ੍ਰੇਨਿੰਗ ਕਰ ਰਹੇ ਹਨ ਅਤੇ ਸਚਿਨ ਤੇਂਦੁਲਕਰ ਦੀ ਉਨ੍ਹਾਂ 'ਤੇ ਨਜ਼ਰ ਹੈ। ਅਰਜੁਨ ਦੇ ਬਾਲਿੰਗ ਕੋਚ ਉਨ੍ਹਾਂ ਦੇ ਐਕਸ਼ਨ ਸਣੇ ਹਰ ਚੀਜ 'ਤੇ ਕੰਮ ਕਰ ਰਹੇ ਹਨ। ਹਾਲਾਂਕਿ ਪਿਛਲੇ ਲਗਭਗ ਇਕ ਸਾਲ ਤੋਂ ਅਰਜੁਨ ਤੇਂਦੁਲਕਰ ਸੱਟਾਂ ਤੋਂ ਪਰੇਸ਼ਾਨ ਰਹੇ ਹਨ, ਪਰ ਹੁਣ ਉਨ੍ਹਾਂ ਦਾ ਪੂਰਾ ਧਿਆਨ ਆਪਣੀ ਟ੍ਰੇਨਿੰਗ 'ਤੇ ਹੈ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement