ਪਤਨੀ ਦੇ ਦੋਸ਼ਾਂ 'ਤੇ ਸ਼ਮੀ ਨੇ ਦਿੱਤੀ ਸਫਾਈ, ਬੋਲੇ ਸਭ ਸਾਜਿਸ਼ ਹੈ
Published : Mar 7, 2018, 2:02 pm IST
Updated : Mar 7, 2018, 8:32 am IST
SHARE ARTICLE

ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਧਰਮਸ਼ਾਲਾ 'ਚ ਦੇਵਧਰ ਟਰਾਫੀ ਮੁਕਾਬਲਾ ਖੇਡ ਰਹੇ ਸਨ ਪਰ ਉਨ੍ਹਾਂ ਨੇ ਸੋਚਿਆ ਵੀਂ ਨਹੀਂ ਹੋਵੇਗਾ ਕਿ ਜਦੋਂ ਉਹ ਮੈਦਾਨ ਤੋਂ ਬਾਹਰ ਆਉਣਗੇ ਤਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਚ ਭੂਚਾਲ ਆ ਜਾਵੇਗਾ। ਸੋਮਵਾਰ ਰਾਤ ਤੋਂ ਮੰਗਲਵਾਰ ਰਾਤ ਦੇ ਵਿਚ ਸ਼ਮੀ ਦੀ ਪਤਨੀ ਹਸੀਨ ਇੱਥੇ ਫੇਸਬੁੱਕ ਅਕਾਊਂਟ 'ਤੇ ਸ਼ਮੀ ਦੀ ਕਈ ਲੜਕੀਆਂ ਨਾਲ ਗੱਲਬਾਤ ਦੇ ਸਕਰੀਨ ਸ਼ਾਟ ਕਲਿਕ ਕੀਤੇ ਹਨ। ਹੁਣ ਇਹ ਠੀਕ ਹੈ ਜਾਂ ਨਹੀਂ, ਇਹ ਰਾਜ ਨਹੀਂ ਖੁੱਲ ਸਕਿਆ ਹੈ। ਮੁਹੰਮਦ ਸ਼ਮੀ ਇਸ ਵਾਰੇ 'ਚ ਗੱਲ ਨਹੀਂ ਕਰ ਰਹੇ ਹਨ ਜਦਕਿ ਉਸਦੀ ਪਤਨੀ ਦਾ ਫੋਨ ਬੰਦ ਆ ਰਿਹਾ ਹੈ।



ਇਨ੍ਹਾਂ ਤਾਂ ਜ਼ਰੂਰ ਹੈ ਕਿ ਸ਼ਮੀ ਦੀ ਨਿੱਜੀ ਜ਼ਿੰਦਗੀ 'ਚ ਬਹੁਤ ਵੱਡਾ ਤੂਫਾਨ ਆ ਸਕਦਾ ਹੈ। ਸ਼ਾਇਦ ਸ਼ਮੀ ਨੂੰ ਵੀ ਮੈਦਾਨ 'ਤੇ ਮੈਚ ਖੇਡਦੇ ਹੋਏ ਇਸਦਾ ਪਤਾ ਲੱਗ ਗਿਆ ਸੀ ਤਾਂ ਉਸ ਦਾ ਧਿਆਨ ਕ੍ਰਿਕਟ 'ਤੇ ਨਹੀਂ ਸੀ। ਉਨ੍ਹਾਂ ਨੇ ਕਰਨਾਟਕ ਦੇ ਖਿਲਾਫ ਮੁਕਾਬਲੇ 'ਚ ਇੰਡੀਆ 'ਏ' ਵਲੋਂ ਖੇਡਦੇ ਹੋਏ 10 ਓਵਰ 'ਚ 96 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।

ਪਰਿਵਾਰ ਵਾਲਿਆਂ ਅਨੁਸਾਰ ਸ਼ਮੀ ਤੇ ਉਸਦੀ ਪਤਨੀ ਦੇ ਵਿਚ ਕਿਸੇ ਵੀ ਪ੍ਰਕਾਰ ਦੇ ਵਿਵਾਦ ਨੂੰ ਮਨ੍ਹਾਂ ਕਰ ਦਿੱਤਾ। ਦੋਵਾਂ ਦੇ ਵਿਚ ਕਿਸੇ ਵੀ ਪ੍ਰਕਾਰ ਦਾ ਕੋਈ ਵਿਵਾਦ ਨਹੀਂ ਹੈ। ਇਹ ਸਿਰਫ ਬਦਨਾਮ ਕਰਨ ਦੀ ਸਾਜ਼ਿਸ ਹੈ। ਸ਼ਮੀ ਦੀ ਪਤਨੀ ਹਸੀਨ ਬੰਗਾਲ ਦੀ ਰਹਿਣ ਵਾਲੀ ਹੈ ਤੇ ਮਾਡਲਿੰਗ ਨਾਲ ਜੁੜੀ ਰਹੀ ਹੈ।



ਮੀਡਿਆ ਵਿੱਚ ਇਹ ਮਾਮਲਾ ਸਾਹਮਣੇ ਆਉਣ ਦੇ ਬਾਅਦ, ਸ਼ਮੀ ਨੇ ਟਵਿਟਰ 'ਤੇ ਆਪਣੀ ਸਫਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ, ਹਾਏ, ਮੈਂ ਮੋਹੰਮਦ ਸ਼ਮੀ ਹਾਂ। ਇਹ ਸਾਡੀ ਨਿੱਜੀ ਜਿੰਦਗੀ ਦੇ ਬਾਰੇ ਵਿਚ ਜਿੰਨੀ ਵੀ ਚਾਲ ਚੱਲ ਰਹੀ ਹੈ, ਇਹ ਸਭ ਝੂਠ ਹੈ। ਇਹ ਸਾਡੇ ਖਿਲਾਫ ਕੋਈ ਬਹੁਤ ਵੱਡੀ ਸਾਜਿਸ਼ ਰਚ ਰਿਹਾ ਹੈ, ਜੋ ਕੋਈ ਵੀ ਇਹ ਕਰ ਰਿਹਾ ਹੈ ਉਸਦਾ ਮਕਸਦ ਉਹ ਮੈਨੂੰ ਬਦਨਾਮ ਕਰ ਮੇਰੇ ਖੇਡ ਨੂੰ ਖ਼ਰਾਬ ਕਰਨਾ ਹੈ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement