ਪਤਨੀ ਨਾਲ ਵਿਵਾਦ ਕਾਰਨ ਸ਼ਮੀ ਦੀਆਂ ਮੁਸ਼ਕਲਾਂ ਵਧੀਆਂ
Published : Mar 15, 2018, 12:06 am IST
Updated : Mar 14, 2018, 6:36 pm IST
SHARE ARTICLE

ਬੀ.ਸੀ.ਸੀ.ਆਈ. ਨੇ ਸ਼ਮੀ ਵਿਰੁਧ ਸ਼ੁਰੂ ਕੀਤੀ ਫ਼ਿਕਸਿੰਗ ਦੇ ਦੋਸ਼ਾਂ ਦੀ ਜਾਂਚ
ਨਵੀਂ ਦਿੱਲੀ, 14 ਮਾਰਚ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਅਪਣੀ ਭ੍ਰਿਸ਼ਟਾਚਾਰ ਵਿਰੋਧੀ ਯੂਨਿਟ (ਏ.ਸੀ.ਯੂ.) ਨੂੰ ਸ਼ਮੀ ਦੇ ਮੁੱਦੇ ਦੀ ਜਾਂਚ ਕਰਨ ਲਈ ਕਿਹਾ ਹੈ। ਸ਼ਮੀ ਵਿਰੁਧ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਨੇ ਮੈਚ ਫ਼ਿਕਸਿੰਗ ਦੇ ਵੀ ਦੋਸ਼ ਲਗਾਏ ਹਨ।ਸੁਪਰੀਮ ਕੋਰਟ ਵਲੋਂ ਗਠਿਤ ਕ੍ਰਿਕਟ ਪ੍ਰਸ਼ਾਸਕੀ ਕਮੇਟੀ (ਸੀ.ਓ.ਏ.) ਦੇ ਚੀਫ਼ ਵਿਨੋਦ ਰਾਏ ਨੇ ਏ.ਸੀ.ਯੂ. ਦੇ ਮੁਖੀ ਨੀਰਜ ਕੁਮਾਰ ਨੂੰ ਇਕ ਈ-ਮੇਲ ਭੇਜੀ ਹੈ। ਉਨ੍ਹਾਂ ਇਨ੍ਹਾਂ ਦੋਸ਼ਾਂ ਦੀ ਜਾਂਚ ਕਰ ਕੇ ਹਫ਼ਤੇ ਦੇ ਅੰਦਰ ਰੀਪੋਰਟ ਮੰਗੀ ਹੈ। ਉਨ੍ਹਾਂ ਕਿਹਾ ਕਿ ਇਹ ਮੇਲ ਬੀ.ਸੀ.ਸੀ.ਆਈ. ਦੇ ਸੱਭ ਅਧਿਕਾਰੀਆਂ ਨੂੰ ਮਾਰਕ ਕੀਤੀ ਹੈ। ਦੋ ਦਿਨ ਪਹਿਲਾਂ ਹੀ ਕਲਕੱਤਾ ਪੁਲਿਸ ਨੇ ਬੀ.ਸੀ.ਸੀ.ਆਈ. ਨੂੰ ਚਿੱਠੀ ਲਿਖ ਕੇ ਭਾਰਤੀ ਕ੍ਰਿਕਟ ਟੀਮ ਦੇ ਦੱਖਣੀ ਅਫ਼ਰੀਕਾ ਦੌਰਾ ਦਾ ਬਿਊਰਾ ਮੰਗਿਆ ਸੀ। 


ਹਸੀਨ ਜਹਾਂ ਨੇ ਦੋਸ਼ ਲਗਾਇਆ ਹੈ ਕਿ ਸ਼ਮੀ ਮੈਚ ਫ਼ਿਕਸਿੰਗ 'ਚ ਸ਼ਾਮਲ ਹੋ ਸਕਦਾ ਹੈ, ਕਿਉਂ ਕਿ ਉਸ ਨੇ ਇੰਗਲੈਂਡ ਦੇ ਇਕ ਮੁਹੰਮਦ ਭਾਈ ਤੋਂ ਭਰੋਸਾ ਦਿਤੇ ਜਾਣ ਤੋਂ ਬਾਅਦ ਕਲਕੱਤਾ 'ਚ ਅਲਿਸ਼ਬਾ ਨਾਮ ਦੀ ਇਕ ਪਾਕਿਸਤਾਨੀ ਲੜਕੀ ਤੋਂ ਪੈਸੇ ਲਏ ਸਨ। ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਉਸ 'ਤੇ ਨਾਜਾਇਜ ਸਬੰਧ, ਘਰੇਲੂ ਹਿੰਸਾ ਸਮੇਤ ਕਈ ਗੰਭੀਰ ਦੋਸ਼ ਲਗਾਏ ਹਨ। ਕਲਕੱਤਾ ਪੁਲਿਸ ਨੇ ਹਸੀਨ ਜਹਾਂ ਦੀ ਸ਼ਿਕਾਇਤ ਤੋਂ ਬਾਅਦ ਸ਼ਮੀ 'ਤੇ ਆਈ.ਪੀ.ਸੀ. ਦੀਆਂ ਸੱਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਮੀ ਫਿਲਹਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸੈਂਟਰਲ ਕੰਟਰੈਕਟ ਤੋਂ ਬਾਹਰ ਹੈ। ਹੁਣ ਉਸ ਕੋਲ ਆਈ.ਪੀ.ਐਲ. 'ਚ ਖੇਡਣ 'ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਹੋ ਚੁਕੇ ਹਨ।   (ਏਜੰਸੀ)

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement