ਸ਼ਮੀ ਦੇ ਖਿਲਾਫ FIR ਦਰਜ, ਦੋਸ਼ ਸਾਬਤ ਹੋਏ ਤਾਂ ਕਰੀਅਰ ਦਾ THE END ਤੈਅ
Published : Mar 9, 2018, 4:40 pm IST
Updated : Mar 9, 2018, 11:10 am IST
SHARE ARTICLE

ਪਤਨੀ ਨਾਲ ਕੁੱਟਮਾਰ ਅਤੇ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਟੀਮ ਇੰਡੀਆ ਦੇ ਫਾਸਟ ਬਾਲਰ ਮੋਹੰਮਦ ਸ਼ਮੀ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਉਨ੍ਹਾਂ ਦੀ ਪਤਨੀ ਹਸੀਨ ਜਿੱਥੇ ਸ਼ੁੱਕਰਵਾਰ ਨੂੰ ਕੋਲਕਾਤਾ ਦੇ ਲਾਲ ਬਾਜ਼ਾਰ ਪੁਲਿਸ ਸਟੇਸ਼ਨ ਵਿਚ ਸ਼ਮੀ ਸਮੇਤ ਉਨ੍ਹਾਂ ਦੇ ਪਰਿਵਾਰ ਦੇ 4 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਾ ਦਿੱਤਾ। ਇਸ ਮਾਮਲੇ ਵਿਚ ਪੁਲਿਸ ਨੇ FIR ਵਿਚ ਦਹੇਜ, ਘਰੇਲੂ ਹਿੰਸਾ, ਹੱਤਿਆ ਦੀ ਕੋਸ਼ਿਸ਼, ਧਮਕੀ ਅਤੇ ਸਾਜਿਸ਼ ਸਮੇਤ ਕਈ ਧਾਰਾਵਾਂ ਲਗਾਈਆਂ ਹਨ।

ਨਜ਼ਾਇਜ ਸਬੰਧਾਂ ਦੇ ਆਰੋਪਾਂ ਦਾ ਜਵਾਬ ਦਿੰਦੇ ਹੋਏ ਮੋਹੰਮਦ ਸ਼ਮੀ ਨੇ ਇਸਨੂੰ ਆਪਣੇ ਖਿਲਾਫ ਸਾਜਿਸ਼ ਦੱਸਿਆ ਸੀ। ਉਥੇ ਹੀ ਮੈਚ ਫਿਕਸਿੰਗ ਦੇ ਆਰੋਪਾਂ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਧੋਖਾ ਦੇਣ ਨਾਲ ਵਧੀਆ ਮਰ ਜਾਣਾ ਹੈ ਅਤੇ ਮੈਂ ਆਪਣੇ ਦੇਸ਼ ਨੂੰ ਕਦੇ ਵੀ ਧੋਖਾ ਨਹੀਂ ਦੇ ਸਕਦਾ। 



ਪਤਨੀ ਦੇ ਆਰੋਪਾਂ 'ਤੇ ਬੋਲਦੇ ਹੋਏ ਸ਼ਮੀ ਨੇ ਕਿਹਾ ਕਿ ਉਹ ਪਾਗਲ ਹੋ ਗਈ ਹੈ। ਮੈਂ ਉਨ੍ਹਾਂ ਨਾਲ ਕਈ ਵਾਰ ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੇਰਾ ਫੋਨ ਵੀ ਚੁੱਕਣਾ ਸਹੀ ਨਹੀਂ ਸਮਝ ਰਹੀ। ਮੈਂ ਉਨ੍ਹਾਂ ਦੇ ਪਾਪਾ ਦੇ ਜਰੀਏ ਵੀ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਤੱਦ ਵੀ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ।

ਸ਼ਮੀ ਦੇ ਖਿਲਾਫ ਦਰਜ FIR ਵਿਚ ਧਾਰਾ 498A (ਘਰੇਲੂ ਹਿੰਸਾ), ਧਾਰਾ 376 (ਬਲਾਤਕਾਰ), ਧਾਰਾ 307 (ਹੱਤਿਆ ਦੀ ਕੋਸ਼ਿਸ਼), ਧਾਰਾ 323 (ਕੁੱਟਮਾਰ), ਧਾਰਾ 506 (ਧਮਕਾਉਣਾ) ਅਤੇ ਧਾਰਾ 328 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 



ਪਤਨੀ ਨੇ ਲਗਾਇਆ ਸੀ ਫਿਕਸਿੰਗ ਦਾ ਇਲਜ਼ਾਮ : ਹਸੀਨ ਨੇ ਵੀਰਵਾਰ ਨੂੰ ਇਲਜ਼ਾਮ ਲਗਾਇਆ - ਸ਼ਮੀ ਪਾਕਿਸਤਾਨੀ ਕੁੜੀ ਅਤੇ ਇੰਗਲੈਂਡ ਦੇ ਬਿਜਨਸਮੈਨ ਦੇ ਨਾਲ ਮਿਲਕੇ ਮੈਚ ਫਿਕਸ ਕਰਦੇ ਸਨ। ਸ਼ਮੀ ਦੀ ਪਤਨੀ ਦੇ ਮੁਤਾਬਕ, ਸ਼ਮੀ ਨੇ ਦੁਬਈ ਵਿਚ ਪਾਕਿਸਤਾਨੀ ਕੁੜੀ ਤੋਂ ਪੈਸੇ ਲਏ ਸਨ, ਜੋ ਉਸਨੂੰ ਯੂਕੇ ਵਿਚ ਰਹਿਣ ਵਾਲੇ ਮੋਹੰਮਦ ਭਰਾ ਨੇ ਭੇਜੇ ਸਨ। ਹਸੀਨ ਦੇ ਮੁਤਾਬਕ - ਮੈਂ ਉਹ ਸਭ ਕੁਝ ਕੀਤਾ, ਜੋ ਉਹ ਮੇਰੇ ਤੋਂ ਚਾਹੁੰਦੇ ਸਨ। ਉਨ੍ਹਾਂ ਨੇ ਮੇਰੇ 'ਤੇ ਜ਼ੁਲਮ ਕੀਤਾ ਅਤੇ ਮੇਰੇ ਨਾਲ ਪਤਨੀ ਦੀ ਤਰ੍ਹਾਂ ਵਿਵਹਾਰ ਨਹੀਂ ਕੀਤਾ। ਉਨ੍ਹਾਂ ਦੇ ਕਈ ਲੜਕੀਆਂ ਨਾਲ ਸੰਬੰਧ ਹਨ। ਨਾਲ ਹੀ ਸ਼ਮੀ ਨੂੰ ਤਲਾਕ ਦੇਣ ਤੋਂ ਇਨਕਾਰ ਕਰਦੇ ਹੋਏ ਹਸੀਨ ਨੇ ਕਿਹਾ ਸੀ - ਮੇਰੇ ਕੋਲ ਸਾਰੇ ਸਬੂਤ ਹਨ। ਜਲਦੀ ਹੀ ਉਨ੍ਹਾਂ ਨੂੰ ਕੋਰਟ ਵਿਚ ਲੈ ਕੇ ਜਾਵਾਂਗੀ। 



ਇਹ ਹੈ ਪੂਰਾ ਮਾਮਲਾ

ਪਤੀ-ਪਤਨੀ ਦਾ ਇਹ ਵਿਵਾਦ ਜਨਤਕ ਸਥਾਨ 'ਤੇ ਤੱਦ ਆਇਆ ਜਦੋਂ ਸ਼ਮੀ ਦੀ ਪਤਨੀ ਹਸੀਨ ਨੇ ਮੰਗਲਵਾਰ ਨੂੰ ਆਪਣੇ ਫੇਸਬੁੱਕ ਅਕਾਉਂਟ 'ਤੇ ਕਈ ਤਸਵੀਰਾਂ ਸ਼ੇਅਰ ਕਰਦੇ ਹੋਏ ਸ਼ਮੀ 'ਤੇ ਕਈ ਲੜਕੀਆਂ ਦੇ ਨਾਲ ਗ਼ੈਰਕਾਨੂੰਨੀ ਸੰਬੰਧ ਰੱਖਣ ਦਾ ਇਲਜ਼ਾਮ ਲਗਾਇਆ। ਸਬੂਤ ਦੇ ਤੌਰ 'ਤੇ ਹਸੀਨ ਨੇ ਸ਼ਮੀ ਅਤੇ ਉਨ੍ਹਾਂ ਲੜਕੀਆਂ ਦੇ ਵਿਚ ਹੋਈ ਵੱਟਸਐਪ ਚੈਟ ਦੇ ਸਕਰੀਨ ਸ਼ਾਟ ਵੀ ਸ਼ੇਅਰ ਕੀਤੇ ਸਨ। 


ਹਸੀਨ ਦੀ ਸ਼ੇਅਰ ਕੀਤੀ ਫੇਸਬੁੱਕ ਚੈਟ ਵਿਚੋਂ ਇਕ ਕਰੀਬ ਡੇਢ ਸਾਲ ਪੁਰਾਣੀ (ਅਕ‍ਤੂਬਰ 2016) ਦੀ ਹੈ। ਇਕ ਫੋਟੋ ਵਿਚ ਸ਼ਮੀ ਕਿਸੇ ਔਰਤ ਦੇ ਨਾਲ ਖੜੇ ਨਜ਼ਰ ਆਏ। ਉਸਨੂੰ ਵੀ ਸ਼ਮੀ ਦੀ ਗਰਲਫਰੈਂਡ ਦੱਸਿਆ ਗਿਆ। ਹਾਲਾਂਕਿ, ਹੁਣ ਹਸੀਨ ਦਾ ਇਹ ਫੇਸਬੁੱਕ ਅਕਾਉਂਟ ਡਿਲੀਟ ਹੋ ਗਿਆ ਹੈ। ਜਿਸਦੇ ਜਰੀਏ ਇਹ ਸਾਰੀਆਂ ਪੋਸਟ ਕੀਤੀਆਂ ਗਈਆਂ ਸਨ।

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement