T - 20 : ਭਾਰਤੀ ਟੀਮ ਰਿਕਾਰਡ ਬਣਾਉਣ 'ਚ ਨਹੀਂ ਛੱਡੇਗੀ ਕੋਈ ਕਸਰ
Published : Feb 24, 2018, 12:16 pm IST
Updated : Feb 24, 2018, 6:46 am IST
SHARE ARTICLE

ਵਨਡੇ ਸੀਰੀਜ ਵਿਚ ਇਤਿਹਾਸਿਕ ਜਿੱਤ ਦੇ ਬਾਅਦ ਟੀਮ ਇੰਡੀਆ ਲਈ ਹੁਣ ਮੌਕਾ ਹੈ ਇਕ ਆਖਰੀ ਕਿਕ ਲਗਾਕੇ ਸੀਰੀਜ ਦਾ ਸ਼ਾਨਦਾਰ ਅੰਤ ਕਰਨ ਦਾ। ਭਾਰਤੀ ਟੀਮ ਦੱਖਣੀ ਅਫਰੀਕਾ ਵਿਚ ਇਕ ਹੀ ਦੌਰੇ 'ਤੇ ਦੋ ਸੀਰੀਜ ਜਿੱਤਣ ਦਾ ਰਿਕਾਰਡ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਣਾ ਚਾਹੇਗੀ। ਟੀਮ ਇੰਡੀਆ ਨੇ ਇਸ ਸਾਲ ਜਨਵਰੀ ਦੇ ਪਹਿਲੇ ਹਫਤੇ ਵਿਚ ਇਸ ਸ਼ਹਿਰ ਤੋਂ ਆਪਣੇ ਦੱਖਣੀ ਅਫਰੀਕਾ ਦੌਰੇ ਦੀ ਸ਼ੁਰੂਆਤ ਕੀਤੀ ਸੀ। ਤਮਾਮ ਹੰਭਲੀਆਂ ਦੇ ਬਾਵਜੂਦ ਆਗਾਜ ਵਧੀਆ ਨਹੀਂ ਰਿਹਾ। ਤਕਰੀਬਨ 2 ਮਹੀਨੇ ਦੇ ਦੌਰੇ ਦੇ ਅਖੀਰ ਵਿਚ ਭਾਰਤੀ ਟੀਮ ਇਕ ਵਾਰ ਫਿਰ ਉਸੀ ਸ਼ਹਿਰ ਵਿਚ ਹੈ। ਪਰ ਤੱਦ ਅਤੇ ਹੁਣ ਵਿਚ ਹਾਲਾਤ ਕਾਫ਼ੀ ਬਦਲ ਚੁੱਕੇ ਹਨ।

ਦੱਖਣੀ ਅਫਰੀਕਾ ਦੀ ਧਰਤੀ 'ਤੇ ਪਹਿਲੀ ਵਾਰ ਕੋਈ ਦੋ-ਪੱਖੀ ਸੀਰੀਜ਼ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਕ੍ਰਿਕਟ ਟੀਮ ਸ਼ਨੀਵਾਰ ਨੂੰ ਮੇਜ਼ਬਾਨ ਟੀਮ ਵਿਰੁੱਧ ਹੋਣ ਵਾਲਾ ਤੀਜਾ ਅਤੇ ਫੈਸਲਾਕੁੰਨ ਟੀ-20 ਮੈਚ ਜਿੱਤ ਕੇ ਸੀਰੀਜ਼ ਵੀ ਆਪਣੇ ਨਾਂ ਕਰਨ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗੀ।



6 ਮੈਚਾਂ ਦੀ ਵਨ ਡੇ ਸੀਰੀਜ਼ ਨੂੰ 5-1 ਨਾਲ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਨੂੰ 28 ਦੌੜਾਂ ਨਾਲ ਹਰਾ ਕੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਸੀ, ਹਾਲਾਂਕਿ ਦੱਖਣੀ ਅਫਰੀਕਾ ਨੇ ਦੂਜੇ ਮੈਚ 'ਚ ਸ਼ਾਨਦਾਰ ਵਾਪਸੀ ਕਰਦਿਆਂ ਛੇ ਵਿਕਟਾਂ ਨਾਲ ਜਿੱਤ ਦਰਜ ਕਰ ਕੇ ਸੀਰੀਜ਼ ਵਿਚ 1-1 ਨਾਲ ਬਰਾਬਰੀ ਕਰ ਲਈ ਪਰ ਹੁਣ ਦੋਵੇਂ ਟੀਮਾਂ ਸ਼ਨੀਵਾਰ ਨੂੰ ਹੋਣ ਵਾਲਾ ਆਖਰੀ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰਨਾ ਚਾਹੁਣਗੀਆਂ।



ਭਾਰਤ ਨੇ ਐਤਵਾਰ ਸੀਰੀਜ਼ ਦੇ ਪਹਿਲੇ ਮੈਚ 'ਚ ਸ਼ਿਖਰ ਧਵਨ ਦੀਆਂ 72 ਦੌੜਾਂ ਦੀ ਬਦੌਲਤ 3 ਵਿਕਟਾਂ 'ਤੇ 203 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ ਤੇ ਫਿਰ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੀਆਂ 24 ਦੌੜਾਂ 'ਤੇ 5 ਵਿਕਟਾਂ ਦੇ ਦਮ 'ਤੇ ਮੇਜ਼ਬਾਨ ਟੀਮ ਨੂੰ 9 ਵਿਕਟਾਂ 'ਤੇ 175 ਦੌੜਾਂ 'ਤੇ ਰੋਕ ਕੇ 28 ਦੌੜਾਂ ਨਾਲ ਮੈਚ ਜਿੱਤ ਲਿਆ ਸੀ।



ਮਹਿਮਾਨ ਭਾਰਤ ਨੇ ਦੂਜੇ ਮੈਚ ਵਿਚ ਮਨੀਸ਼ ਪਾਂਡੇ (ਅਜੇਤੂ 79) ਤੇ ਮਹਿੰਦਰ ਸਿੰਘ ਧੋਨੀ (ਅਜੇਤੂ 52) ਦੇ ਹਮਲਾਵਰ ਅਰਧ ਸੈਂਕੜਿਆਂ ਦੀ ਮਦਦ ਨਾਲ 4 ਵਿਕਟਾਂ 'ਤੇ 188 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਸੀ, ਜਿਸ ਨੂੰ ਦੱਖਣੀ ਅਫਰੀਕਾ ਨੇ ਵਿਕਟਕੀਪਰ ਹੈਨਰਿਕ ਕਲਾਸੇਨ ਤੇ ਕਪਤਾਨ ਜੇ. ਪੀ. ਡੁਮਿਨੀ ਦੇ ਅਰਧ ਸੈਂਕੜਿਆਂ ਦੀ ਬਦੌਲਤ 8 ਗੇਂਦਾਂ ਬਾਕੀ ਰਹਿੰਦਿਆਂ 4 ਵਿਕਟਾਂ 'ਤੇ 188 ਦੌੜਾਂ ਬਣਾ ਕੇ 6 ਵਿਕਟਾਂ ਨਾਲ ਮੈਚ ਜਿੱਤ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਸੀ।

SHARE ARTICLE
Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement