ਤਿਕੋਣੀ ਸੀਰੀਜ਼ 'ਚ ਭਾਰਤ ਦੀ ਬੰਗਲਾਦੇਸ਼ 'ਤੇ 6 ਵਿਕਟਾਂ ਨਾਲ ਜਿੱਤ
Published : Mar 9, 2018, 11:54 am IST
Updated : Mar 9, 2018, 6:24 am IST
SHARE ARTICLE

ਕੋਲੰਬੋ : ਸ੍ਰੀਲੰਕਾ ਦੀ ਧਰਤੀ 'ਤੇ ਖੇਡੀ ਜਾ ਰਹੀ ਤਿੰਨ ਦੇਸ਼ਾਂ ਦੀ ਤਿਕੋਣੀ ਸੀਰੀਜ਼ ਦਾ ਦੂਜਾ ਮੈਚ ਭਾਰਤ ਤੇ ਬੰਗਲਾਦੇਸ਼ ਵਿਚਕਾਰ ਖੇਡਿਆ ਗਿਆ। ਜਿਸ ਮੈਚ ਵਿਚ ਭਾਰਤੀ ਟੀਮ ਨੇ ਬੰਗਲਾਦੇਸ਼ ਨੂੰ ਛੇ ਵਿਕਟਾਂ ਨਾਲ ਚਿੱਤ ਕਰ ਮੈਚ ਆਪਣੇ ਨਾਮ ਕਰ ਲਿਆ। ਭਾਰਤੀ ਟੀਮ ਦਾ ਦੂਜਾ ਮੈਚ ਸੀ ਪਿਛਲੇ ਮੈਚ ਵਿਚ ਸ੍ਰੀਲੰਕਾ ਤੋਂ ਮਿਲੀ ਹਾਰ ਤੋਂ ਬਾਅਦ ਭਾਰਤੀ ਟੀਮ ਦੀ ਇਹ ਪਹਿਲੀ ਜਿੱਤ ਸੀ। ਭਾਰਤੀ ਟੀਮ ਵਲੋਂ ਓਪਨਰ ਸ਼ਿਖਰ ਧਵਨ (55) ਤੇ ਸੁਰੇਸ਼ ਰੈਨਾ (28) ਵਿਚਾਲੇ ਤੀਜੀ ਵਿਕਟ ਲਈ ਹੋਈ 68 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਇਹ ਮੈਚ ਅਪਣੀ ਝੋਲੀ 'ਚ ਪਾ ਲਿਆ। 



ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਦਿਆਂ ਬੰਗਲਾਦੇਸ਼ ਨੂੰ ਨਿਰਧਾਰਤ 20 ਓਵਰਾਂ ਵਿਚ 8 ਵਿਕਟਾਂ 'ਤੇ 139 ਦੌੜਾਂ 'ਤੇ ਰੋਕ ਦਿੱਤਾ ਤੇ ਫਿਰ 18.4 ਓਵਰਾਂ ਵਿਚ 4 ਵਿਕਟਾਂ 'ਤੇ 140 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਸ਼ਿਖਰ ਨੇ ਸੀਰੀਜ਼ ਵਿਚ ਆਪਣਾ ਲਗਾਤਾਰ ਦੂਜਾ ਅਰਧ ਸੈਂਕੜਾ ਲਾਇਆ। ਉਸ ਨੇ ਸ਼੍ਰੀਲੰਕਾ ਵਿਰੁੱਧ ਵੀ ਪਹਿਲੇ ਮੈਚ ਵਿਚ 90 ਦੌੜਾਂ ਦੀ ਸਰਵਸ੍ਰੇਸ਼ਠ ਪਾਰੀ ਖੇਡੀ ਸੀ ਤੇ ਇਸ ਮੈਚ ਵਿਚ ਵੀ 55 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡ ਕੇ ਭਾਰਤ ਨੂੰ ਜਿੱਤ ਦੀ ਮੰਜ਼ਿਲ ਤਕ ਪਹੁੰਚਾ ਦਿੱਤਾ। ਸ਼ਿਖਰ ਨੇ ਆਪਣੇ ਕਰੀਅਰ ਦਾ ਛੇਵਾਂ ਅਰਧ ਸੈਂਕੜਾ ਲਾਇਆ। ਉਸ ਨੇ 43 ਗੇਂਦਾਂ 'ਤੇ 5 ਚੌਕਿਆਂ ਤੇ 2 ਛੱਕਿਆਂ ਦੀ ਬਦੌਲਤ 55 ਦੌੜਾਂ ਬਣਾਈਆਂ।



ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਤ (38 ਦੌੜਾਂ 'ਤੇ 3 ਵਿਕਟਾਂ) ਤੇ ਵਿਜੇ ਸ਼ੰਕਰ (32 ਦੌੜਾਂ 'ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੇ ਬੰਗਲਾਦੇਸ਼ ਨੂੰ ਨਿਰਧਾਰਤ 20 ਓਵਰਾਂ ਵਿਚ 8 ਵਿਕਟਾਂ 'ਤੇ 139 ਦੌੜਾਂ 'ਤੇ ਰੋਕਿਆ ਸੀ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੰਗਲਾਦੇਸ਼ ਲਈ ਓਪਨਰ ਤਮੀਮ ਇਕਬਾਲ (15) ਤੇ ਸੌਮਿਆ ਸਰਕਾਰ ਨੇ ਪਹਿਲੀ ਵਿਕਟ ਲਈ 20 ਦੌੜਾਂ ਜੋੜੀਆਂ। 



ਸਰਕਾਰ 12 ਗੇਂਦਾਂ 'ਤੇ ਇਕ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 14 ਦੌੜਾਂ ਬਣਾ ਕੇ ਜੈਦੇਵ ਉਨਾਦਕਤ ਦੀ ਗੇਂਦ 'ਤੇ ਯੁਜਵੇਂਦਰ ਚਾਹਲ ਨੂੰ ਕੈਚ ਦੇ ਬੈਠਾ। ਸਰਕਾਰ ਦੇ ਆਊਟ ਹੁੰਦੇ ਹੀ ਲਗਾਤਾਰ ਫਰਕ 'ਤੇ ਵਿਕਟਾਂ ਡਿੱਗਣ ਕਾਰਨ ਬੰਗਲਾਦੇਸ਼ ਦੀ ਟੀਮ 8 ਵਿਕਟਾਂ 'ਤੇ 139 ਦੌੜਾਂ ਹੀ ਬਣਾ ਸਕੀ। ਭਾਰਤੀ ਟੀਮ ਵਲੋਂ ਇਹ ਮੈਚ ਜਿੱਤ ਕੇ ਅਪਣੀ ਜੇਤੂ ਲੈਅ ਦੀ ਸ਼ੁਰੂਆਤ ਕੀਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਾਰਤੀ ਟੀਮ ਸ੍ਰੀਲੰਕਾ ਨਾਲ ਦੁਬਾਰਾ ਹੋਣ ਵਾਲੇ ਮੈਚ ਵਿਚ ਉਸਨੂੰ ਹਰਾ ਸਕਦੀ ਹੈ ਕਿ ਨਹੀਂ।

SHARE ARTICLE
Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement