
ਪੋਸੂਸ ਦਿ ਕਾਲਦਸ: ਵਿਸ਼ਵ ਕੈਡਿਟ ਸ਼ਤਰੰਜ ਚੈਂਪੀਅਨਸ਼ਿਪ ‘ਚ ਭਾਰਤ ਦੀ 12 ਸਾਲਾ ਦਿਵਿਆ ਦੇਸ਼ਮੁੱਖ ਨੇ ਇੱਕ ਨਵਾਂ ਇਤਿਹਾਸ ਰਚਿਆ ਹੈ। ਵਿਸ਼ਵ ਕੈਡਿਟ ਸ਼ਤਰੰਜ ਚੈਂਪੀਅਨਸ਼ਿਪ 'ਚ ਆਖਰੀ ਰਾਊਂਡ ‘ਚ ਭਾਰਤ ਦੀ 12 ਸਾਲਾ ਦਿਵਿਆ ਦੇਸ਼ਮੁੱਖ ਨੇ ਵਿਸ਼ਵ ਖਿਤਾਬ ਆਪਣੇ ਨਾਂ ਕੀਤਾ ਹੈ। ਦਿਵਿਆ ਨੇ 11 ‘ਚੋਂ ਕੁੱਲ 9.5 ਅੰਕ ਬਣਾਉਂਦੇ ਹੋਏ ਇਹ ਪ੍ਰਾਪਤੀ ਹਾਸਿਲ ਕੀਤੀ। ਉਸ ਨੇ ਅਜੇਤੂ ਰਹਿੰਦਿਆਂ ਕੁੱਲ 11 ‘ਚੋਂ 8 ਮੈਚ ਜਿੱਤੇ ਤੇ 3 ਮੈਚ ਡਰਾਅ ਖੇਡੇ।
ਜ਼ਿਕਰਯੋਗ ਹੈ ਕਿ ਦਿਵਿਆ ਨੇ ਸਾਲ 2014 ‘ਚ 9 ਸਾਲ ਦੀ ਉਮਰ ਵਿਚ ਡਰਬਨ ਸਾਊਥ ਅਫਰੀਕਾ ‘ਚ ਵਿਸ਼ਵ ਅੰਡਰ-10 ਉਮਰ ਵਰਗ ਦਾ ਖਿਤਾਬ ਜਿੱਤਿਆ ਸੀ ਤੇ ਉਸ ਦਾ ਅੰਡਰ-12 ਵਰਗ ਵਿਚ ਵੀ ਦਬਦਬਾ ਦੱਸਿਆ ਜਾਂਦਾ ਹੈ ਕਿ ਉਸ ਦੇ ਪ੍ਰਦਰਸ਼ਨ ਵਿਚ ਲਗਾਤਾਰਤਾ ਹੈ ਤੇ ਉਹ ਤਰੱਕੀ ਕਰ ਰਹੀ ਹੈ। 2013 ‘ਚ ਉਹ ਸਭ ਤੋਂ ਘੱਟ ਉਮਰ ਦੀ ਵੂਮੈਨ ਫਿਡੇ ਮਾਸਟਰ ਵੀ ਬਣੀ ਸੀ।
ਦਿਵਿਆ ਦੇਸ਼ਮੁੱਖ ਨੇ ਵਿਸ਼ਵ ਕੈਡਿਟ ਸ਼ਤਰੰਜ ਚੈਂਪੀਅਨਸ਼ਿਪ ‘ਚ 9 ਰਾਊਂਡਜ਼ ਤੋਂ ਬਾਅਦ ਇੱਕ ਹੋਰ ਜਿੱਤ ਦਰਜ ਕਰਦਿਆਂ ਅੰਡਰ-12 ਬਾਲਿਕਾ ਵਰਗ ਦੀ ਵਿਸ਼ਵ ਚੈਂਪੀਅਨਸ਼ਿਪ ‘ਚ 8 ਅੰਕਾਂ ਨਾਲ ਸਿੰਗਲ ਬੜ੍ਹਤ ਬਰਕਰਾਰ ਰੱਖੀ। ਅੱਜ ਉਸ ਨੇ ਅਮਰੀਕਾ ਦੀ ਭਾਰਤੀ ਮੂਲ ਦੀ ਖਿਡਾਰਨ ਮਯੱਪਨ ਅਨਾਪੂਰਨਾ ‘ਤੇ ਕਾਲੇ ਮੋਹਰਿਆਂ ਨਾਲ ਜਿੱਤ ਦਰਜ ਕੀਤੀ।
ਦਿਵਿਆ ਨੇ ਹੁਣ ਅਗਲੇ ਰਾਊਂਡ ‘ਚ ਉਜ਼ਬੇਕਿਸਤਾਨ ਦੀ ਮਫਤੂਨਾ ਬੋਬੋਮੁਰੋਦੋਵਾ ਨਾਲ ਸਫੈਦ ਮੋਹਰਿਆਂ ਨਾਲ ਮੁਕਾਬਲਾ ਕਰਨਾ ਹੈ ਤੇ ਇਕ ਹੋਰ ਜਿੱਤ ਉਸ ਦਾ ਖਿਤਾਬ ‘ਤੇ ਕਬਜ਼ਾ ਤੈਅ ਕਰ ਸਕਦੀ ਹੈ।