ਉੱਤਰ ਪ੍ਰਦੇਸ਼ 'ਚ ਸ਼ਰੇਆਮ ਦੋ ਸਿੱਖਾਂ ਨਾਲ ਘੇਰ ਕੇ ਕੁੱਟਮਾਰ
Published : Nov 30, 2025, 11:04 pm IST
Updated : Nov 30, 2025, 11:04 pm IST
SHARE ARTICLE
ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਕਾਰਵਾਈ ਨਾ ਹੋਣ ਕਾਰਨ ਸਨਿਚਰਵਾਰ ਨੂੰ ਇਲਾਕੇ ਦੇ ਸਿੱਖ ਥਾਣੇ ਦੀ ਘੇਰਾਬੰਦੀ ਕਰਨ ਪਹੁੰਚ ਗਏ
ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਕਾਰਵਾਈ ਨਾ ਹੋਣ ਕਾਰਨ ਸਨਿਚਰਵਾਰ ਨੂੰ ਇਲਾਕੇ ਦੇ ਸਿੱਖ ਥਾਣੇ ਦੀ ਘੇਰਾਬੰਦੀ ਕਰਨ ਪਹੁੰਚ ਗਏ

ਅਖੰਡ ਪਾਠ ਕਰਵਾ ਕੇ ਪਰਤ ਰਹੇ ਸਨ ਨੌਜੁਆਨ

ਲਖੀਮਪੁਰ ਖੀਰੀ: ਲਖੀਮਪੁਰ ਖੀਰੀ ਦੇ ਲੁਧੌਰੀ ਪਿੰਡ ਵਿਚ ਸ਼ਰੇਆਮ ਦੋ ਸਿੱਖਾਂ ਦੀ ਕੁੱਟਮਾਰ ਕੀਤੇ ਜਾਣ ਮਗਰੋਂ ਸਥਾਨਕ ਸਿੱਖਾਂ ਵਿਚ ਰੋਸ ਫੈਲ ਗਿਆ ਹੈ। ਸ਼ੁਕਰਵਾਰ ਨੂੰ ਵਾਪਰੀ ਘਟਨਾ ਉਦੋਂ ਸਾਹਮਣੇ ਆਈ ਜਦੋਂ ਇਸ ਦਾ ਇਕ ਵੀਡੀਉ ਸੋਸ਼ਲ ਮੀਡੀਆ ਉਤੇ ਵਾਇਰਲ ਹੋਇਆ। ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਕਾਰਵਾਈ ਨਾ ਹੋਣ ਕਾਰਨ ਸਨਿਚਰਵਾਰ ਨੂੰ ਇਲਾਕੇ ਦੇ ਸਿੱਖ ਥਾਣੇ ਦੀ ਘੇਰਾਬੰਦੀ ਕਰਨ ਪਹੁੰਚ ਗਏ। ਰੀਪੋਰਟ ਦਰਜ ਕਰਨ ਦਾ ਭਰੋਸਾ ਦੇਣ ਮਗਰੋਂ ਹੀ ਉਹ ਸ਼ਾਂਤ ਹੋਏ। 

ਲੁਧੌਰੀ ਦੇ ਗੋਵਿੰਦਪੁਰ ਫ਼ਾਰਮ ਵਾਸੀ ਅਤੇ ਗੁਰਦਵਾਰੇ ਵਿਚ ਸੇਵਾਦਾਰ ਮਨਪ੍ਰੀਤ ਸਿੰਘ ਪੁਲਿਸ ਨੂੰ ਦਿਤੀ ਸ਼ਿਕਾਇਤ ’ਚ ਕਿਹਾ ਕਿ ਸ਼ੁਕਰਵਾਰ ਉਹ ਥਾਣਾ ਸੰਪੂਰਨਾਨਗਰ ਦੇ ਪਿੰਡ ਮਹਿੰਗਾਪੁਰ ’ਚ ਅਪਣੇ ਸਾਥੀ ਗੁਰਵਿੰਦਰ ਸਿੰਘ ਨਾਲ ਗੁਆਂਢੀ ਪਿੰਡ ਬਿਰਜਾ ਪੁਰਵਾ ’ਚ ਸ੍ਰੀ ਅਖੰਡ ਪਾਠ ਕਰਵਾਉਣ ਗਿਆ ਸੀ। ਸ਼ਾਮ ਕਰੀਬ ਸਾਢੇ ਪੰਜ ਕੁ ਵਜੇ ਬਾਈਕ ਤੋਂ ਘਰ ਪਰਤਦੇ ਸਮੇਂ ਲੁਧੂਰੀ ’ਚ ਨਿਸਹਾਰ ਅਹਿਮਦ ਦੇ ਘਰ ਕੋਲ ਪਿੰਡ ਵਾਸੀ ਅਜੈ, ਵਿਜੈ, ਅੰਕਿਤ, ਅਖਿਲੇਸ਼, ਅਨੁਜ, ਸ਼ਿਵਮ ਅਤੇ ਬਿਹਾਰੀਪੁਰਾ ਪਿੰਡ ਦੇ ਸੋਨੂ ਅਤੇ ਸ਼ੁਭਮ ਨੇ ਅਪਣੇ ਅੱਠ-ਦਸ ਸਾਥੀਆਂ ਨਾਲ ਉਨ੍ਹਾਂ ਦੇ ਘੇਰ ਕੇ ਰੋਕ ਲਿਆ। ਉਨ੍ਹਾਂ ਨੂੰ ਅਪਸ਼ਬਦ ਬੋਲੇ ਧਾਰਮਕ ਭਾਵਨਾਵਾਂ ਨੂੰ ਢਾਹ ਲਾਉਣ ਵਾਲੀਆਂ ਗੱਲਾਂ ਕਹਿੰਦਿਆਂ ਉਨ੍ਹਾਂ ਉਤੇ ਹਮਲਾ ਕਰ ਦਿਤਾ। ਸਿਰ ਤੋਂ ਪੱਗ ਉਤਾਰ ਦਿਤੀ ਅਤੇ ਲਾਠੀਆਂ-ਡੰਡਿਆਂ ਅਤੇ ਬੈਲਟ ਆਦਿ ਨਾਲ ਕੁੱਟ-ਕੁੱਟ ਕੇ ਜ਼ਖ਼ਮੀ ਕਰ ਦਿਤਾ। 

ਝਗੜਾ ਪਿੰਡ ’ਚ ਲੱਗੇ ਹਫ਼ਤਾਵਾਰੀ ਬਾਜ਼ਾਰ ਵਿਚ ਹੌਰਨ ਵਜਾਉਣ ਨੂੰ ਲੈ ਕੇ ਹੋਇਆ ਦਸਿਆ ਜਾ ਰਿਹਾ ਹੈ। ਪਿੰਡ ਵਾਸੀਆਂ ਦੀ ਸੂਚਨਾ ਉਤੇ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਹਮਲਾਵਰਾਂ ਨੂੰ ਭਜਾਇਆ। ਪੁਲਿਸ ਨੇ ਰੀਪੋਰਟ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

SHARE ARTICLE

ਏਜੰਸੀ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement