ਅਮਰੀਕਾ ਨੇ ਓਸਾਮਾ ਬਿਨ ਲਾਦੇਨ ਦੇ ਲੜਕੇ ‘ਤੇ 7 ਕਰੋੜ ਰੁਪਏ ਦਾ ਇਨਾਮ ਰਖਿਆ
Published : Mar 1, 2019, 1:17 pm IST
Updated : Mar 1, 2019, 1:35 pm IST
SHARE ARTICLE
 Osama bin Laden's son Hamza
Osama bin Laden's son Hamza

7 ਕਰੋੜ ਦੇ ਇਸ ਇਨਾਮ ਦਾ ਐਲਾਨ ਕਰਦੇ ਹੋਏ ਅਮਰੀਕਾ ਨੇ ਕਿਹਾ ਕਿ ਹਮਜ਼ਾ ਉਸਦੇ ਸਹਿਯੋਗੀਆਂ ਨਾਲ ਮਿਲਕੇ ਅਮਰੀਕਾ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ

ਅਮਰੀਕਾ ਨੇ ਓਸਾਮਾ ਬਿਨ ਲਾਦੇਨ ਦੇ ਪੁਤਰ ਹਮਜ਼ਾ ਬਿਨ ਲਾਦੇਨ, ਜੋ ਆਲ-ਕਾਇਦਾ ਦੀ ਅਤਿਵਾਦੀ ਸੰਗਠਨ ਦਾ ਮੈਬਰ ਹੈ। ਉਸ ਦਾ ਪਤਾ ਦੱਸਣ ਨਾਲੇ ਨੂੰ 7 ਕਰੋੜ ਇਨਾਮ ਦੇ ਰੂਪ ਵਿਚ ਦੇਣ ਦੀ ਘੋਸ਼ਣਾ ਕੀਤੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਹਮਜ਼ਾ ਆਪਣੇ ਪਿਓ ਦੀ ਮੌਤ ਦਾ ਬਦਲਾ ਲੈਣ ਲਈ ਅਮਰੀਕਾ ‘ਤੇ ਆਤਮਘਾਤੀ ਹਮਲਾਂ ਕਰਨ ਦੀ ਸਾਜਿਸ਼ ਘੜ ਰਿਹਾ ਹੈ। ਇਸ ਲਈ ਅਮਰੀਕਾ ਨੇ ਏਨੇ ਵੱਡੇ ਇਨਾਮ ਦਾ ਐਲਾਨ ਕੀਤਾ ਹੈ। ਸ਼ੁਕਰਵਾਰ ਨੂੰ ਇਸ ਇਨਾਮ ਦਾ ਐਲਾਨ ਕਰਦੇ ਹੋਏ ਅਮਰੀਕਾ ਨੇ ਕਿਹਾ ਕਿ ਹਮਜ਼ਾ ਉਸਦੇ ਸਹਿਯੋਗੀਆਂ ਨਾਲ ਮਿਲਕੇ ਅਮਰੀਕਾ ‘ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਹਮਜ਼ਾ ਨੇ ਹਮਲੇ ਦੀ ਧਮਕੀ ਵੀ ਦਿਤੀ ਹੈ। ਅਮਰੀਕਾ ਦੇ ਵਿਦੇਸ ਵਿਭਾਗ ਦੇ ਅਧਿਕਾਰੀ ਐਮ ਈਵਨੌਫ ਨੇ ਕਿਹਾ ਕਿ ਅਤਿਵਾਦ ਵਿਰੁਧ ਅਮਰੀਕਾ ਹਰ ਇਕ ਹਥਿਆਰ ਵਰਤਣ ਲਈ ਵਚਨਬੱਧ ਹੈ। ਉਥੇ ਹੀ ਨਾਥਨ ਸਲਾਈਸ ਨਾਂ ਦੇ ਇਕ ਹੋਰ ਅਫਸਰ ਦਾ ਕਹਿਣਾ ਹੈ ਅਲਕਾਇਦਾ ਦਾ ਏਨੇ ਸਮੇਂ ਤੋਂ ਚੁੱਪ ਬੈਠੇ ਰਹਿਣਾ ਕੋਈ ਸਮਰਪਣ ਨਹੀਂ, ਇਕ ਰਣਨੀਤਿਕ ਪੈਤੜਾ ਹੈ। ਅਲਕਾਇਦਾ ਕੋਲ ਹਮਲਾ ਕਰਨ ਦੀ ਸਮਰੱਥਾ ‘ਤੇ ਇਰਾਦਾ ਦੋਨੋ ਹਨ। ਅਮਰੀਕਾ ਸਮੇਤ ਕਈ ਹੋਰ ਮੁਲਕਾਂ 'ਚ ਓਸਾਮਾ ਬਿਨ ਲਾਦੇਨ ਦੁਆਰਾ ਆਤਮਘਾਤੀ ਹਮਲੇ ਕੀਤੇ ਗਏ ਸਨ।

ਉਸ ਨੂੰ ਅਮਰੀਕੀ ਸੈਨਾ ਨੇ ਐਬਟਾਬਾਦ, ਪਾਕਿਸਤਾਨ ਚ ਹਵਾਈ ਹਮਲੇ ਰਾਹੀ ਮਾਰ ਮੁਕਾਇਆ ਸੀ। ਕੁਝ ਦਿਨ ਪਹਿਲਾਂ ਓਸਾਮਾ ਦੇ ਪੁੱਤਰ ਹਮਜ਼ਾ ਨੇ ਵਿਆਹ ਕਰਵਾਇਆ ਹੈ। ਉਸ ਦਾ ਵਿਆਹ 9/11 ਅਤਿਵਾਦੀ ਹਮਲੇ ਲਈ ਜਹਾਜ਼ ਹਾਈਜੈਕ ਕਰਨ ਵਾਲੇ ਮੁਹੰਮਦ ਆਤਾ ਦੀ ਧੀ ਨਾਲ ਹੋਇਆ ਹੈ। ਇਸ ਗੱਲ ਪੁਸ਼ਟੀ ਬਿਨ ਲਾਦੇਨ ਦੇ ਪਰਿਵਾਰ ਦੁਆਰਾ ਹੋਈ ਹੈ। ਓਸਾਮਾ ਬਿਨ ਲਾਦੇਨ ਦੇ ਦੋ ਭਰਾਵਾਂ ਨੇ ‘ਦਿ ਗਾਰਡੀਅਨ’  ਨੂੰ ਇਕ ਇੰਟਰਵਿਊ ‘ਚ ਇਹ ਗੱਲ ਦੱਸੀ। ਓਸਾਮਾ ਦੇ ਭਰਾ ਅਹਿਮਦ ਅਤੇ ਹਸ਼ਨ ਅਲ-ਅਤਾਸ ਨੇ ਕਿਹਾ ਸੀ ਕਿ ਹਮਜ਼ਾ ਨੂੰ ਹੁਣ ਅਲ-ਕਾਇਦਾ ਵਿਚ ਉਚ ਪਦਵੀ ਪ੍ਰਾਪਤ ਹੋ ਗਈ ਹੈ।

ਹਮਜ਼ਾ ਆਪਣੇ ਪਿਓ ਦੀ ਮੌਤ ਦਾ ਬਦਲਾ ਲੈਣ ਲਈ ਕਾਹਲੀ ‘ਚ ਹੈ। ਹਮਜ਼ਾ ਓਸਾਮਾ ਦੀਆਂ ਤਿੰਨ ਪਤਨੀਆਂ ਚੋਂ ਉਸ ਦਾ ਪੁਤਰ ਹੈ, ਜਿਹੜੀ ਪਤਨੀ ਪਾਕਿਸਤਾਨ ,ਐਬਟਾਬਾਦ ‘ਚ ਅਮਰੀਕੀ ਹਮਲੇ ਸਮੇਂ ਓਸਾਮਾ ਨਾਲ ਰਹਿ ਰਹੀ ਸੀ। ਰਿਪੋਰਟ ਦੇ ਮੁਤਾਬਿਕ ਹਮਜ਼ਾ ਦਾ ਵਿਆਹ ਜਿਸ ਕੁੜੀ ਨਾਲ ਹੋਇਆ ਹੈ। ਉਹ ਮਿਸ਼ਰ ਦੀ ਨਾਗਰਿਕ ਹੈ। ਓਸਾਮਾ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਅਤੇ ਬੱਚੇ ਸਾਊਦੀ ਅਰਬ ਚੱਲੇ ਗਏ ਸਨ। ਉਥੇ ਉਨਾ ਨੂੰ ਸਾਬਕਾ ਪ੍ਰਿੰਸ ਮੁਹੰਮਦ ਬਿਨ ਨਾਇਫ ਨੇ ਪਨਾਹ ਦਿੱਤੀ ਸੀ। ਉਥੇ ਹੀ ਓਸਾਮਾ ਦਾ ਪਰਿਵਾਰ ਅਤੇ ਉਸਦੀ ਮਾਂ ਆਲੀਯਾ ਘਾਨੇਮ ਦੇ ਸੰਪਰਕ ਵਿਚ ਹਨ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement