Russia-Ukraine War: UNHRC ਵਿਚ ਐਮਰਜੈਂਸੀ ਬਹਿਸ ਦੇ ਮਤੇ 'ਤੇ ਭਾਰਤ ਨੇ ਵੋਟਿੰਗ ਤੋਂ ਬਣਾਈ ਦੂਰੀ
Published : Mar 1, 2022, 8:46 am IST
Updated : Mar 1, 2022, 8:46 am IST
SHARE ARTICLE
India abstains from vote on holding UNGA session
India abstains from vote on holding UNGA session

ਮਤੇ ਦੇ ਸਮਰਥਨ 'ਚ 29 ਅਤੇ ਵਿਰੋਧ 'ਚ ਪਈਆਂ 5 ਵੋਟਾਂ

 

ਕੀਵ: ਯੂਕਰੇਨ ਖਿਲਾਫ਼ ਰੂਸ ਦੀ ਫੌਜੀ ਕਾਰਵਾਈ ਮੰਗਲਵਾਰ ਨੂੰ ਛੇਵੇਂ ਦਿਨ ਵੀ ਜਾਰੀ ਹੈ। ਇਸ ਸੰਕਟ ਦੇ ਹੱਲ ਲਈ ਕੂਟਨੀਤਕ ਯਤਨ ਵੀ ਜਾਰੀ ਹਨ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (UNHRC) ਨੇ ਯੂਕਰੇਨ ਸੰਕਟ 'ਤੇ ਐਮਰਜੈਂਸੀ ਬਹਿਸ ਦਾ ਮਤਾ ਪੇਸ਼ ਕੀਤਾ ਸੀ। ਇਸ ਪ੍ਰਸਤਾਵ ਦੇ ਪੱਖ 'ਚ 29 ਅਤੇ ਵਿਰੋਧ 'ਚ 5 ਵੋਟਾਂ ਪਈਆਂ। ਭਾਰਤ ਸਮੇਤ 13 ਦੇਸ਼ਾਂ ਨੇ ਵੋਟਿੰਗ 'ਚ ਹਿੱਸਾ ਨਹੀਂ ਲਿਆ। UNHRC ਦੇ ਕੁੱਲ 47 ਮੈਂਬਰ ਹਨ।

Russia-Ukraine CrisisRussia-Ukraine Crisis

ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ ਵਿਸ਼ੇਸ਼ ਸੈਸ਼ਨ 'ਚ ਰੂਸ ਅਤੇ ਯੂਕਰੇਨ ਦੇ ਡਿਪਲੋਮੈਟਾਂ ਨੇ ਇਕ-ਦੂਜੇ 'ਤੇ ਨਿਸ਼ਾਨਾ ਸਾਧਿਆ ਸੀ। ਯੂਕਰੇਨ ਦੇ ਡਿਪਲੋਮੈਟ ਸਰਗੇਈ ਕਿਸਲਿਤਸੀਆ ਨੇ ਕਿਹਾ ਕਿ ਜੇਕਰ ਯੂਕਰੇਨ ਨਹੀਂ ਬਚਿਆ ਤਾਂ ਸੰਯੁਕਤ ਰਾਸ਼ਟਰ ਵੀ ਨਹੀਂ ਬਚੇਗਾ।

India abstains from vote on holding UNGA sessionIndia abstains from vote on holding UNGA session

ਰੂਸ ਦੇ ਪ੍ਰਤੀਨਿਧੀ ਵਸੀਲੀ ਨੇਬੇਨਜੀਆ ਨੇ ਸੰਯੁਕਤ ਰਾਸ਼ਟਰ ਨੂੰ ਦੱਸਿਆ ਕਿ ਕੀਵ ਦੇ ਨਾਗਰਿਕ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਸ਼ਾਂਤੀਪੂਰਵਕ ਰਾਜਧਾਨੀ ਛੱਡ ਸਕਦੇ ਹਨ। ਰੂਸੀ ਕਾਰਵਾਈ ਕਿਸੇ ਮਹੱਤਵਪੂਰਨ ਸਿਵਲ ਬੁਨਿਆਦੀ ਢਾਂਚੇ ਨੂੰ ਪ੍ਰਭਾਵਿਤ ਨਹੀਂ ਕਰਦੀ ਹੈ। ਮੌਜੂਦਾ ਮੁਸੀਬਤ ਯੂਕਰੇਨ ਕਾਰਨ ਪੈਦਾ ਹੋਈ ਹੈ। ਦੂਜੇ ਪਾਸੇ ਅਮਰੀਕਾ ਨੇ ਰੂਸ ਖਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਉਸ ਦੇ 12 ਡਿਪਲੋਮੈਟਾਂ ਨੂੰ ਕੱਢ ਦਿੱਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਦੇ 12 ਰੂਸੀ ਡਿਪਲੋਮੈਟਾਂ ਨੂੰ ਗੈਰ-ਕੂਟਨੀਤਕ 'ਸਰਗਰਮੀਆਂ' ਕਾਰਨ ਕੱਢ ਦਿੱਤਾ ਗਿਆ ਹੈ।

 

ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕੀਤੀ ਰੂਸੀ ਕਾਰਵਾਈ ਦੀ ਨਿੰਦਾ

TweetTweet

ਰੂਸ-ਯੂਕਰੇਨ ਜੰਗ ’ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਜ਼ਰੀਏ ਅਪਣੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਲਿਖਿਆ, “ਮੈਂ ਰੂਸ ਦੇ ਗੈਰ-ਕਾਨੂੰਨੀ ਹਮਲੇ ਬਾਰੇ ਹੋਰ ਨੇਤਾਵਾਂ ਅਤੇ ਭਾਈਵਾਲਾਂ ਨਾਲ ਗੱਲ ਕੀਤੀ - ਅਸੀਂ ਰਾਸ਼ਟਰਪਤੀ ਪੁਤਿਨ ਦੇ ਬੇਰਹਿਮ ਯੁੱਧ ਦੀ ਨਿੰਦਾ ਕਰਨ ਲਈ ਇੱਕਜੁੱਟ ਹਾਂ ਅਤੇ ਅਸੀਂ ਰੂਸ ਨੂੰ ਜਵਾਬਦੇਹ ਬਣਾਉਣ ਅਤੇ ਯੂਕਰੇਨ ਦਾ ਸਮਰਥਨ ਕਰਨ ਲਈ ਮਿਲ ਕੇ ਕੰਮ ਕਰ ਰਹੇ ਹਾਂ”।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement