ਅਮਰੀਕਾ : ਭਾਰਤੀ ਮੂਲ ਦੀ ਸ਼ਮਾ ਹਕੀਮ ਮੇਸੀਵਾਲਾ ਨੇ ਸਹਾਇਕ ਜੱਜ ਵਜੋਂ ਚੁੱਕੀ ਸਹੁੰ

By : KOMALJEET

Published : Mar 1, 2023, 12:57 pm IST
Updated : Mar 1, 2023, 12:58 pm IST
SHARE ARTICLE
shama hakim mesiwala
shama hakim mesiwala

ਚੀਫ਼ ਜਸਟਿਸ ਪੈਟਰੀਸੀਆ ਗੁਰੇਰੋ ਨੇ ਦਿਵਾਇਆ ਅਹੁਦੇ ਦਾ ਹਲਫ਼ 

ਭਾਰਤੀ ਮੂਲ ਦੀ ਸ਼ਮਾ ਹਕੀਮ ਮੇਸੀਵਾਲਾ ਦੀ ਵੱਡੀ ਪ੍ਰਾਪਤੀ
ਤੀਜੀ ਜ਼ਿਲ੍ਹਾ ਅਪੀਲ ਅਦਾਲਤ ਕੈਲੀਫ਼ੋਰਨੀਆ ਦੇ ਸਹਾਇਕ ਜੱਜ ਵਜੋਂ ਚੁੱਕੀ ਸਹੁੰ 
ਕੈਲੀਫੋਰਨੀਆ :  ਭਾਰਤੀ ਮੂਲ ਦੀ ਸ਼ਮਾ ਹਕੀਮ ਮੇਸੀਵਾਲਾ ਨੇ ਵਿਦੇਸ਼ ਵਿਚ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਤੀਜੀ ਜ਼ਿਲ੍ਹਾ ਅਪੀਲ ਅਦਾਲਤ ਕੈਲੀਫੋਰਨੀਆ (ਥਰਡ ਡਿਸਟ੍ਰਿਕਟ ਕੋਰਟ ਆਫ਼ ਅਪੀਲ ਕੈਲੀਫ਼ੋਰਨੀਆ) ਦੇ ਸਹਾਇਕ ਜੱਜ ਵਜੋਂ ਸਹੁੰ ਚੁੱਕੀ  ਹੈ। 

ਇਹ ਵੀ ਪੜ੍ਹੋ​  :  ਅਮਰੀਕਾ : ਲਾਪਤਾ ਸੌਜਾਨਿਆ ਰਾਮਾਮੂਰਤੀ ਦੀ ਝੀਲ ਤੋਂ ਮਿਲੀ ਲਾਸ਼, 25 ਫਰਵਰੀ ਨੂੰ ਹੋਈ ਸੀ ਲਾਪਤਾ

ਦੱਸ ਦੇਈਏ ਕਿ ਸ਼ਮਾ ਹਕੀਮ ਮੇਸੀਵਾਲਾ (48) ਪਹਿਲੀ ਦੱਖਣ ਏਸ਼ੀਆਈ ਅਮਰੀਕਨ ਔਰਤ ਤੇ ਪਹਿਲੀ ਅਮਰੀਕਨ ਮੁਸਲਮਾਨ ਹੈ ਜੋ ਇਸ ਅਹੁੱਦੇ ’ਤੇ ਪਹੁੰਚੇ ਹਨ। ਚੀਫ਼ ਜਸਟਿਸ ਪੈਟਰੀਸੀਆ ਗੁਰੇਰੋ, ਚੇਅਰ ਆਫ਼ ਦ ਕਮਿਸ਼ਨ ਆਨ ਜੁਡੀਸ਼ੀਅਲ ਅਪਾਇੰਟਮੈਂਟਸ ਨੇ ਸ਼ਮਾ ਹਕੀਮ ਮੇਸੀਵਾਲਾ ਨੂੰ ਸਹੁੰ ਚੁੱਕਾਈ। 

ਮੈਸੀਵਾਲਾ ਨੇ 2017 ਤੋਂ ਸੈਕਰਾਮੈਂਟੋ ਕਾਊਂਟੀ ਕੋਰਟ ਜੱਜ ਵਜੋਂ ਸੇਵਾਵਾਂ ਨਿਭਾਈਆਂ ਹਨ ਤੇ ਉਹ ਸਾਊਥ ਏਸ਼ੀਅਨ ਬਾਰ ਐਸੋਸੀਏਸ਼ਨ ਸੈਕਰਾਮੈਂਟੋ ਦੇ ਸਹਿ ਸੰਸਥਾਪਕ ਵੀ ਹਨ।  ਜਸਟਿਸ ਕੋਲਮੈਨ ਏ. ਬਲੇਜ਼ ਦੀ ਸੇਵਾਮੁਕਤੀ ਤੋਂ ਬਾਅਦ ਸ਼ਮਾ ਹਕੀਮ ਮੇਸੀਵਾਲਾ ਨੂੰ ਇਸ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ​  :  ਵੁਹਾਨ ਦੀ ਲੈਬ 'ਚ ਹੀ ਬਣਿਆ ਸੀ ਕੋਰੋਨਾ ਵਾਇਰਸ, FBI ਮੁਖੀ ਨੇ ਕੀਤੀ ਪੁਸ਼ਟੀ

ਇਸ ਬਾਰੇ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਮੇਸੀਵਾਲਾ 2013 ਤੋਂ ਕੈਲੀਫੋਰਨੀਆ ਯੂਨੀਵਰਸਿਟੀ, ਡੇਵਿਸ ਸਕੂਲ ਆਫ਼ ਲਾਅ ਵਿੱਚ ਸਹਾਇਕ ਪ੍ਰੋਫੈਸਰ ਅਤੇ 2004 ਤੋਂ 2017 ਤੱਕ ਅਪੀਲ ਦੀ ਤੀਜੀ ਜ਼ਿਲ੍ਹਾ ਅਦਾਲਤ ਵਿੱਚ ਇੱਕ ਨਿਆਂਇਕ ਅਟਾਰਨੀ ਸਨ। ਉਨ੍ਹਾਂ ਨੇ 1999 ਤੋਂ 2004 ਤੱਕ ਸੈਂਟਰਲ ਕੈਲੀਫੋਰਨੀਆ ਐਪੀਲੇਟ ਪ੍ਰੋਗਰਾਮ ਵਿੱਚ ਇੱਕ ਸਟਾਫ ਅਟਾਰਨੀ ਵਜੋਂ ਅਤੇ 1999 ਵਿੱਚ ਕੈਲੀਫੋਰਨੀਆ ਦੇ ਪੂਰਬੀ ਜ਼ਿਲ੍ਹੇ ਦੇ ਫੈਡਰਲ ਪਬਲਿਕ ਡਿਫੈਂਡਰ ਦੇ ਦਫਤਰ ਵਿੱਚ ਇੱਕ ਅਟਾਰਨੀ ਵਜੋਂ ਵੀ ਕੰਮ ਕੀਤਾ ਹੈ।

SHARE ARTICLE

ਏਜੰਸੀ

Advertisement

Anmol Bishnoi Brother: ਹੁਣ ਗੈਂਗਸਟਰਾ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM
Advertisement