
ਉੱਤਰ ਕੋਰੀਆ ਨੇ ਸ਼ੁਕਰਵਾਰ ਨੂੰ ਬੈਲਿਸਟਿਕ ਮਿਜ਼ਾਈਲ ਲਾਂਚ ਕਰ ਕੇ ਦੁਨੀਆਂ ਭਰ 'ਚ ਤਰਥੱਲੀ ਮਚਾ ਦਿਤੀ ਸੀ। ਇਸ ਵਿਚਕਾਰ ਐਤਵਾਰ ਨੂੰ ਅਮਰੀਕਾ ਨੇ ਵੀ ਅਜਿਹੀ ਹੀ ਇਕ ਮਿਜ਼ਾਈਲ ਦਾ
ਵਾਸ਼ਿੰਗਟਨ, 31 ਜੁਲਾਈ : ਉੱਤਰ ਕੋਰੀਆ ਨੇ ਸ਼ੁਕਰਵਾਰ ਨੂੰ ਬੈਲਿਸਟਿਕ ਮਿਜ਼ਾਈਲ ਲਾਂਚ ਕਰ ਕੇ ਦੁਨੀਆਂ ਭਰ 'ਚ ਤਰਥੱਲੀ ਮਚਾ ਦਿਤੀ ਸੀ। ਇਸ ਵਿਚਕਾਰ ਐਤਵਾਰ ਨੂੰ ਅਮਰੀਕਾ ਨੇ ਵੀ ਅਜਿਹੀ ਹੀ ਇਕ ਮਿਜ਼ਾਈਲ ਦਾ ਪ੍ਰੀਖਣ ਕਰ ਕੇ ਉੱਤਰ ਕੋਰੀਆ ਨੂੰ ਡਰਾਉਣ ਵਾਲਾ ਕੰਮ ਕੀਤਾ ਹੈ। ਉੱਤਰ ਕੋਰੀਆ ਅਤੇ ਅਮਰੀਕਾ ਵਲੋਂ ਇਨ੍ਹਾਂ ਮਿਜ਼ਾਈਲ ਪ੍ਰੀਖਣਾਂ ਤੋਂ ਬਾਅਦ ਦੁਨੀਆਂ 'ਚ ਸੁਰੱਖਿਆ ਸੰਕਟ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਖੜੇ ਹੋ ਗਏ ਹਨ।
ਅਮਰੀਕੀ ਫ਼ੋਰਸ ਨੇ ਉੱਤਰ ਕੋਰੀਆ ਦੇ ਲਾਂਚ ਦੇ ਦੋ ਦਿਨ ਬਾਅਦ ਹੀ ਮਿਜ਼ਾਈਲ ਇੰਸਟਸੈਪਟਰ ਦਾ ਪ੍ਰੀਖਣ ਕੀਤਾ, ਜਿਸ ਨੂੰ ਕੋਰੀਆਈ ਖੇਤਰ 'ਚ ਸਥਾਪਤ ਕੀਤੇ ਜਾਣ ਦੀ ਉਮੀਦ ਹੈ। ਇਸ ਮਿਜ਼ਾਈਲ ਦਾ ਨਾਂ 'ਟਰਮਿਨਲ ਹਾਈ ਅਲਟੀਚਿਊਡ ਏਰੀਆ ਡਿਫੈਂਸ' (ਥਾਡ) ਹੈ। ਹਾਲਾਂਕਿ ਅਮਰੀਕੀ ਫ਼ੋਰਸ ਅਨੁਸਾਰ ਥਾਡ ਇਕ ਮੀਡੀਅਮ ਰੇਂਜ ਦੀ ਮਿਜ਼ਾਈਲ ਹੈ, ਜੋ ਇੰਟਰਕੋਂਟੀਨੈਂਟਲ ਬੈਲਿਸਟਿਕ ਮਿਜ਼ਾਈਲ 'ਚ ਰੁਕਾਵਟ ਪੈਦਾ ਨਹੀਂ ਕਰ ਸਕਦੀ ਅਤੇ ਪਿਛਲੇ ਇਕ ਮਹੀਨੇ ਤੋਂ ਇਸ ਨੂੰ ਲਾਂਚ ਕਰਨ ਦੀ ਤਿਆਰੀ ਚਲ ਰਹੀ ਸੀ। ਉਥੇ ਹੀ ਯੂ.ਐਸ. ਮਿਜ਼ਾਈਲ ਡਿਫੈਂਸ ਡਾਇਰੈਕਟਰ ਸੈਮ ਗ੍ਰੀਵੇਸ ਨੇ ਥਾਡ ਨੂੰ ਸਿਰਫ਼ ਉਭਰਦੇ ਖ਼ਤਰਿਆਂ ਨਾਲ ਨਜਿੱਠਣ ਲਈ ਇਕ ਕੋਸ਼ਿਸ਼ ਦਸਿਆ ਹੈ।
ਉੱਤਰ ਕੋਰੀਆ ਵਲੋਂ ਬੈਲਿਸਟਿਕ ਮਿਜ਼ਾਈਲ ਲਾਂਚ ਤੋਂ ਬਾਅਦ ਯੂ.ਐਸ. ਨੇ ਬੀ-1 ਬੋਮਬਰਜ਼ ਨਾਲ ਦਖਣੀ ਕੋਰੀਆ ਅਤੇ ਜਾਪਾਨ ਏਅਰਫੋਰਸ ਦੇ ਲੜਾਕੂ ਜਹਾਜ਼ ਨੇ 10 ਘੰਟੇ ਦੇ ਦੋ-ਪੱਖੀ ਮਿਸ਼ਨ 'ਚ ਹਿੱਸਾ ਲੈਂਦਿਆਂ ਅਭਿਆਸ ਕੀਤਾ। ਉਸ ਦੌਰਾਨ ਪੈਸੀਫਿਕ ਏਅਰ ਫੋਰਸਿਜ਼ ਕਮਾਂਡਰ ਜਨਰਲ ਟੈਰੇਂਜ ਓ ਸ਼ਾਨੇਸੀ ਨੇ ਕਿਹਾ ਕਿ ਜੇ ਲੋੜ ਪਈ ਤਾਂ ਅਸੀਂ ਘਾਤਕ ਅਤੇ ਭਾਰੀ ਸੁਰੱਖਿਆ ਫ਼ੋਰਸ ਨਾਲ ਅਪਣੀ ਪਸੰਦ ਦੀ ਥਾਂ ਅਤੇ ਸਮੇਂ 'ਤੇ ਜਵਾਬ ਦੇਣ ਲਈ ਤਿਆਰ ਹਾਂ। (ਪੀਟੀਆਈ)