
ਦੁਨੀਆ ਭਰ ਵਿਚ ਹਰ ਦਿਨ ਵਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਵਿਚਕਾਰ ਵਿਗਿਆਨਕਾਂ ਨੂੰ ਇਕ ਉਮੀਦ ਦੀ ਕਿਰਨ ਨਜ਼ਰ ਆਈ ਹੈ।
ਨਵੀਂ ਦਿੱਲੀ: ਦੁਨੀਆ ਭਰ ਵਿਚ ਹਰ ਦਿਨ ਵਧਦੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਵਿਚਕਾਰ ਵਿਗਿਆਨਕਾਂ ਨੂੰ ਇਕ ਉਮੀਦ ਦੀ ਕਿਰਨ ਨਜ਼ਰ ਆਈ ਹੈ। ਅਮਰੀਕਾ ਦੇ ਨਿਊਯਾਰਕ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਬਾਇਓਮੈਡੀਕਲ ਸਾਇੰਸ ਵਿਭਾਗ ਦੀ ਇਕ ਖੋਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਜਿਨ੍ਹਾਂ ਦੇਸ਼ਾਂ ਵਿਚ ਟੀਬੀ ਦੀ ਰੋਕਥਾਮ ਲਈ ਬੱਚਿਆਂ ਨੂੰ ਬੇਸਿਲਸ ਕਾਮੇਟ ਗੂਐਰਿਨ ਯਾਨੀ ਬੀਸੀਜੀ ਦਾ ਟੀਕਾ ਲਗਾਇਆ ਜਾਂਦਾ ਹੈ, ਉਹਨਾਂ ਵਿਚ ਕੋਰੋਨਾ ਵਾਇਰਸ ਨਾਲ ਮੌਤਾਂ ਦੇ ਮਾਮਲੇ ਕਾਫ਼ੀ ਘੱਟ ਹੋਣਗੇ|
Corona Virus
ਹੁਣ ਜੇਕਰ ਅਮਰੀਕੀ ਵਿਗਿਆਨਕਾਂ ਦੀ ਇਸ ਖੋਜ ਨੂੰ ਭਾਰਤ ਦੇ ਮਾਮਲੇ ਵਿਚ ਸਮਝਿਆ ਜਾਵੇ ਤਾਂ 1962 ਵਿਚ ਨੈਸ਼ਨਲ ਟੀਬੀ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਗਿਆ ਸੀ। ਇਸ ਦਾ ਮਤਲਬ ਹੈ ਕਿ ਭਾਰਤ ਦੀ ਬਹੁਗਿਣਤੀ ਅਬਾਦੀ ਨੂੰ ਇਹ ਟੀਕਾ ਲੱਗ ਚੁੱਕਾ ਹੈ। ਇਸ ਟੀਕੇ ਨੂੰ ਬੱਚੇ ਦੇ ਜਨਮ ਤੋਂ ਲੈ ਕੇ 6 ਮਹੀਨੇ ਦੇ ਅੰਦਰ ਲਗਾ ਦਿੱਤਾ ਜਾਂਦਾ ਹੈ।
Corona Virus
ਇਹ ਟੀਕਾ ਸਾਹ ਨਾਲ ਜੁੜੀਆਂ ਬਿਮਰੀਆਂ ਨੂੰ ਵੀ ਰੋਕਦਾ ਹੈ। ਇਸ ਟੀਕੇ ਵਿਚ, ਬੈਕਟੀਰੀਆ ਦੇ ਸਟਰੇਨਜ਼ ਹੁੰਦੇ ਹਨ ਜੋ ਮਨੁੱਖਾਂ ਵਿਚ ਫੇਫੜਿਆਂ ਦੀ ਟੀਬੀ ਦਾ ਕਾਰਨ ਬਣਦੇ ਹਨ। ਇਸ ਸਟਰੇਨ ਦਾ ਨਾਮ ਮਾਈਕੋਬੈਕਟੀਰੀਅਮ ਬੋਵਿਡ ਹੈ। ਟੀਕਾ ਬਣਾਉਣ ਸਮੇਂ ਐਕਟਿਵ ਬੈਕਟੀਰੀਆ ਦੀ ਤਾਕਤ ਘੱਟ ਜਾਂਦੀ ਹੈ ਤਾਂ ਜੋ ਇਹ ਤੰਦਰੁਸਤ ਮਨੁੱਖ ਵਿਚ ਬਿਮਾਰੀ ਨਾ ਫੈਲਾ ਸਕੇ।
Corona Virus
ਬ੍ਰਿਟੇਨ ਦੀ ਇਕ ਮੀਡੀਆ ਰਿਪੋਰਟ ਮੁਤਾਬਕ ਇਸ ਖੋਜ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਦੁਨੀਆ ਭਰ ਵਿਚ ਕੋਵਿਡ-19 ਖਿਲਾਫ਼ ਇਸ ਵੈਕਸੀਨ ਦੇ ਟ੍ਰਰਾਇਲ ਸ਼ੁਰੂ ਕਰ ਦਿੱਤੇ ਗਏ ਹਨ। ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਬੀਸੀਜੀ ਵੈਕਸੀਨ ਵਾਇਰਸ ਨਾਲ ਸਿੱਧਾ ਮੁਕਾਬਲਾ ਨਹੀਂ ਕਰਦੀ ਹੈ। ਖੋਜ ਮੁਤਾਬਕ ਕੋਰੋਨਾ ਕਾਰਨ ਉਹਨਾਂ ਦੇਸ਼ਾਂ ਵਿਚ ਹੀ ਜ਼ਿਆਦਾ ਮੌਤਾਂ ਹੋਈਆਂ ਹਨ, ਜਿੱਥੇ ਬੀਸੀਜੀ ਟੀਕਾ ਦੀ ਪਾਲਿਸੀ ਨਹੀਂ ਸੀ ਜਾਂ ਬੰਦ ਕਰ ਦਿੱਤੀ ਗਈ ਸੀ|
Corona virus
ਵਿਗਿਆਨਕਾਂ ਦਾ ਮੰਨਣਾ ਹੈ ਕਿ ਬੀਸੀਜੀ ਦਾ ਟੀਕਾ ਵਰਤਣ ਵਾਲੇ ਦੇਸ਼ਾਂ ਵਿਚ ਕੋਰੋਨਾ ਫੈਲਣ ਦਾ ਖਤਰਾ 10 ਗੁਣਾ ਘੱਟ ਹੈ। ਵਿਗਿਆਨਕਾਂ ਦਾ ਮੰਨਣਾ ਹੈ ਕਿ ਭਾਰਤ ਵਿਚ ਫੈਲਿਆ ਕੋਰੋਨਾ ਵਾਇਰਸ ਜ਼ਿਆਦਾ ਘਾਤਕ ਸਾਬਿਤ ਨਹੀਂ ਹੋਵੇਗਾ। ਭਾਰਤ ਵਿਚ ਫੈਲਿਆ ਕੋਰੋਨਾ ਮਨੁੱਖੀ ਸੈਲਜ਼ ਨੂੰ ਜ਼ਿਆਦਾ ਮਜ਼ਬੂਤੀ ਨਾਲ ਨਹੀਂ ਫੜ ਸਕਿਆ। ਇਸ ਤੋਂ ਇਹੀ ਮੰਨਿਆ ਜਾ ਰਿਹਾ ਹੈ ਕਿ ਭਾਰਤ ਇਸ਼ ਵਾਇਰਸ ਤੋਂ ਬਚਿਆ ਹੀ ਰਹੇਗਾ।
Corona Virus
ਕੁਪੋਸ਼ਣ ਭਾਰਤ ਵਿਚ ਇਕ ਵੱਡੀ ਸਮੱਸਿਆ ਹੈ। ਇਸ ਦੇ ਨਾਲ ਹੀ ਆਬਾਦੀ ਦਾ ਵੱਡਾ ਹਿੱਸਾ ਸ਼ੂਗਰ, ਹਾਈਪਰਟੈਨਸ਼ਨ, ਗੁਰਦੇ ਦੀਆਂ ਬਿਮਾਰੀਆਂ ਤੋਂ ਪਰੇਸ਼ਾਨ ਅਜਿਹੇ ਲੋਕਾਂ ਵਿਚ ਕੋਰੋਨਾ ਦਾ ਖ਼ਤਰਾ ਵਧੇਰੇ ਹੁੰਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।