
Massive explosion in Malaysia: 49 ਘਰਾਂ ਨੂੰ ਪਹੁੰਚਿਆ ਭਾਰੀ ਨੁਕਸਾਨ, ਜ਼ਖ਼ਮੀਆਂ ਨੂੰ ਹਸਪਤਾਲ ’ਚ ਕਰਾਇਆ ਦਾਖ਼ਲ
Massive explosion in Malaysia: ਮਲੇਸ਼ੀਆ ਦੇ ਕੁਆਲਾਲੰਪੁਰ ਦੇ ਬਾਹਰੀ ਇਲਾਕੇ ’ਚ ਇੱਕ ਗੈਸ ਪਾਈਪਲਾਈਨ ਦੇ ਫਟਣ ਕਾਰਨ ਲੱਗੀ ਭਿਆਨਕ ਅੱਗ ’ਚ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਅਤੇ ਕਈ ਘਰਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਕੁਆਲਾਲੰਪੁਰ ਦੇ ਬਾਹਰ ‘ਪੁਤਰਾ ਹਾਈਟਸ’ ’ਚ ਇੱਕ ਗੈਸ ਸਟੇਸ਼ਨ ਦੇ ਨੇੜੇ ਲੱਗੀ ਅੱਗ ਕਈ ਕਿਲੋਮੀਟਰ ਤੱਕ ਦਿਖਾਈ ਦੇ ਰਹੀ ਸੀ ਅਤੇ ਕਈ ਘੰਟਿਆਂ ਤੱਕ ਬਲਦੀ ਰਹੀ। ਇਹ ਘਟਨਾ ਜਨਤਕ ਛੁੱਟੀ ਵਾਲੇ ਦਿਨ ਵਾਪਰੀ ਜਦੋਂ ਮਲੇਸ਼ੀਆ ’ਚ ਬਹੁਗਿਣਤੀ ਮੁਸਲਮਾਨ ਈਦ ਦੇ ਦੂਜੇ ਦਿਨ ਮਨਾਉਂਦੇ ਹਨ।
ਰਾਸ਼ਟਰੀ ਤੇਲ ਕੰਪਨੀ ਪੈਟਰੋਨਾਸ ਨੇ ਇੱਕ ਬਿਆਨ ’ਚ ਕਿਹਾ ਕਿ ਉਸਦੀ ਇੱਕ ਗੈਸ ਪਾਈਪਲਾਈਨ ’ਚ ਸਵੇਰੇ 8.10 ਵਜੇ ਅੱਗ ਲੱਗ ਗਈ ਅਤੇ ਪ੍ਰਭਾਵਿਤ ਪਾਈਪਲਾਈਨ ਨੂੰ ਬਾਅਦ ’ਚ ਬਾਕੀ ਲਾਈਨਾਂ ਤੋਂ ਕੱਟ ਦਿੱਤਾ ਗਿਆ। ਆਫ਼ਤ ਪ੍ਰਬੰਧਨ ਅਧਿਕਾਰੀਆਂ ਨੇ ਕਿਹਾ ਕਿ ਵਾਲਵ ਬੰਦ ਕਰਨ ਨਾਲ ਅੱਗ ਬੁਝ ਜਾਵੇਗੀ।
ਕੇਂਦਰੀ ਸੇਲਾਂਗੋਰ ਰਾਜ ਦੇ ਫ਼ਾਇਰ ਵਿਭਾਗ ਨੇ ਦੱਸਿਆ ਕਿ ਅੱਗ, ਜਿਸ ਵਿਚ 20 ਮੰਜ਼ਿਲਾਂ ਤੱਕ ਉੱਚੀਆਂ ਲਪਟਾਂ ਸਨ ’ਤੇ ਨੂੰ ਦੁਪਹਿਰ 2.45 ਵਜੇ ਦੇ ਕਰੀਬ ਕਾਬੂ ਪਾ ਲਿਆ ਗਿਆ।
ਬਰਨਾਮਾ ਨਿਊਜ਼ ਏਜੰਸੀ ਨੇ ਸੇਲਾਂਗੋਰ ਦੇ ਡਿਪਟੀ ਪੁਲਿਸ ਮੁਖੀ ਮੁਹੰਮਦ ਜ਼ੈਨੀ ਅਬੂ ਹਸਨ ਦੇ ਹਵਾਲੇ ਨਾਲ ਕਿਹਾ ਕਿ ਘੱਟੋ-ਘੱਟ 49 ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ 112 ਲੋਕ ਜ਼ਖ਼ਮੀ ਹੋਏ, ਜਿਨ੍ਹਾਂ ’ਚੋਂ 63 ਨੂੰ ਝੁਲਸਣ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਦੋਂ ਕਿ ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਸੇਲਾਂਗੋਰ ਦੇ ਮੁੱਖ ਮੰਤਰੀ ਅਮੀਰੂਦੀਨ ਸ਼ਾਰੀ ਨੇ ਕਿਹਾ ਕਿ ਅੱਗ ਬੁਝਾਊ ਵਿਭਾਗ ਨੇ ਸੁਰੱਖਿਆ ਉਪਾਅ ਵਜੋਂ ਨੇੜਲੇ ਘਰਾਂ ਤੋਂ ਵਸਨੀਕਾਂ ਨੂੰ ਤੁਰੰਤ ਬਾਹਰ ਕੱਢ ਲਿਆ। ਉਨ੍ਹਾਂ ਕਿਹਾ ਕਿ ਸਥਿਤੀ ਕਾਬੂ ’ਚ ਆਉਣ ਤੱਕ ਉਨ੍ਹਾਂ ਨੂੰ ਅਸਥਾਈ ਤੌਰ ’ਤੇ ਨੇੜੇ ਦੀ ਮਸਜਿਦ ਵਿੱਚ ਰਖਿਆ ਜਾਵੇਗਾ। ਅੱਗ ਦੀਆਂ ਫੋਟੋਆਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਏ ਹਨ।
(For more news apart from Malaysia Latest News, stay tuned to Rozana Spokesman)