ਭਾਰਤੀ ਮੂਲ ਦੀ ਕੁੜੀ ਨੇ ਨਾਸਾ ਦੇ ਪਹਿਲੇ ਮੰਗਲ ਹੈਲੀਕਾਪਟਰ ਦਾ ਨਾਂ ਰਖਿਆ 'ਇੰਜਨੂਈਟੀ'
Published : May 1, 2020, 7:52 am IST
Updated : May 1, 2020, 7:52 am IST
SHARE ARTICLE
Photo
Photo

28 ਹਜ਼ਾਰ ਲੇਖਾਂ 'ਚੋਂ ਚੁਣਿਆ ਗਿਆ ਰੁਪਾਣੀ ਦਾ ਲੇਖ

ਵਾਸ਼ਿੰਗਟਨ : ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਦੇ ਪਹਿਲੇ ਮੰਗਲ ਹੈਲੀਕਾਪਟਰ ਨੂੰ ਹੁਣ ਨਾਂ ਮਿਲ ਗਿਆ ਹੈ ਅਤੇ ਇਸ ਦਾ ਸਿਹਰਾ ਭਾਰਤੀ ਮੂਲ ਦੀ 17 ਸਾਲਾ ਕੁੜੀ ਵਨੀਜਾ ਰੁਪਾਣੀ ਦੇ ਸਿਰ ਸਜਦਾ ਹੈ। ਨਾਰਥਪੋਰਟ, ਅਲਬਾਮਾ ਨਾਲ ਸੰਬੰਧਤ ਜੂਨੀਅਰ ਹਾਈਸਕੂਲ ਦੀ ਵਿਦਿਆਰਥਨ ਰੁਪਾਣੀ ਦੇ ਸਿਰ ਇਸ ਸਿਹਰਾ ਤਦ ਸਜਿਆ ਜਦ ਉਨ੍ਹਾਂ ਨੇ ਨਾਸਾ ਦੀ 'ਨੇਮ ਦਿ ਰੋਵਰ' ਮੁਕਾਬਲੇ 'ਚ ਅਪਣਾ ਲੇਖ ਜਮਾ ਕਰਵਾਇਆ।

PhotoPhoto

ਮੈਕੇਨਿਕਲ ਉਰਜਾ ਅਤੇ ਪ੍ਰੋਪਲੇਸ਼ਨ ਪ੍ਰਣਾਲੀ ਨਾਲ ਯੁਕਤ ਨਾਸਾ ਨੇ ਮੰਗਲ ਹੈਲੀਕਾਪਟਰ ਦਾ ਅਧਿਕਾਰਿਕ ਤੌਰ 'ਤੇ ਨਾਂ ਰੱਖਣ ਦੇ ਬਾਅਦ ਹੁਣ ਇਸ ਨੂੰ 'ਇੰਜਨੂਈਟੀ' ਕਿਹਾ ਜਾਵੇਗਾ। ਰੁਪਾਣੀ ਨੇ ਹੀ ਇਸ ਜਹਾਜ਼ ਦੇ ਲਈ ਇਸ ਨਾਂ ਦੀ ਸਲਾਹ ਦਿਤੀ ਸੀ ਜਿਸ ਨੂੰ ਸਵੀਕਾਰ ਕਰ ਲਿਆ ਗਿਆ।

NASANASA

ਨਾਸਾ ਨੇ ਮਾਰਚ 'ਚ ਐਲਾਨ ਕੀਤਾ ਸੀ ਕਿ ਉਸ ਦੇ ਅਗਲੇ ਰੋਵਰ ਦਾ ਨਾਂ 'ਪਰਸਵਿਰਨਜ਼' ਹੋਵੇਗਾ ਜੋ ਸੱਤਵੀਂ ਜਮਾਤ ਦੇ ਵਿਦਿਆਰਥੀ ਅਲੈਕਜੰਡਰ ਮੈਥਰ ਦੇ ਲੇਖ 'ਤੇ ਆਧਾਰਿਤ ਹੈ। ਏਜੰਸੀ ਨੇ ਮੰਗਲ ਗ੍ਰਹਿ 'ਤੇ ਰੋਵਰ ਦੇ ਨਾਲ ਕੀਤੇ ਜਾਨ ਵਾਲੇ ਹੈਲੀਕਾਪਟਰ ਦਾ ਨਾਂ ਰੱਖਣ ਦਾ ਵੀ ਫ਼ੈਸਲਾ ਲਿਆ ਸੀ।

PhotoPhoto

ਵਿਦਿਆਰਥਨ ਵਨੀਜਾ ਰੁਪਾਣੀ ਨੇ 'ਨੇਮ ਦਿ ਰੋਵਰ' ਮੁਕਾਬਲੇ ਦੇ ਦੌਰਾਨ ਨਾਂ ਰਖਿਆ। 'ਇੰਜਨੂਈਟੀ' ਦੂਜੀ ਦੁਨੀਆਂ 'ਚ ਪਹਿਲੀ ਮੈਕੇਨਿਕਲ ਉਰਜਾ ਉਡਾਣ ਦੀ ਕੋਸ਼ਿਸ਼ ਦੇ ਤਹਿਤ ਲਾਲ ਗ੍ਰਹਿ 'ਤੇ 'ਪਰਸਵਿਰਨਜ਼' ਦੇ ਨਾਲ ਜਾਵੇਗਾ।'' ਨਾਸਾ ਨੇ ਇਸ ਸਬੰਧੀ ਬੁਧਵਾਰ ਨੂੰ ਐਲਾਨ ਕੀਤਾ।

PhotoPhoto

'ਇੰਜਨੂਈਟੀ' ਅਤੇ 'ਪਰਸਵਿਰਨਜ਼' ਦੇ ਜੁਲਾਈ 'ਚ ਪ੍ਰੀਖਣ ਦਾ ਪ੍ਰੋਗਰਾਮ ਹੈ ਅਤੇ ਇਹ ਅਗਲੇ ਸਾਲ ਫ਼ਰਵਰੀ 'ਚ ਮੰਗਲ ਗ੍ਰਹਿ ਦੇ ਜੇਜੇਰੀ ਟੋਏ 'ਚ ਉਤਰਣਗੇ ਜੋ 3.5 ਅਰਬ ਸਾਲ ਪਹਿਲਾਂ ਅਸਤਿਤਵ 'ਚ ਆਈ ਇਕ ਝੀਲ ਦੀ ਥਾਂ ਹੈ। ਨਾਸਾ ਨੇ ਕਿਹਾ ਰੋਵਰ ਜਿਥੇ ਮੰਗਲ ਦੇ ਨਮੂਨੇ ਇੱਕਠੇ ਕਰੇਗਾ, ਉਥੇ ਹੀ ਹੈਲੀਕਾਪਟਰ ਉਸ ਜਗ੍ਹਾ ਉੱਡਣ ਦੀ ਕੋਸ਼ਿਸ਼ ਕਰੇਗਾ ਅਤੇ ਜੇਕਰ ਸਾਰਾ ਕੁੱਝ ਠੀਕ ਰਿਹਾ ਤਾਂ ਇਹ ਭਵਿਖ ਦੇ ਮੰਗਲ ਪੜਤਾਲ ਦੀ ਮੁਹਿੰਮਾਂ 'ਚ ਹਵਾਈ ਮਾਪ ਨਾਲ ਜੋੜੇਗਾ। 

NASANASA

ਪੁਲਾੜ ਏਜੰਸੀ ਮੁਤਾਬਕ ਰੁਪਾਣੀ ਦਾ ਲੇਖ 28 ਹਜ਼ਾਰ ਲੇਖਾਂ ਵਿਚ ਸ਼ਾਮਲ ਸੀ ਜਿਸ 'ਚ ਅਮਰੀਕਾ ਦੇ ਹਰੇਕ ਰਾਜ ਅਤੇ ਖੇਤਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਨਾਸਾ ਵਲੋਂ ਜਾਰੀ ਬਿਆਨ ਮੁਤਾਬਕ ਰੁਪਾਣੀ ਨੇ ਅਪਣੇ ਲੇਖ 'ਚ ਲਿਖਿਆ, ''ਇੰਜਨੂਈਟੀ ਉਹ ਚੀਜ਼ ਹੈ ਜੋ ਅਨੌਖੀ ਚੀਜ਼ਾਂ ਸਿੱਧ ਕਰਨ 'ਚ ਲੋਕਾਂ ਦੀ ਮਦਦ ਕਰਦਾ ਹੈ। ਇਹ ਪੁਲਾੜ ਦੇ ਹਰ ਕੋਨੇ 'ਚ ਸਾਡੇ ਯਾਨਾਂ ਨੂੰ ਵਿਸਤਾਰਿਤ ਕਰਨ 'ਚ ਮਦਦ ਕਰੇਗਾ।'

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement