
ਪਵਿੱਤਰਾ ਜਵੈਲਰ ਨੇ 1 ਹਜ਼ਾਰ ਡਾਲਰ ਖ਼ਾਲਸਾ ਏਡ ਲਈ ਵੀ ਭੇਂਟ ਕੀਤਾ
ਐਸ.ਏ.ਐਸ. ਨਗਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖ ਮੋਟਰਸਾਈਕਲ ਕਲੱਬ ਵਰਲਡ ਟੂਰ ਅਤੇ ਖ਼ਾਲਸਾ ਏਡ ਵਲੋਂ ਕਢਿਆ ਜਾ ਰਿਹਾ ਹੈ ਉਹ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਫ਼ੇਜ਼ 3ਬੀ2 ਪੁੱਜਾ। ਲੋਕਾਂ ਨੇ ਬੜੀ ਹੀ ਗਰਮਜੋਸ਼ੀ ਨਾਲ ਇਨ੍ਹਾਂ ਕੈਨੇਡੀਅਨ ਨੌਜਵਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਮਹਿੰਦਰ ਸਿੰਘ ਲੰਬਿਆਂ ਵਾਲਿਆਂ, ਭਾਈ ਅਮਰਾਉ ਸਿੰਘ, ਪਵਿੱਤਰਾ ਜਵੈਲਰ ਦੇ ਐਮ.ਡੀ ਸਾਗਰ ਗੋਇਲ ਨੇ ਇਸ ਸਮੁੱਚੀ ਟੀਮ ਨੂੰ ਜੀ ਆਇਆਂ ਨੂੰ ਆਖਿਆ । ਇਸ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਕਾ ਅਤੇ ਸਿਰੋਪਾਉ ਸਾਹਿਬ ਨਾਲ ਸਮੁੱਚੀ ਟੀਮ ਦਾ ਸਨਮਾਨ ਕੀਤਾ। ਇਸ ਦੌਰਾਨ ਪਵਿੱਤਰਾ ਜਵੈਲਰ ਵਲੋਂ 1 ਹਜ਼ਾਰ ਡਾਲਰ ਖ਼ਾਲਸਾ ਏਡ ਲਈ ਵੀ ਭੇਂਟ ਕੀਤਾ ਗਿਆ।
Canadian Motorcycle Rally
ਇਸ ਮੌਕੇ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਇਸ ਰੈਲੀ ਨਾਲ ਬੜਾ ਹੀ ਵਧੀਆ ਉਪਰਾਲਾ ਕੀਤਾ ਹੈ। ਇਸ ਨਾਲ ਹੋਰਨਾਂ ਨੂੰ ਵੀ ਉਤਸ਼ਾਹ ਮਿਲੇਗਾ। ਕੈਨੇਡਾ ਤੋਂ ਆਏ ਇਨ੍ਹਾਂ ਮੋਟਰਸਾਈਕਲ ਸਵਾਰਾਂ ਨੇ ਦਸਿਆ ਕਿ ਸਾਡੀ ਇਸ ਕੈਨੇਡਾ ਤੋਂ ਮੋਟਰਸਾਈਕਲਾਂ 'ਤੇ ਸ਼ੁਰੂ ਕੀਤੀ ਯਾਤਰਾ ਦਾ ਮੁੱਖ ਮੰਤਵ ਗੁਰੂ ਨਾਨਕ ਦੇਵ ਜੀ ਦੀ ਸਾਂਝੀਵਾਲਤਾ ਦਾ ਸੰਦੇਸ਼ ਪੂਰੀ ਦੁਨੀਆਂ ਵਿਚ ਲੋਕਾਂ ਨੂੰ ਦਸਣਾ ਹੈ ਅਤੇ ਇਸ ਦੌਰਾਨ ਉਹ ਲੋਕਾਂ ਦੀ ਮਦਦ ਲਈ ਕਾਰਜ ਕਰ ਰਹੀ ਵਿਸ਼ਾਲ ਸੰਸਥਾ ਖ਼ਾਲਸਾ ਏਡ ਲਈ ਫ਼ੰਡ ਇਕੱਤਰ ਕਰਨਾ ਸੀ ਤਾਂ ਜੋ ਉਹ ਹੋਰ ਵੀ ਆਰਥਕ ਪੱਖੋਂ ਤਕੜੇ ਹੋ ਕੇ ਦੁਖੀ ਮਨੁੱਖਤਾ ਦੀ ਸੇਵਾ ਕਰ ਸਕਣ। ਸਮੂਹ ਗਿੱਲ ਪਰਵਾਰ ਨੇ ਵੀ ਇਸ ਵਿਚ ਯੋਗਦਾਨ ਪਾਇਆ।
Motorcycle riders
ਇਸ ਮੌਕੇ ਮਹਿੰਦਰ ਸਿੰਘ ਲੰਬਿਆਂ ਵਾਲਿਆਂ, ਭਾਈ ਅਮਰਾਓ ਸਿੰਘ, ਪਵਿੱਤਰਾ ਜਵੈਲਰ ਦੇ ਸਾਗਰ ਗੋਇਲ, ਦਵਿੰਦਰ ਸਿੰਘ ਬਾਜਵਾ, ਤਰਨਜੀਤ ਕੌਰ ਗਿੱਲ ਐਮ. ਸੀ , ਜਸਪ੍ਰੀਤ ਸਿੰਘ ਗਿੱਲ ਪ੍ਰਧਾਨ ਕਾਂਗਰਸ ਕਮੇਟੀ, ਹਰਜੀਤ ਸਿੰਘ ਭੋਲੂ, ਮੇਜਰ ਸਿੰਘ ਸ਼ੇਰਗਿੱਲ, ਅਕਵਿੰਦਰ ਸਿੰਘ ਗੋਸਲ, ਐਮ. ਸੀ ਫੂਲਰਾਜ ਸਿੰਘ, ਸ਼ਲਿੰਦਰ ਆਨੰਦ, ਸਰਬਜੀਤ ਸਿੰਘ ਪਾਰਸ, ਜਸਪਾਲ ਸਿੰਘ ਦਿਓਲ ਆਦਿ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਵੀ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਕੈਨੇਡਾ ਤੋਂ ਆਏ ਇਸ ਵਫ਼ਦ ਨਾਲ ਵਿਚਾਰ ਵੀ ਸਾਂਝੇ ਕੀਤੇ।