ਚੀਨ ਸਰਕਾਰ ਦਾ ਦਾਅਵਾ, ਬੀਜਿੰਗ ਵਿਚ ਚੁਣ-ਚੁਣ ਕੇ ਮਿਟਾਏ ਜਾਣਗੇ ਇਸਲਾਮਿਕ ਚਿੰਨ
Published : Aug 1, 2019, 11:42 am IST
Updated : Aug 1, 2019, 11:44 am IST
SHARE ARTICLE
Chinas Capital Orders Arabic Muslim Symbols Taken Down
Chinas Capital Orders Arabic Muslim Symbols Taken Down

ਬੀਜਿੰਗ ਵਿਚ, ਇੱਕ ਨੂਡਲਜ਼ ਦੀ ਦੁਕਾਨ ਦੇ ਮੈਨੇਜਰ ਨੂੰ ਸਰਕਾਰੀ ਕਰਮਚਾਰੀਆਂ ਨੇ ਦੁਕਾਨ ਉੱਤੇ ਲਿਖੇ ਹਲਾਲ ਸ਼ਬਦ ਨੂੰ ਢਕਣ ਲਈ ਕਿਹਾ

ਬੀਜਿੰਗ- ਚੀਨ ਦੀ ਰਾਜਧਾਨੀ ਬੀਜਿੰਗ ਵਿਚ ਇਸਲਾਮ ਨਾਲ ਜੁੜੇ ਚਿੰਨ ਹਟਾਏ ਜਾ ਰਹੇ ਹਨ। ਪ੍ਰਬੰਧਨ ਹਲਾਲ ਰੈਸਟੋਰੈਂਟ, ਤੋਂ ਲੈ ਕੇ ਖਾਣੇ ਦੀ ਸਟਾਲ ਤੱਕ, ਹਰ ਜਗ੍ਹਾ ਤੋਂ ਅਰਬੀ ਭਾਸ਼ਾ ਵਿਚ ਲਿਖੇ ਸ਼ਬਦਾਂ ਅਤੇ ਇਸਲਾਮ ਭਾਈਚਾਰੇ ਦੇ ਚਿੰਨਾਂ ਦਾ ਨਾਮੋ ਨਿਸ਼ਾਨ ਮਿਟਾ ਰਿਹਾ ਹੈ। ਰਾਏਟਰਜ਼ ਏਜੰਸੀ ਦੇ ਅਨੁਸਾਰ, ਅਧਿਕਾਰੀਆਂ ਨੇ ਬੀਜਿੰਗ ਦੇ ਰੈਸਟੋਰੈਂਟਾਂ ਅਤੇ ਦੁਕਾਨਾਂ ਦੇ ਕਰਮਚਾਰੀਆਂ ਨੂੰ ਇਸਲਾਮ ਨਾਲ ਜੁੜੀਆਂ ਸਾਰੀਆਂ ਤਸਵੀਰਾਂ, ਜਿਵੇਂ ਚੰਦ, ਅਰਬੀ ਭਾਸ਼ਾ ਵਿਚ ਲਿਖਿਆਂ ਹਲਾਲ ਵਰਡ ਬੋਰਡ ਤੋਂ ਹਟਾਉਣ ਦਾ ਆਦੇਸ਼ ਦਿੱਤਾ ਹੈ।

Chinas Capital Orders Arabic Muslim Symbols Taken DownChinas Capital Orders Arabic Muslim Symbols Taken Down

ਬੀਜਿੰਗ ਵਿਚ, ਇੱਕ ਨੂਡਲਜ਼ ਦੀ ਦੁਕਾਨ ਦੇ ਮੈਨੇਜਰ ਨੂੰ ਸਰਕਾਰੀ ਕਰਮਚਾਰੀਆਂ ਨੇ ਦੁਕਾਨ ਉੱਤੇ ਲਿਖੇ ਹਲਾਲ ਸ਼ਬਦ ਨੂੰ ਢਕਣ ਲਈ ਕਿਹਾ ਅਤੇ ਜਦੋਂ ਤੱਕ ਇਹ ਕੰਮ ਪੂਰਾ ਨਹੀਂ ਹੋਇਆ ਉਹ ਉਥੇ ਖੜੇ ਰਹੇ। ਮੈਨੇਜਰ ਨੇ ਦੱਸਿਆ, ਉਸਨੇ ਕਿਹਾ ਕਿ ਇਹ ਵਿਦੇਸ਼ੀ ਸਭਿਆਚਾਰ ਹੈ ਅਤੇ ਤੁਹਾਨੂੰ ਚੀਨੀ ਸਭਿਅਤਾ ਨੂੰ ਵੱਧ ਤੋਂ ਵੱਧ ਅਪਣਾਉਣਾ ਚਾਹੀਦਾ ਹੈ। ਸਾਲ 2016 ਤੋਂ ਹੀ ਚੀਨ ਵਿਚ ਅਰਬੀ ਭਾਸ਼ਾ ਅਤੇ ਇਸਲਾਮੀ ਤਸਵੀਰਾਂ ਦੀ ਵਰਤੋਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ। ਚੀਨ ਚਾਹੁੰਦਾ ਹੈ ਕਿ ਉਸ ਦੇ ਰਾਜ ਦੇ ਸਾਰੇ ਧਰਮ ਚੀਨ ਦੀ ਮੁੱਖਧਾਰਾ ਦੇ ਸਭਿਆਚਾਰ ਨਾਲ ਇਕਸਾਰ ਰਹਿਣ।

chinas capital orders arabic muslim symbols taken downChinas Capital Orders Arabic Muslim Symbols Taken Down

ਇਸਲਾਮੀਕਰਨ ਦੇ ਵਿਰੁੱਧ ਚਲਾਈ ਗਈ ਇਸ ਮੁਹਿੰਮ ਦੇ ਤਹਿਤ, ਮਿਡਲ ਈਸਟ ਸ਼ੈਲੀ ਵਿਚ ਮਸਜਿਦ ਦੇ ਗੁੰਬਦਾਂ ਨੂੰ ਤੋੜਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਚੀਨੀ ਸ਼ੈਲੀ ਦੇ ਪੈਗੋਡਾ ਵਿਚ ਬਦਲਿਆ ਜਾ ਰਿਹਾ ਹੈ। ਚੀਨ ਵਿਚ ਮੁਸਲਿਮਾਂ ਦੀ 2 ਕਰੋੜ ਆਬਾਦੀ ਹੈ। ਅਧਿਕਾਰਤ ਤੌਰ 'ਤੇ, ਚੀਨ ਵਿਚ ਹਰ ਕਿਸੇ ਨੂੰ ਧਾਰਮਿਕ ਆਜ਼ਾਦੀ ਹੈ,

ਪਰ ਅਸਲ ਵਿਚ, ਸਰਕਾਰ  ਕਮਿਊਨਿਸਟ ਪਾਰਟੀ ਦੀ ਵਿਚਾਰਧਾਰਾ ਪ੍ਰਤੀ ਵਫ਼ਾਦਾਰ ਰਹਿਣ ਲਈ ਹਰ ਨਾਗਰਿਕ ਨੂੰ ਪਾਬੰਦ ਕਰ ਰਹੀ ਹੈ। ਚੀਨ ਦੀ ਨਜ਼ਰ ਸਿਰਫ਼ ਮੁਸਲਮਾਨਾਂ 'ਤੇ ਹੀ ਨਹੀਂ ਹੈ। ਪ੍ਰਸ਼ਾਸਨ ਨੇ ਕਈ ਅੰਡਰਗ੍ਰਾਊਂਡ ਚਰਚਾ ਨੂੰ ਵੀ ਬੰਦ ਕਰਵਾਇਆ ਹੈ। ਚਰਚ ਦੇ ਕਈ ਕਰਾਸਾਂ ਨੂੰ ਸਰਕਾਰ ਨੇ ਗੈਰਕਾਨੂੰਨੀ ਕਰਾਰ ਦਿੱਤਾ ਹੈ ਅਤੇ ਹਟਾ ਦਿੱਤਾ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement