ਇਸਲਾਮ ਦਾ ਹਵਾਲਾ ਦੇ ਕੇ ਬਾਲੀਵੁਡ ਛੱਡਣ ਵਾਲੀ 'ਦੰਗਲ ਗਰਲ' 'ਤੇ ਰਵੀਨਾ ਟੰਡਨ ਦਾ ਬੇਤੁਕਾ ਬਿਆਨ !
Published : Jul 1, 2019, 2:05 pm IST
Updated : Jul 1, 2019, 2:05 pm IST
SHARE ARTICLE
Zaira Wasim quits films: How Bollywood celebrities reacted
Zaira Wasim quits films: How Bollywood celebrities reacted

ਫ਼ਿਲਮ 'ਦੰਗਲ' 'ਚ ਕੰਮ ਕਰ ਚੁੱਕੀ ਮਸ਼ਹੂਰ ਬਾਲ ਕਲਾਕਾਰ 'ਜ਼ਾਇਰਾ ਵਸੀਮ' ਨੇ ਐਤਵਾਰ ਸਵੇਰੇ ਬਾਲੀਵੁੱਡ ਛੱਡਣ ਦੀ ਗੱਲ ਆਖ

ਨਵੀਂ ਦਿੱਲੀ: ਫ਼ਿਲਮ 'ਦੰਗਲ' 'ਚ ਕੰਮ ਕਰ ਚੁੱਕੀ ਮਸ਼ਹੂਰ ਬਾਲ ਕਲਾਕਾਰ 'ਜ਼ਾਇਰਾ ਵਸੀਮ' ਨੇ ਐਤਵਾਰ ਸਵੇਰੇ ਬਾਲੀਵੁੱਡ ਛੱਡਣ ਦੀ ਗੱਲ ਆਖ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ 'ਮੇਰੇ ਧਾਰਮਿਕ ਹੋਣ 'ਚ ਮੇਰੀ ਐਕਟਿੰਗ ਆ ਰਹੀ ਹੈ। ਇਹ ਮੇਰੇ ਇਮਾਨ ਨੂੰ ਪ੍ਰਭਾਵਿਤ ਕਰ ਰਿਹਾ ਹੈ। 'ਹੁਣ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਟਵੀਟ ਕਰਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਰਵੀਨਾ ਨੇ ਲਿਖਿਆ, 'ਕੋਈ ਫਰਕ ਨਹੀਂ ਪੈਂਦਾ ਜੇਕਰ ਉਹ ਲੋਕ ਜਿਨ੍ਹਾਂ ਨੇ ਸਿਰਫ 2 ਫ਼ਿਲਮਾਂ 'ਚ ਕੰਮ ਕੀਤਾ ਹੈ, ਇਸ ਇੰਡਸਟਰੀ ਦੇ ਪ੍ਰਤੀ ਸ਼ੁਕਰਗੁਜਾਰੀ ਮਹਿਸੂਸ ਨਹੀਂ ਕਰਦੇ ਹਨ ਕਿ ਉਨ੍ਹਾਂ ਨੂੰ ਇਥੇ ਕੀ-ਕੀ ਮਿਲਿਆ ਹੈ।

Zaira Wasim quits films: How Bollywood celebrities reactedZaira Wasim quits films: How Bollywood celebrities reacted

ਉਮੀਦ ਕਰੋ ਕਿ ਸ਼ਾਂਤੀ ਨਾਲ ਇਥੋਂ ਨਿਕਲ ਜਾਓ ਅਤੇ ਆਪਣੇ ਉਲਟੇ ਰਸਤਿਆਂ 'ਤੇ ਚੱਲਣ ਵਾਲੀ ਸੋਚ ਨੂੰ ਖੁਦ ਤੱਕ ਹੀ ਸੀਮਿਤ ਰੱਖੋ। 'ਰਵੀਨਾ ਦੇ ਟਵੀਟ ਦਾ ਬਹੁਤ ਸਾਰੇ ਲੋਕਾਂ ਨੇ ਸਮਰਥਨ ਵੀ ਕੀਤਾ ਹੈ। ਜ਼ਾਇਰਾ ਦੇ ਫ਼ਿਲਮ ਇੰਡਸਟਰੀ ਛੱਡਣ 'ਤੇ 'ਦੰਗਲ' ਫਿਲਮ ਦੇ ਡਾਇਰੈਕਟਰ ਨਿਤੀਸ਼ ਤਿਵਾਰੀ ਦਾ ਵੀ ਬਿਆਨ ਸਾਹਮਣੇ ਆਇਆ ਹੈ। ਜ਼ਾਇਰਾ ਵਸੀਮ ਦੇ ਪੋਸਟ 'ਤੇ ਹੈਰਾਨੀ ਜਤਾਉਂਦੇ ਹੋਏ 'ਦੰਗਲ' ਦੇ ਡਾਇਰੈਕਟਰ ਨੇ ਕਿਹਾ, 'ਮੈਨੂੰ ਪਤਾ ਲੱਗਾ ਕਿ ਜ਼ਾਇਰਾ ਨੇ ਇਹ ਫੈਸਲਾ ਲਿਆ ਹੈ। ਮੇਰੇ ਲਈ ਇਹ ਹੈਰਾਨ ਕਰ ਦੇਣ ਵਾਲੀ ਗੱਲ ਹੈ।

ਇਹ ਅਜਿਹੀ ਉਮੀਦ ਨਹੀਂ ਹੈ ਪਰ ਆਖਿਰ 'ਚ ਇਹ ਉਸ ਦੀ ਜ਼ਿੰਦਗੀ ਦਾ ਫੈਸਲਾ ਹੈ ਕਿ ਉਹ ਅੱਗੇ ਕਿਵੇਂ ਵਧਣਾ ਚਾਹੁੰਦੀ ਹੈ। ਹਾਂ ਸਾਨੂੰ ਜ਼ਾਇਰਾ ਦੇ ਇੰਡਸਟਰੀ ਤੋਂ ਜਾਣ ਦਾ ਦੁੱਖ ਰਹੇਗਾ, ਕਿਉਂਕਿ ਉਹ ਇਕ ਸ਼ਾਨਦਾਰ ਕਲਾਕਾਰ ਹੈ। ਦੱਸਣਯੋਗ ਹੈ ਕਿ ਜ਼ਾਇਰਾ ਨੇ ਸਾਲ 2016 'ਚ ਆਮਿਰ ਖਾਨ ਦੀ ਫਿਲਮ 'ਦੰਗਲ' ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਫ਼ਿਲਮ ਨੇ ਜ਼ਾਇਰਾ ਨੂੰ ਪਛਾਣ ਦਿਵਾਈ ਸੀ। ਇਸ ਫ਼ਿਲਮ 'ਚ ਆਪਣੀ ਸ਼ਾਨਦਾਰ ਅਦਾਕਾਰੀ ਲਈ ਨੈਸ਼ਨਲ ਐਵਾਰਡ ਵੀ ਜਿੱਤ ਚੁੱਕੀ ਹੈ। ਜ਼ਾਇਰਾ ਜਲਦ ਹੀ ਸੋਨਾਲੀ ਬੌਸ ਦੀ ਫ਼ਿਲਮ 'ਦਿ ਸਕਾਈ ਇਜ ਪਿੰਕ' 'ਚ ਪ੍ਰਿਯੰਕਾ ਚੋਪੜਾ ਤੇ ਫਰਹਾਨ ਅਖਤਰ ਨਾਲ ਨਜ਼ਰ ਆਵੇਗੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement