
ਤਿੰਨ ਅਮਰੀਕੀ ਅਧਿਕਾਰੀਆਂ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਹਨਾਂ ਕੋਲ ਹਮਜ਼ਾ ਬਿਨ ਲਾਦੇਨ ਨੂੰ ਮਾਰੇ ਜਾਣ ਦੀ ਜਾਣਕਾਰੀ ਹੈ।
ਵਾਸ਼ਿੰਗਟਨ: ਅਮਰੀਕੀ ਮੀਡੀਆ ਨੇ ਬੁੱਧਵਾਰ ਨੂੰ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਅਲ-ਕਾਇਦਾ ਦਾ ਮੁਖੀ ਚੁਣੇ ਗਏ ਓਸਾਮਾ ਬਿਨ ਲਾਦੇਨ ਦੇ ਲੜਕੇ ਹਮਜ਼ਾ ਬਿਨ ਲਾਦੇਨ ਨੂੰ ਮਾਰ ਦਿੱਤਾ ਗਿਆ ਹੈ। ਖ਼ਬਰਾਂ ਮੁਤਾਬਕ ਤਿੰਨ ਅਮਰੀਕੀ ਅਧਿਕਾਰੀਆਂ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਹਨਾਂ ਕੋਲ ਹਮਜ਼ਾ ਬਿਨ ਲਾਦੇਨ ਨੂੰ ਮਾਰੇ ਜਾਣ ਦੀ ਜਾਣਕਾਰੀ ਹੈ ਪਰ ਉਹਨਾਂ ਨੇ ਥਾਂ ਅਤੇ ਤਰੀਕ ਦੱਸਣ ਤੋਂ ਇਨਕਾਰ ਕਰ ਦਿੱਤਾ।
Osama Bin Laden
ਇਸੇ ਤਰ੍ਹਾਂ ਨਿਊਯਾਰਕ ਟਾਈਮਜ਼ ਨੇ ਦੋ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਪਿਛਲੇ ਦੋ ਸਾਲਾਂ ਵਿਚ ਉਹ ਅਮਰੀਕੀ ਫੌਜ ਦੇ ਆਪਰੇਸ਼ਨ ਵਿਚ ਮਾਰਿਆ ਗਿਆ। ਇਕ ਹੋਰ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਾ ਤਾਂ ਇਸ ਦੀ ਪੁਸ਼ਟੀ ਕੀਤੀ ਅਤੇ ਨਾ ਹੀ ਇਸ ਤੋਂ ਇਨਕਾਰ ਕੀਤਾ। ਉਹਨਾਂ ਨੇ ਕਿਹਾ ਕਿ ਉਹ ਇਸ ‘ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ।
Son of Osama Bin Ladenਰਿਪੋਰਟਾਂ ਮੁਤਾਬਕ ਫਰਵਰੀ 2019 ਵਿਚ ਯੂਐਸ ਸਟੇਟ ਵਿਭਾਗ ਵੱਲੋਂ ਉਸ ਲਈ 10 ਲੱਖ ਡਾਲਰ ਦਾ ਇਨਾਮ ਐਲਾਨ ਕਰਨ ਤੋਂ ਪਹਿਲਾਂ ਹੀ ਉਸ ਨੂੰ ਮਾਰ ਦਿੱਤਾ ਗਿਆ ਸੀ। ਸਟੇਟ ਵਿਭਾਗ ਨੇ ਕਿਹਾ ਸੀ ਕਿ ਓਸਾਮਾ ਬਿਨ ਲਾਦੇਨ ਦੇ 20 ਬੱਚਿਆਂ ਵਿਚੋਂ 15ਵਾਂ ਕਰੀਬ 30 ਸਾਲ ਦਾ ਹੈ। ਇਸ ਨੂੰ ਲੈ ਕੇ ਕਿਹਾ ਗਿਆ ਸੀ ਕਿ ਉਹ ਅਲ ਕਾਇਦਾ ਦੇ ਮੁਖੀ ਦੇ ਰੂਪ ਵਿਚ ਉੱਭਰ ਰਿਹਾ ਹੈ।
Osama Bin Laden's Son Dead
ਵਿਭਾਗ ਨੇ ਇਸ ਦੇ ਨਾਲ ਹੀ ਕਿਹਾ ਸੀ ਕਿ ਕਈ ਵਾਰ ਉਸ ਨੇ ਆਡੀਓ ਅਤੇ ਵੀਡੀਓ ਜਾਰੀ ਕਰ ਕੇ ਅਮਰੀਕਾ ਅਤੇ ਹੋਰ ਦੇਸ਼ਾਂ ‘ਤੇ ਹਮਲੇ ਕਰਨ ਦੀ ਗੱਲ ਕਹੀ ਸੀ। ਉਹ ਜ਼ਿਆਦਾਤਰ ਮਈ 2011 ਵਿਚ ਹੋਈ ਅਪਣੇ ਪਿਤਾ ਲਾਦੇਨ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਰਦਾ ਸੀ। ਹਮਜ਼ਾ ਬਿਨ ਲਾਦੇਨ ਦੇ ਟਿਕਾਣਿਆ ਦਾ ਕਦੀ ਵੀ ਪਤਾ ਨਹੀਂ ਲੱਗ ਸਕਿਆ। ਅਜਿਹਾ ਮੰਨਿਆ ਜਾਂਦਾ ਸੀ ਕਿ ਉਹ ਇਰਾਨ ਵਿਚ ਨਜ਼ਰਬੰਦ ਰਿਹਾ ਪਰ ਰਿਪੋਰਟਾਂ ਮੁਤਾਬਕ ਉਹ ਪਾਕਿਸਤਾਨ, ਅਫ਼ਗਾਨਿਸਤਾਨ ਅਤੇ ਸੀਰੀਆ ਵਿਚ ਵੀ ਰਹਿ ਚੁੱਕਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।