
ਸੰਨ 2002, 15 ਜਨਵਰੀ ਨੂੰ ਯੂ.ਐਨ ਦੀ ਸੁਰੱਖਿਆ ਪ੍ਰੀਸ਼ਦ ਨੇ ਸਰਬਸੰਮਤੀ ਨਾਲ ਓਸਾਮਾ ਬਿਨ ਲਾਦੇਨ, ਅਲਕਾਇਦਾ ਅਤੇ ਤਾਲਿਬਾਨ ਦੇ ਮੈਂਬਰਾਂ ਦੀ ਜਾਇਦਾਦ ਨੂੰ ਕੁਰਕ ਕਰਨ....
ਨਵੀਂ ਦਿੱਲੀ : ਸੰਨ 2002, 15 ਜਨਵਰੀ ਨੂੰ ਯੂ.ਐਨ ਦੀ ਸੁਰੱਖਿਆ ਪ੍ਰੀਸ਼ਦ ਨੇ ਸਰਬਸੰਮਤੀ ਨਾਲ ਓਸਾਮਾ ਬਿਨ ਲਾਦੇਨ, ਅਲਕਾਇਦਾ ਅਤੇ ਤਾਲਿਬਾਨ ਦੇ ਮੈਂਬਰਾਂ ਦੀ ਜਾਇਦਾਦ ਨੂੰ ਕੁਰਕ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਤੋਂ ਲਗਪਗ 9 ਸਾਲ ਬਾਅਦ 2011 ਵਿਚ ਅਮਰੀਕਾ ਦੀ ਕਮਾਂਡੋ ਫੋਰਸ ਨੇ ਲਾਦੇਨ ਨੂੰ ਮਾਰ ਦੇਣ ਵਿਚ ਸਫਲਤਾ ਪ੍ਰਾਪਤ ਕੀਤੀ ਸੀ।
Osama Bin Laden
9 ਸਾਲਾਂ ਦੌਰਾਨ ਅਮਰੀਕਾ ਨੇ ਓਸਾਮਾ ਬਿਨ ਲਾਦੇਨ ਦੀ ਜਾਇਦਾਦ ਨੂੰ ਖਤਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਇਨ੍ਹਾਂ ਸਭ ਦੇ ਬਾਵਜੂਦ ਜਿਸ ਸਮੇਂ ਲਾਦੇਨ ਨੂੰ ਮਾਰਿਆ ਉਹ ਅਰਬਾਂ ਦਾ ਮਾਲਕ ਸੀ। ਕੁਝ ਸਾਲ ਪਹਿਲਾਂ ਅਮਰੀਕੀ ਪ੍ਰਸਾਰਣ ਕੰਪਨੀ ਨੇ ਇਕ ਰਿਪੋਰਟ ਜਾਰੀ ਕੀਤੀ। ਇਸ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਕਿ ਲਾਦੇਨ ਦੇ ਸੂਡਾਨ ਵਿਚ 29 ਮਿਲੀਅਨ ਡਾਲਰ ਦੀ ਜਾਇਦਾਦ ਲੁਕਾਈ ਹੋਈ ਸੀ।
Osama Bin Laden
ਇਸ ਤੋਂ ਵੀ ਖ਼ਾਸ ਗੱਲ ਇਹ ਹੈ ਕਿ ਲਾਦੇਨ ਦੀ ਆਖਰੀ ਇੱਛਾ ਸੀ ਕਿ ਉਸ ਦੇ ਪੈਸੇ ਦਾ ਇਸਤੇਮਾਲ ਵਿਸ਼ਵ ਪੱਧਰੀ ਜੇਹਾਦ ਜਾਰੀ ਰੱਖਣ ਲਈ ਕੀਤਾ ਜਾਵੇ। ਰਿਪੋਰਟ ਵਿਚ ਅਜਿਹੀ ਸੰਭਾਵਨਾ ਜਤਾਈ ਗਈ ਸੀ ਕਿ ਲਾਦੇਨ ਨੂੰ ਇਹ ਪੈਸੇ ਸ਼ਾਇਦ ਅਪਣੇ ਸਾਊਦੀ ਪਿਤਾ ਤੋਂ ਮਿਲੇ ਸੀ। ਇਨ੍ਹਾਂ ਸਭ ਜਾਣਕਾਰੀਆਂ ਦਾ ਖੁਲਾਸਾ ਅਲਕਾਇਦਾ ਦੇ ਦਸਤਾਵੇਜ਼ਾਂ ਨਾਲ ਹੋਇਆ ਸੀ। ਇਨ੍ਹਾਂ ਦਸਤਾਵੇਜ਼ਾਂ ਨੂੰ ਅਮਰੀਕਾ ਨੇ ਜਬਤ ਕੀਤਾ ਸੀ।