ਕੈਨੇਡਾ ਬਾਰਡਰ ਰਾਹੀਂ ਅਮਰੀਕਾ ’ਚ ਤਸਕਰੀ ਦੀ ਕੋਸ਼ਿਸ਼ ਨਾਕਾਮ: ਪੈਟਰੋਲ ਏਜੰਟਾਂ ਨੇ 14 ਭਾਰਤੀ ਕੀਤੇ ਗ੍ਰਿਫ਼ਤਾਰ
Published : Aug 1, 2023, 5:33 pm IST
Updated : Aug 1, 2023, 5:33 pm IST
SHARE ARTICLE
14 Indian nationals arrested while smuggling in US
14 Indian nationals arrested while smuggling in US

ਭਾਰਤੀਆਂ ਨੂੰ ਜੀਪ ਵਿਚ ਤੁੰਨ ਕੇ ਕੈਨੇਡਾ ਤੋਂ ਅਮਰੀਕਾ ਲਿਜਾਇਆ ਜਾ ਰਿਹਾ ਸੀ

 

ਵਾਸ਼ਿੰਗਟਨ: ਅਮਰੀਕੀ ਬਾਰਡਰ ਪੈਟਰੋਲ ਏਜੰਟਾਂ ਨੇ ਹਾਲ ਹੀ ਵਿਚ 14 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਕੇ ਕੈਨੇਡਾ ਤੋਂ ਕਿਊਬਿਕ-ਨਿਊਯਾਰਕ ਰਾਜ ਦੀ ਸਰਹੱਦ ਰਾਹੀਂ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਮੀਡੀਆ ਰੀਪੋਰਟਾਂ ਮੁਤਾਬਕ ਇਸ ਦੌਰਾਨ ਭਾਰਤੀਆਂ ਨੂੰ ਜੀਪ ਵਿਚ ਤੁੰਨ ਕੇ ਕੈਨੇਡਾ ਤੋਂ ਅਮਰੀਕਾ ਲਿਜਾਇਆ ਜਾ ਰਿਹਾ ਸੀ ਅਤੇ ਜੀਪ ਨੂੰ ਇਕ ਭਾਰਤੀ ਵਿਅਕਤੀ ਚਲਾ ਰਿਹਾ ਸੀ।

ਇਹ ਵੀ ਪੜ੍ਹੋ: ਵਿਸ਼ਵ ਗੱਤਕਾ ਫੈਡਰੇਸ਼ਨ ਵਲੋਂ ਗੁਰਿੰਦਰ ਸਿੰਘ ਖਾਲਸਾ ਗੱਤਕਾ ਫੈਡਰੇਸ਼ਨ ਅਮਰੀਕਾ ਦੇ ਚੇਅਰਮੈਨ ਨਿਯੁਕਤ

ਜਦੋਂ ਇਹ ਜੀਪ ਸਰਹੱਦ ਨਾਲ ਲੱਗਦੇ ਕੱਚੇ ਰਸਤੇ ’ਚੋਂ ਲੰਘ ਰਹੀ ਸੀ ਤਾਂ ਯੂ.ਐਸ. ਬਾਰਡਰ ਪੈਟਰੋਲ ਏਜੰਟਾਂ ਦੀ ਗਸ਼ਤੀ ਟੁਕੜੀ ਦੀ ਨਜ਼ਰ ਇਸ 'ਤੇ ਪਈ। ਉਨ੍ਹਾਂ ਨੇ ਜੀਪ ਰੋਕੀ ਤਾਂ ਇਸ ਵਿਚ ਹੱਦ ਤੋਂ ਵੱਧ ਮੁਸਾਫ਼ਰ ਸਵਾਰ ਮਿਲੇ। ਮਨੁੱਖੀ ਤਸਕਰੀ ਦਾ ਸ਼ੱਕ ਹੋਣ 'ਤੇ ਭਾਰਤੀ ਮੂਲ ਦੇ ਡਰਾਈਵਰ ਅਭਿਸ਼ੇਕ ਭੰਡਾਰੀ ਕੋਲੋਂ ਪੁਛਗਿਛ ਕੀਤੀ ਗਈ ਤਾਂ ਉਹ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕਿਆ। ਇਸ ਤੋਂ ਬਾਅਦ ਅਭਿਸ਼ੇਕ ਭੰਡਾਰੀ ਨੂੰ  ਮਨੁੱਖੀ ਤਸਕਰੀ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਬੀਜਿੰਗ ਦੇ ਆਸ-ਪਾਸ ਹੜ੍ਹ ਨਾਲ 11 ਲੋਕਾਂ ਦੀ ਮੌਤ, 27 ਲਾਪਤਾ

ਸਥਾਨਕ ਮੀਡੀਆ ਰੀਪੋਰਟਾਂ ਮੁਤਾਬਕ ਯੂ.ਐਸ.ਏ. ਬਾਰਡਰ ਪੈਟਰੋਲ ਵਲੋਂ ਪਿਛਲੇ 3 ਸਾਲਾ ਵਿਚ ਕੈਨੇਡਾ-ਅਮਰੀਕਾ ਸਰਹੱਦ ’ਤੇ ਕਾਬੂ ਕੀਤੇ ਭਾਰਤੀਆਂ ਦੀ ਇਹ ਸੱਭ ਤੋਂ ਵੱਡੀ ਗਿਣਤੀ ਹੈ। ਪੁਛਗਿਛ ਦੌਰਾਨ ਭਾਰਤੀ ਮੂਲ ਦੇ ਜੀਪ ਡਰਾਈਵਰ ਨੇ ਯੂ.ਐਸ. ਪੈਟਰੋਲ ਨੂੰ ਕਿਹਾ ਕਿ ਉਸ ਨੂੰ ਇਕ ਜਾਸੂਸੀ ਨਾਵਲ ਵਾਂਗ ਤਸਕਰੀ ਕਰਨ ਲਈ ਭਰਤੀ ਕੀਤਾ ਗਿਆ ਸੀ, ਜੋ ਤਸਕਰੀ ਨੈੱਟਵਰਕਾਂ ਵਿਚ ਤਬਦੀਲੀ ਦੀ ਜਾਣਕਾਰੀ ਵੀ ਦਿੰਦਾ ਸੀ।

ਇਹ ਵੀ ਪੜ੍ਹੋ: ਮਾਨਸੂਨ ਇਜਲਾਸ: ਅਮਿਤ ਸ਼ਾਹ ਨੇ ਲੋਕ ਸਭਾ ਵਿਚ ਪੇਸ਼ ਕੀਤਾ ਦਿੱਲੀ ਸੇਵਾਵਾਂ ਬਿੱਲ; ਵਿਰੋਧੀ ਧਿਰਾਂ ਨੇ ਕੀਤੀ ਨਾਅਰੇਬਾਜ਼ੀ 

ਸੈਕਟਰ ਦੇ ਮੁੱਖ ਗਸ਼ਤੀ ਏਜੰਟ ਰਾਬਰਟ ਗਾਰਸੀਆ ਦੁਆਰਾ ਇਸ ਮਹੀਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਅੰਕੜਿਆਂ ਅਨੁਸਾਰ, ਯੂ.ਐਸ. ਬਾਰਡਰ ਪੈਟਰੋਲ ਏਜੰਟਾਂ ਨੇ ਪਿਛਲੇ 10 ਮਹੀਨਿਆਂ ਵਿਚ ਸਵਾਂਟਨ ਸੈਕਟਰ ਵਿਚੋਂ ਲੰਘਣ ਵਾਲੇ 68 ਦੇਸ਼ਾਂ ਦੇ 4,900 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦਸਿਆ ਪਿਛਲੇ 10 ਮਹੀਨਿਆਂ ਦੌਰਾਨ ਹੋਈਆਂ ਗ੍ਰਿਫ਼ਤਾਰੀਆਂ ਦੀ ਗਿਣਤੀ ਪਿਛਲੇ "ਅੱਠ ਸਾਲਾਂ ਦੀਆਂ ਕੁੱਲ ਗ੍ਰਿਫ਼ਤਾਰੀਆਂ" ਨਾਲੋਂ ਵੱਧ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement