ਕੈਨੇਡਾ ਰਹਿੰਦੇ ਵਿਅਕਤੀ ਦਾ ਕਬੂਲਨਾਮਾ; ਭਾਰਤ ਤੋਂ 1000 ਲੋਕਾਂ ਨੂੰ ਡੌਂਕੀ ਲਗਵਾ ਕੇ ਭੇਜਿਆ ਅਮਰੀਕਾ
Published : Jul 29, 2023, 3:26 pm IST
Updated : Jul 29, 2023, 3:26 pm IST
SHARE ARTICLE
Simranjit Singh Shally
Simranjit Singh Shally

ਪ੍ਰਤੀ ਵਿਅਕਤੀ ਕੋਲੋਂ ਵਸੂਲੇ 5,000 ਤੋਂ 35,000 ਡਾਲਰ

 

ਵਾਸ਼ਿੰਗਟਨ: ਗ਼ੈਰ-ਕਾਨੂੰਨੀ ਢੰਗ ਨਾਲ ਭਾਰਤੀਆਂ ਨੂੰ ਕੈਨੇਡਾ ਰਾਹੀਂ ਅਮਰੀਕਾ ਭੇਜਣ ਦੇ ਮਾਮਲੇ ਵਿਚ ਕੈਨੇਡਾ ਰਹਿੰਦੇ ਸਿਮਰਨਜੀਤ ਸਿੰਘ ਨਾਂਅ ਦੇ ਵਿਅਕਤੀ ਨੇ ਅਪਣਾ ਦੋਸ਼ ਕਬੂਲਿਆ ਹੈ। ਭਾਰਤੀ ਮੂਲ ਦਾ ਸਿਮਰਨਜੀਤ ਸਿੰਘ ਬਰੈਂਪਟਨ ਵਿਚ ਰਹਿ ਰਿਹਾ ਸੀ। ਨਿਊਯਾਰਕ ਦੇ ਐਲਬੈਨੀ ਦੀ ਇਕ ਅਦਾਲਤ ਵਿਚ ਸਿਮਰਨਜੀਤ ਸਿੰਘ ਸ਼ੈਲੀ ਨੇ ਅਪਣੇ ਵਿਰੁਧ ਛੇ ਤਸਕਰੀ ਅਤੇ 3 ਤਸਕਰੀ ਦੀ ਸਾਜ਼ਸ਼ ਕਰਨ ਦੇ ਦੋਸ਼ ਕਬੂਲ ਕੀਤੇ ਹਨ। ਅਮਰੀਕੀ ਅਧਿਕਾਰੀਆਂ ਅਨੁਸਾਰ ਸਿਮਰਨਜੀਤ ਸਿੰਘ 1,000 ਤੋਂ ਵੱਧ ਲੋਕਾਂ ਨੂੰ ਕੈਨੇਡਾ ਰਾਹੀਂ ਅਮਰੀਕਾ ਭੇਜਣ ਦਾ ਦਾਅਵਾ ਕਰ ਚੁੱਕਿਆ ਹੈ।

ਇਹ ਵੀ ਪੜ੍ਹੋ: ਮਨੀਪੁਰ ਜਿਨਸੀ ਸੋਸ਼ਣ ਮਾਮਲਾ: CBI ਨੇ ਅਣਪਛਾਤਿਆਂ ਵਿਰੁਧ ਮਾਮਲਾ ਦਰਜ ਕਰ ਕੇ ਸ਼ੁਰੂ ਕੀਤੀ ਜਾਂਚ 

ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਸਿਮਰਨਜੀਤ ਸਿੰਘ ਵਿਰੁਧ ਦਰਜ ਮਾਮਲੇ ਮਾਰਚ 2020 ਅਤੇ ਅਪ੍ਰੈਲ 2022 ਦਰਮਿਆਨ ਸੇਂਟ ਲੌਰੈਂਸ ਨਦੀ ਪਾਰ ਕਰਨ ਦੀਆਂ ਚਾਰ ਅਸਫਲ ਕੋਸ਼ਿਸ਼ਾਂ ਦੇ ਮਨੁੱਖੀ ਸਰੋਤਾਂ, ਫੇਸਬੁੱਕ ਮੈਸੇਜ ਅਤੇ ਸਰਵਿਲੈਂਸ ‘ਤੇ ਅਧਾਰਤ ਸਨ। ਅਧਿਕਾਰੀਆਂ ਮੁਤਾਬਕ ਸਿਮਰਨਜੀਤ ਸਿੰਘ ਇਕ ਦਲਾਲ ਵਜੋਂ ਕੰਮ ਕਰਦਾ ਸੀ ਅਤੇ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਪਹੁੰਚਾਉਣ ਲਈ ਪ੍ਰਤੀ ਵਿਅਕਤੀ ਕੋਲੋਂ 5,000 ਡਾਲਰ ਤੋਂ 35,000 ਡਾਲਰ ਵਸੂਲਦਾ ਸੀ।

ਇਹ ਵੀ ਪੜ੍ਹੋ: ਕੈਨੇਡਾ ਦੇ ਰਿਚਮੰਡ 'ਚ ਗੈਂਗਸਟਰ ਰਵਿੰਦਰ ਸਮਰਾ ਦਾ ਕਤਲ

ਉਧਰ ਸਿਮਰਨਜੀਤ ਸਿੰਘ ਦੇ ਵਕੀਲ ਲੀ ਕਲਿੰਡਨ ਨੇ ਦਾ ਕਹਿਣਾ ਹੈ ਕਿ ਸਿਮਰਨਜੀਤ ਇਕ ਵੱਡੇ ਨੈਟਵਰਕ ਦਾ ਮਾਮੂਲੀ ਹਿੱਸਾ ਹੈ। ਲੀ ਨੇ ਕਿਹਾ, “ਮੈਂ ਸਪੱਸ਼ਟ ਨਹੀਂ ਕਹਿ ਸਕਦਾ ਕਿ ਉਸ ਨੂੰ ਪੂਰੇ ਨੈਟਵਰਕ ਬਾਰੇ ਕਿੰਨੀ ਕੁ ਜਾਣਕਾਰੀ ਹੋਵੇਗੀ। ਹਰ ਕੋਈ ਕਿਸੇ ਨੂੰ ਜਵਾਬਦੇਹ ਹੁੰਦਾ ਹੈ ਪਰ ਇਸ ਲੜੀ ਵਿਚ ਸੱਭ ਤੋਂ ਸਿਖਰ ‘ਤੇ ਕੌਣ ਹੈ, ਮੈਨੂੰ ਨਹੀਂ ਲੱਗਦਾ ਕਿ ਉਸ ਨੂੰ ਪਤਾ ਹੋਵੇਗਾ”।

ਇਹ ਵੀ ਪੜ੍ਹੋ: ਤਾਮਿਲਨਾਡੂ 'ਚ ਪਟਾਕਾ ਫੈਕਟਰੀ 'ਚ ਧਮਾਕਾ, 8 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ

ਸਿਮਰਨਜੀਤ ਸਿੰਘ ਦੀ ਸਜ਼ਾ ਸਬੰਧੀ ਅਦਾਲਤੀ ਸੁਣਵਾਈ 28 ਦਸੰਬਰ 2023 ਨੂੰ ਤੈਅ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਸਿਮਰਨਜੀਤ ਨੂੰ 15 ਸਾਲ ਦੀ ਜੇਲ ਅਤੇ ਭਾਰਤ ਡਿਪੋਰਟ ਕਰਨ ਦੀ ਸਜ਼ਾ ਹੋ ਸਕਦੀ ਹੈ। ਸਿਮਰਨਜੀਤ ਸਿੰਘ ਨੂੰ 2022 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਵੇਲੇ ਉਸ ਨੂੰ ਕੈਨੇਡਾ ’ਚੋਂ ਬਾਹਰ ਕੱਢੇ ਜਾਣ ਦੇ ਹੁਕਮ ਹੋ ਚੁੱਕੇ ਸਨ। ਕੈਨੇਡੀਅਨ ਅਧਿਕਾਰੀਆਂ ਨੇ ਸਿਮਰਨਜੀਤ ਨੂੰ ਅਮਰੀਕੀ ਅਧਿਕਾਰੀਆਂ ਨੂੰ ਸੌਂਪ ਦਿਤਾ ਸੀ।

ਇਹ ਵੀ ਪੜ੍ਹੋ: ਮੁਹਾਲੀ ਦੇ ਸਪੋਰਟਸ ਕੰਪਲੈਕਸ ਤੋਂ ਵੱਡੀ ਖ਼ਬਰ, ਖਿਡਾਰੀਆਂ ਨੂੰ ਖਵਾ ਦਿਤਾ ਕਿਰਲੀ ਵਾਲਾ ਦਲੀਆ

2020 ਵਿਚ ਭਾਰਤ ਤੋਂ ਮੌਂਟਰੀਅਲ ਆਇਆ ਸੀ ਸਿਮਰਨਜੀਤ ਸਿੰਘ

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਸਿਮਰਨਜੀਤ ਸਿੰਘ 2010 ਵਿਚ ਅਪਣੀ ਪਹਿਲੀ ਪਤਨੀ ਅਤੇ ਇਕ ਬੱਚੇ ਨਾਲ ਭਾਰਤ ਤੋਂ ਮੌਂਟਰੀਅਲ ਆਇਆ ਸੀ। ਬਾਅਦ ਵਿਚ ਉਸ ਦੀ ਮਾਂ ਅਤੇ ਦੂਸਰਾ ਬੱਚਾ ਵੀ ਉਥੇ ਆ ਗਏ। ਇਸ ਦੌਰਾਨ ਉਸ ਦੇ ਪ੍ਰਵਾਰ ਨੇ ਰਿਫ਼ਿਊਜੀ ਕਲੇਮ ਫ਼ਾਈਲ ਕੀਤਾ ਸੀ ਪਰ ਅਦਾਲਤੀ ਦਸਤਾਵੇਜ਼ਾਂ ਅਨੁਸਾਰ ਸਾਰਿਆਂ ਦੇ ਰਿਫ਼ਿਊਜੀ ਕਲੇਮ ਰੱਦ ਹੋ ਗਏ। ਦਸਿਆ ਜਾ ਰਿਹਾ ਹੈ ਕਿ ਸਿਮਰਨਜੀਤ ਨੇ ਕੈਨੇਡਾ ਵਿਚ ਰਹਿਣ ਲਈ ਦੁਬਾਰਾ ਵਿਆਹ ਕਰਵਾਇਆ ਸੀ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement