Germany ਦੇ ਸਿੱਖ ਪਰਿਵਾਰ ਨੂੰ ਗੁਰਦੁਆਰੇ ਵਿਚ ਮਾਂ ਦੀ ਅੰਤਮ ਅਰਦਾਸ ਕਰਨ ਤੋਂ ਰੋਕਿਆ 
Published : Aug 1, 2025, 11:51 am IST
Updated : Aug 1, 2025, 11:51 am IST
SHARE ARTICLE
German Sikh Family Prevented From Offering Last Prayers for Mother at Gurdwara Latest News in Punjabi
German Sikh Family Prevented From Offering Last Prayers for Mother at Gurdwara Latest News in Punjabi

ਪਰਵਾਰ ਨੇ ਅਕਾਲ ਤਖ਼ਤ ਸਾਹਿਬ ਤਕ ਕੀਤੀ ਪਹੁੰਚ

Germany Sikh Family Prevented From Offering Last Prayers for Mother at Gurdwara Latest News in Punjabi ਜਰਮਨੀ : ਜਰਮਨੀ ਵਿਚ ਸਿੰਗੇਨ ਦੇ ਇਕ ਗੁਰਦੁਆਰੇ ਨੇ ਕਥਿਤ ਤੌਰ 'ਤੇ ਇਕ ਸਥਾਨਕ ਸਿੱਖ ਪਰਵਾਰ ਨੂੰ ਅਪਣੀ ਮਾਂ ਦੇ ਦਿਹਾਂਤ ਤੋਂ ਬਾਅਦ ਭੋਗ ਅਤੇ ਅੰਤਮ ਅਰਦਾਸ ਕਰਨ ਦੇ ਅਧਿਕਾਰ ਤੋਂ ਇਨਕਾਰ ਕਰ ਦਿਤਾ ਹੈ, ਜਿਸ ਕਾਰਨ ਪ੍ਰਵਾਸੀ ਸਿੱਖਾਂ ਵਿਚ ਚਿੰਤਾ ਫੈਲ ਗਈ ਹੈ।

ਦੁਖੀ ਪਰਵਾਰ ਨੇ ਜਥੇਦਾਰ ਦੇ ਦਖ਼ਲ ਦੀ ਮੰਗ ਕਰਦੇ ਹੋਏ ਅਕਾਲ ਤਖ਼ਤ ਦਾ ਦਰਵਾਜ਼ਾ ਖੜਕਾਇਆ ਹੈ। ਹਾਲਾਂਕਿ, ਗੁਰਦੁਆਰਾ ਪ੍ਰਬੰਧਕਾਂ ਨੇ ਦਾਅਵਾ ਕੀਤਾ ਹੈ ਕਿ ਸਥਾਨਕ ਪੁਲਿਸ ਦੀਆਂ ਹਦਾਇਤਾਂ ਤੋਂ ਬਾਅਦ ਪਰਵਾਰ ਨੂੰ ਦਾਖ਼ਲ ਹੋਣ ਤੋਂ ਰੋਕਿਆ ਗਿਆ ਸੀ।

ਸਿੰਗੇਨ ਵਿਚ ਲੰਬੇ ਸਮੇਂ ਤੋਂ ਰਹਿਣ ਵਾਲੇ ਬਲਵਿੰਦਰ ਸਿੰਘ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਦਲਜੀਤ ਸਿੰਘ ਅਤੇ ਪਰਮਜੀਤ ਸਿੰਘ ਨੇ ਹਾਲ ਹੀ ਵਿਚ ਅਪਣੀ ਮਾਂ ਨੂੰ ਗੁਆ ਦਿਤਾ ਸੀ ਅਤੇ ਉਨ੍ਹਾਂ ਨੇ ਅੰਤਮ ਅਰਦਾਸ ਕਰਨ ਲਈ ਗੁਰਦੁਆਰੇ ਦਾ ਦਰਵਾਜ਼ਾ ਖੜਕਾਇਆ ਸੀ। ਹਾਲਾਂਕਿ, ਗੁਰਦੁਆਰਾ ਕਮੇਟੀ ਨੇ ਉਨ੍ਹਾਂ ਦੀ ਬੇਨਤੀ ਨੂੰ ਠੁਕਰਾ ਦਿਤਾ।

ਸਿੰਗੇਨ ਦੀ ਸਿੱਖ ਸੰਗਤ ਵਲੋਂ ਲਿਖੇ ਗਏ ਇਕ ਪੱਤਰ ਵਿਚ ਕਿਹਾ ਗਿਆ ਹੈ, ‘ਬਦਕਿਸਮਤੀ ਨਾਲ, ਨਿੱਜੀ ਦੁਸ਼ਮਣੀ ਕਾਰਨ, ਮੌਜੂਦਾ ਗੁਰਦੁਆਰਾ ਕਮੇਟੀ ਨੇ ਇਸ ਧਾਰਮਕ ਸਮਾਰੋਹ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ। ਇਹ ਫ਼ੈਸਲਾ ਨਾ ਸਿਰਫ਼ ਬੇਇਨਸਾਫ਼ੀ ਹੈ ਅਤੇ ਸਿੱਖ ਕਦਰਾਂ-ਕੀਮਤਾਂ ਦੇ ਵਿਰੁਧ ਹੈ, ਸਗੋਂ ਸਿੱਖ ਰਹਿਤ ਮਰਿਆਦਾ ਅਤੇ ਗੁਰਮਤਿ ਸਿਧਾਂਤਾਂ ਦੀ ਵੀ ਸਪੱਸ਼ਟ ਉਲੰਘਣਾ ਹੈ।’

ਸੰਗਤ ਨੇ ਕਿਹਾ ਕਿ ਉਨ੍ਹਾਂ ਨੇ ਗੁਰਦੁਆਰਾ ਕਮੇਟੀ ਨੂੰ ਇਸ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ, ਅਤੇ ਉਨ੍ਹਾਂ ਨੂੰ ਯਾਦ ਦਿਵਾਇਆ ਹੈ ਕਿ ਗੁਰੂ ਘਰ ਸਾਰਿਆਂ ਲਈ ਖੁੱਲ੍ਹਾ ਹੈ ਤੇ ਦਇਆ ਅਤੇ ਸਿੱਖ ਭਾਵਨਾਵਾਂ ਨੂੰ ਉਜਾਗਰ ਕਰਦਾ ਹੈ।

ਬਲਵਿੰਦਰ ਨੇ ਇਲਜ਼ਾਮ ਲਗਾਇਆ ਕਿ ਕਮੇਟੀ ਨੇ ਨਾ ਤਾਂ ਉਨ੍ਹਾਂ ਦੀ ਗੱਲ ਸੁਣੀ ਅਤੇ ਨਾ ਹੀ ਮਸਲੇ ਨੂੰ ਸਮਝਦਾਰੀ ਨਾਲ ਹੱਲ ਕਰਨ ਦਾ ਕੋਈ ਇਰਾਦਾ ਦਿਖਾਇਆ।

ਸੰਪਰਕ ਕੀਤੇ ਜਾਣ 'ਤੇ ਸਿੰਗੇਨ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਪ੍ਰਬੰਧਕਾਂ ਨੇ ਸਥਾਨਕ ਪੁਲਿਸ ਦੀ ਸਲਾਹ 'ਤੇ ਕਾਰਵਾਈ ਕੀਤੀ। ਉਨ੍ਹਾਂ ਇਲਜ਼ਾਮ ਲਗਾਇਆ ਕਿ ਸ਼ਾਮਲ ਵਿਅਕਤੀਆਂ ਦੀ ਪਹਿਲਾਂ ਵੀ ਸੰਗਤ ਦੇ ਮੈਂਬਰਾਂ ਨਾਲ ਝੜਪ ਹੋਈ ਸੀ, ਜਿਸ ਕਾਰਨ ਅਸ਼ਾਂਤੀ ਫੈਲ ਗਈ ਸੀ। ਨਤੀਜੇ ਵਜੋਂ, ਪੁਲਿਸ ਨੇ ਕਥਿਤ ਤੌਰ 'ਤੇ ਗੁਰਦੁਆਰੇ ’ਚ ਉਨ੍ਹਾਂ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਨਾ ਦੇਣ ਦੀ ਸਲਾਹ ਦਿਤੀ ਸੀ।

ਇਸ ਦੌਰਾਨ, ਬਲਵਿੰਦਰ ਨੇ ਕਿਹਾ ਕਿ ਪਰਵਾਰ ਨੇ ਅੰਤ ਵਿਚ ਰਸਮਾਂ ਕਰਨ ਲਈ ਲਗਭਗ 150 ਕਿਲੋਮੀਟਰ ਦੂਰ ਕਿਸੇ ਹੋਰ ਗੁਰਦੁਆਰੇ ਤੋਂ ਗ੍ਰੰਥੀ ਨੂੰ ਬੁਲਾਇਆ। ਉਨ੍ਹਾਂ ਅੱਗੇ ਕਿਹਾ, "ਅਸੀਂ ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਘਟਨਾ ਦੀ ਜਾਂਚ ਕਰਨ, ਗੁਰਦੁਆਰਾ ਪ੍ਰਬੰਧਕਾਂ ਨੂੰ ਤਲਬ ਕਰਨ ਅਤੇ ਇਨਸਾਫ਼ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਹੈ।"

(For more news apart from Germany Sikh Family Prevented From Offering Last Prayers for Mother at Gurdwara Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement