ਯੂਐਸ ਪਰਵਾਸੀ ਕਨੂੰਨ ਦੇ ਤਹਿਤ 6 ਭਾਰਤੀਆਂ ਸਮੇਤ 300 ਲੋਕ ਗ੍ਰਿਫ਼ਤਾਰ 
Published : Sep 1, 2018, 5:17 pm IST
Updated : Sep 1, 2018, 5:17 pm IST
SHARE ARTICLE
arrest
arrest

ਅਮਰੀਕਾ ਵਿਚ ਪਿਛਲੇ ਇਕ ਮਹੀਨੇ ਦੇ ਦੌਰਾਨ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਕੀਤੀ ਗਈ ਕਾਰਵਾਈ ਦੇ ਦੌਰਾਨ ਦੇਸ਼ ਦੇ ਪਰਵਾਸੀ ਕਨੂੰਨ ਦੀ ਉਲੰਘਣਾ ਅਤੇ ਆਪਰਾਧਿਕ ਗਤੀਵਿਧੀਆਂ...

ਵਾਸ਼ਿੰਗਟਨ :- ਅਮਰੀਕਾ ਵਿਚ ਪਿਛਲੇ ਇਕ ਮਹੀਨੇ ਦੇ ਦੌਰਾਨ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਕੀਤੀ ਗਈ ਕਾਰਵਾਈ ਦੇ ਦੌਰਾਨ ਦੇਸ਼ ਦੇ ਪਰਵਾਸੀ ਕਨੂੰਨ ਦੀ ਉਲੰਘਣਾ ਅਤੇ ਆਪਰਾਧਿਕ ਗਤੀਵਿਧੀਆਂ ਨੂੰ ਲੈ ਕੇ ਛੇ ਭਾਰਤੀ ਸਮੇਤ 300 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੈਡਰਲ ਆਫਿਸਰ ਅਤੇ ਯੂਐਸ ਇਮੀਗਰੇਸ਼ਨ ਐਂਡ ਕਸਟਮ ਐਨਫੋਰਸਮੈਂਟ (ਆਈਸੀਈ) ਦੇ ਐਨਫੋਰਸਮੈਂਟ ਐਂਡ ਰਿਮੋਵਲ ਆਪਰੇਸ਼ਨ (ਈਆਰਓ) ਨੇ ਅਪਰਾਧ ਅਤੇ ਪਰਵਾਸੀ ਕਨੂੰਨ ਦੇ ਉਲੰਘਨ ਦੇ ਤਹਿਤ ਇੰਡੀਆਨਾ, ਇਲਯੋਨੋਇਜ, ਕੰਸਾਸ, ਕੇਂਚੁਕੀ, ਮਿਸੂਰੀ ਅਤੇ ਵਿਸਕੋਨਸਿਨ ਤੋਂ 364 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਿਨ੍ਹਾਂ ਵਿਚ ਛੇ ਭਾਰਤੀ ਵੀ ਸ਼ਾਮਿਲ ਹਨ। ਇਹਨਾਂ ਵਿਚ ਹੋਰ ਜਿਨ੍ਹਾਂ ਦੇਸ਼ਾਂ ਦੇ ਲੋਕ ਸ਼ਾਮਿਲ ਹਨ ਉਹ ਹੈ ਕੋਲੰਬੀਆ, ਚੇਕ ਰਿਪਬਲਿਕ,  ਇਕਵਾਡੋਰ, ਜਰਮਨੀ, ਗੁਆਟਮਾਲਾ, ਹੋਂਦਰੂਸ, ਮੈਕਸੀਕੋ, ਸਊਦੀ ਅਰਬੀਆ ਅਤੇ ਯੂਕਰੇਨ। ਗ੍ਰਿਫ਼ਤਾਰ 364 ਲੋਕਾਂ ਵਿਚੋਂ 187 ਲੋਕਾਂ ਨੂੰ ਅਪਰਾਧ ਵਿਚ ਦੋਸ਼ੀ ਕਰਾਰ ਦਿਤਾ ਜਾ ਚੁੱਕਿਆ ਸੀ। ਇਹਨਾਂ ਵਿਚ 16 ਔਰਤਾਂ ਅਤੇ 346 ਆਦਮੀ ਸ਼ਾਮਿਲ ਸਨ ਅਤੇ ਉਨ੍ਹਾਂ ਵਿਚੋਂ 236 ਮੈਕਸੀਕੋ ਤੋਂ ਸਨ। ਸ਼ਿਕਾਗੋ ਵਿਚ ਆਈਸੀਈ ਨੇ ਇਲਿਨੋਇਸ ਤੋਂ ਇਕ 25 ਸਾਲ ਦੇ ਭਾਰਤੀ ਨੂੰ ਗ੍ਰਿਫ਼ਤਾਰ ਕੀਤਾ ਹੈ।

ਕਰੀਬ ਅੱਧ ਤੋਂ ਜ਼ਿਆਦਾ ਉਹ ਲੋਕ ਜਿਨ੍ਹਾਂ ਨੂੰ ਆਪਰੇਸ਼ਨ ਦੇ ਦੌਰਾਨ ਈਆਰਓ ਡਿਪੋਰਟੇਸ਼ਨ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ ਹੈ, ਉਨ੍ਹਾਂ ਦਾ ਆਪਰਾਧਿਕ ਇਤਹਾਸ ਰਿਹਾ ਹੈ ਅਤੇ ਉਹ ਮਾਰ ਕੁੱਟ, ਹੱਤਿਆ ਦੀ ਕੋਸ਼ਿਸ਼, ਡਕੈਤੀ, ਬੱਚਿਆਂ ਦੀ ਅਨਦੇਖੀ, ਬੱਚਿਆਂ ਦਾ ਯੌਨ ਸ਼ੋਸ਼ਣ, ਘਰੇਲੂ ਹਿੰਸਾ, ਡਰਗ ਤਸਕਰੀ ਅਤੇ ਹਵਾਲਗੀ ਤੋਂ ਬਾਅਦ ਦੁਬਾਰਾ ਗ਼ੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣਾ ਸ਼ਾਮਿਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement