ਐਚ-1ਬੀ ਵੀਜ਼ਾ ਦੇਣ ਦੀ ਪ੍ਰਕਿਰਿਆ 'ਚ ਕੋਈ ਤਬਦੀਲੀ ਨਹੀ : ਅਮਰੀਕਾ
Published : Sep 1, 2018, 11:41 am IST
Updated : Sep 1, 2018, 11:41 am IST
SHARE ARTICLE
H1B VISA
H1B VISA

ਅਮਰੀਕਾ ਅਤੇ ਭਾਰਤ ਵਿਚਕਾਰ ਅਗਲੇ ਹਫ਼ਤੇ ਨਵੀਂ ਦਿੱਲੀ ਵਿਚ ਹੋਣ ਵਾਲੀ 2+2 ਬੈਠਕ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਐਚ-1ਬੀ ਵੀਜ਼ਾ ਜਾਰੀ ਕਰਨ.............

ਵਾਸ਼ਿੰਗਟਨ : ਅਮਰੀਕਾ ਅਤੇ ਭਾਰਤ ਵਿਚਕਾਰ ਅਗਲੇ ਹਫ਼ਤੇ ਨਵੀਂ ਦਿੱਲੀ ਵਿਚ ਹੋਣ ਵਾਲੀ 2+2 ਬੈਠਕ ਤੋਂ ਪਹਿਲਾਂ ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਐਚ-1ਬੀ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਸੰਭਾਵਨਾ ਹੈ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਬੈਠਕ ਦੌਰਾਨ ਵੀਜ਼ਾ ਦਾ ਮੁੱਦਾ ਚੁੱਕ ਸਕਦੀ ਹੈ। ਸੁਸ਼ਮਾ ਨੇ ਬੀਤੇ ਮਹੀਨੇ ਰਾਜ ਸਭਾ ਵਿਚ ਦੱਸਿਆ ਸੀ,''ਅਸੀਂ ਇਸ ਮੁੱਦੇ ਨੂੰ ਕਈ ਮੰਚਾਂ 'ਤੇ ਰਸਮੀ ਰੂਪ ਵਿਚ ਚੁੱਕ ਰਹੇ ਹਾਂ। ਅਸੀਂ ਲੋਕ ਇਸ ਮੁੱਦੇ 'ਤੇ ਵ੍ਹਾਈਟ ਹਾਊਸ, ਉੱਥੋਂ ਦੇ ਰਾਜ ਪ੍ਰਸ਼ਾਸਨ ਅਤੇ ਉੱਥੋਂ ਦੇ ਸੰਸਦ ਮੈਂਬਰਾਂ ਨਾਲ ਗੱਲ ਕਰ ਰਹੇ ਹਾਂ।

ਅਸੀਂ ਨਵੀਂ ਦਿੱਲੀ ਵਿਚ 6 ਸਤੰਬਰ ਨੂੰ ਹੋਣ ਵਾਲੀ 2+2 ਬੈਠਕ ਵਿਚ ਇਸ ਮੁੱਦੇ ਨੂੰ ਪੂਰੀ ਨਿਮਰਤਾ ਨਾਲ ਚੁੱਕਾਂਗੇ।''  ਅਮਰੀਕੀ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭਾਰਤ ਐਚ-1ਬੀ ਵੀਜ਼ਾ ਦਾ ਮੁੱਦਾ 2+2 ਬੈਠਕ ਵਿਚ ਚੁੱਕਣ ਦੀ ਤਿਆਰੀ ਵਿਚ ਹੈ ਪਰ ਇਸ ਵਿਚ ਕੁਝ ਕਹਿਣ ਲਈ ਨਹੀਂ ਹੈ ਕਿਉਂਕਿ ਨੀਤੀ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਅਧਿਕਾਰੀ ਨੇ ਦੱਸਿਆ,''ਟਰੰਪ ਪ੍ਰਸ਼ਾਸਨ ਦੇ ਕਾਰਜਕਾਰੀ ਆਦੇਸ਼ ਵਿਚ ਅਮਰੀਕਾ 'ਚ ਕੰਮ ਕਰਨ ਲਈ ਅਮਰੀਕੀ ਵੀਜ਼ਾ ਪ੍ਰੋਗਰਾਮ ਦੀ ਵੱਡੇ ਪੱਧਰ 'ਤੇ ਸਮੀਖਿਆ ਕਰਨ ਦੇ ਆਦੇਸ਼ ਦਿਤੇ ਗਏ ਹਨ।

ਵੀਜ਼ਾ ਸਮੀਖਿਆ ਕਰਨ ਦਾ ਉਦੇਸ਼ ਇਹ ਯਕੀਨੀ ਕਰਨਾ ਹੈ ਕਿ ਇਸ ਨਾਲ ਅਮਰੀਕਾ ਦੇ ਕਰਮਚਾਰੀਆਂ ਅਤੇ ਉਨ੍ਹਾਂ ਨੂੰ ਮਿਲਣ ਵਾਲੀ ਤਨਖ਼ਾਹ ਪ੍ਰਭਾਵਿਤ ਨਾ ਹੋਵੇ। ''ਅਧਿਕਾਰੀ ਨੇ ਦੱਸਿਆ, ''ਐਚ-1ਬੀ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਵਿਚ ਤਬਦੀਲੀ ਨਹੀਂ ਹੋਈ ਹੈ। ਇਸ ਲਈ ਮੇਰੇ ਲਈ ਇਹ ਅਨੁਮਾਨ ਲਗਾਉਣ ਅਸੰਭਵ ਹੈ ਕਿ ਇਸ 'ਤੇ ਗੱਲ ਕਰਨ 'ਤੇ ਨਤੀਜਾ ਕੀ ਹੋਵੇਗਾ। ਨਿਸ਼ਚਿਤ ਰੂਪ ਵਿਚ ਇਹ ਭਾਰਤ ਲਈ ਮਹੱਤਵਪੂਰਣ ਮੁੱਦਾ ਹੈ।''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement