
ਜੇਕਰ ਪੁਸ਼ਟੀ ਹੋ ਜਾਂਦੀ ਹੈ, ਤਾਂ ਇਹ ਧਰਤੀ 'ਤੇ ਰਿਕਾਰਡ ਕੀਤਾ ਗਿਆ ਸਭ ਤੋਂ ਉੱਚਾ ਹੀਟ ਇੰਡੈਕਸ ਹੋਵੇਗਾ
Iran 82.2 degrees Temperature News: ਦੇਸ਼ ਦੇ ਕਈ ਹਿੱਸਿਆਂ ਵਿਚ ਮਈ-ਜੂਨ ਵਿਚ ਜਦੋਂ ਤਾਪਮਾਨ 45 ਡਿਗਰੀ ਤੋਂ ਉਪਰ ਚਲਾ ਜਾਂਦਾ ਹੈ ਤਾਂ ਹੀਟ ਇੰਡੈਕਸ ਵੀ 50 ਤੋਂ ਪਾਰ ਚਲਾ ਜਾਂਦਾ ਹੈ। ਇਸ ਕਾਰਨ ਅੱਤ ਦੀ ਗਰਮੀ ਮਹਿਸੂਸ ਹੁੰਦੀ ਹੈ ਪਰ ਜੇਕਰ ਕਿਸੇ ਵੀ ਸਥਾਨ 'ਤੇ ਗਰਮੀ ਦਾ ਸੂਚਕ ਅੰਕ 82.2 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ, ਤਾਂ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਸਥਾਨ 'ਤੇ ਕੀ ਹਾਲਾਤ ਹੋਣਗੇ। ਦੱਖਣੀ ਈਰਾਨ ਦੇ ਇੱਕ ਮੌਸਮ ਸਟੇਸ਼ਨ ਨੇ 82.2 ਡਿਗਰੀ ਸੈਲਸੀਅਸ (180 ਡਿਗਰੀ ਫਾਰਨਹੀਟ) ਦਾ ਗਰਮੀ ਸੂਚਕ ਅੰਕ ਦਰਜ ਕੀਤਾ।
ਇਹ ਵੀ ਪੜ੍ਹੋ: America young man died News: 75 ਲੱਖ ਰੁਪਏ ਖਰਚ ਅਮਰੀਕਾ ਗਏ ਨੌਜਵਾਨ ਦੀ ਹਾਦਸੇ ਵਿਚ ਮੌਤ
ਜੇਕਰ ਪੁਸ਼ਟੀ ਹੋ ਜਾਂਦੀ ਹੈ, ਤਾਂ ਇਹ ਧਰਤੀ 'ਤੇ ਰਿਕਾਰਡ ਕੀਤਾ ਗਿਆ ਸਭ ਤੋਂ ਉੱਚਾ ਹੀਟ ਇੰਡੈਕਸ ਹੋਵੇਗਾ। ਈਰਾਨ ਦੇ ਦੱਖਣੀ ਤੱਟ 'ਤੇ ਡੇਰੇਸਤਾਨ ਹਵਾਈ ਅੱਡੇ ਦੇ ਨੇੜੇ ਸਥਿਤ ਮੌਸਮ ਸਟੇਸ਼ਨ ਨੇ 28 ਅਗਸਤ ਨੂੰ 180 ਫਾਰਨਹੀਟ ਡਿਗਰੀ (82.2 ਡਿਗਰੀ ਸੈਲਸੀਅਸ) ਅਤੇ 97 ਫਾਰਨਹੀਟ ਡਿਗਰੀ (36.1 ਡਿਗਰੀ ਸੈਲਸੀਅਸ) ਦਾ ਇੱਕ ਤ੍ਰੇਲ ਬਿੰਦੂ ਰਿਕਾਰਡ ਕੀਤਾ। ਇਸ ਖ਼ਬਰ ਨੇ ਦੁਨੀਆ ਭਰ ਦੇ ਮੌਸਮ ਵਿਗਿਆਨੀਆਂ ਦੀ ਚਿੰਤਾ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ: Ludhiana News: ਲਵ ਮੈਰਿਜ ਕਰਵਾਉਣ ਦੇ 1 ਸਾਲ ਬਾਅਦ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਘਰਵਾਲੀ ਆਪਣੇ ਦੂਜੇ ਪ੍ਰੇਮੀ ਨਾਲ ਹੋਈ ਫਰਾਰ
ਇੱਕ ਅਮਰੀਕੀ ਮੌਸਮ ਵਿਗਿਆਨੀ ਕੋਲਿਨ ਮੈਕਕਾਰਥੀ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਡੇਟਾ ਦੀ ਸ਼ੁੱਧਤਾ ਦੀ ਪੁਸ਼ਟੀ ਕਰਨ ਲਈ ਇੱਕ ਅਧਿਕਾਰਤ ਜਾਂਚ ਦੀ ਲੋੜ ਹੋਵੇਗੀ। ਜੇਕਰ ਇਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਰੀਡਿੰਗ ਪਿਛਲੇ ਰਿਕਾਰਡ ਨੂੰ ਪਾਰ ਕਰ ਜਾਵੇਗੀ। ਜਲਵਾਯੂ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਗਲੋਬਲ ਵਾਰਮਿੰਗ ਕਾਰਨ ਅਜਿਹੀਆਂ ਅਤਿਅੰਤ ਗਰਮੀ ਦੀਆਂ ਘਟਨਾਵਾਂ ਲਗਾਤਾਰ ਅਤੇ ਤੀਬਰ ਹੋਣ ਦੀ ਸੰਭਾਵਨਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਈਰਾਨ ਦੇ ਮੌਸਮ ਵਿਗਿਆਨ ਸੰਗਠਨ ਨੇ 31 ਅਗਸਤ ਤੋਂ ਤਾਪਮਾਨ 'ਚ ਹੌਲੀ-ਹੌਲੀ ਵਾਧੇ ਦੀ ਉਮੀਦ ਜਤਾਈ ਹੈ। ਈਰਾਨ ਅਤੇ ਗੁਆਂਢੀ ਦੇਸ਼ਾਂ ਦੇ ਅਧਿਕਾਰੀਆਂ ਨੇ ਗਰਮੀ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਹਨ ਅਤੇ ਵਸਨੀਕਾਂ ਨੂੰ ਗਰਮੀ ਨਾਲ ਸਬੰਧਤ ਬਿਮਾਰੀਆਂ ਤੋਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਪੂਰਾ ਮੱਧ ਪੂਰਬ ਹਾਲ ਹੀ ਦੇ ਹਫ਼ਤਿਆਂ ਵਿੱਚ ਇੱਕ ਬੇਮਿਸਾਲ ਗਰਮੀ ਦੀ ਲਹਿਰ ਨਾਲ ਜੂਝ ਰਿਹਾ ਹੈ ਕਿਉਂਕਿ ਇਰਾਕ ਅਤੇ ਈਰਾਨ ਵਿੱਚ ਤਾਪਮਾਨ ਲਗਭਗ 50 ਡਿਗਰੀ ਸੈਲਸੀਅਸ ਤੱਕ ਵੱਧ ਗਿਆ ਹੈ। ਗਰਮੀ ਕਾਰਨ ਪੂਰੇ ਇਲਾਕੇ 'ਚ ਬਿਜਲੀ ਦੇ ਕਈ ਕੱਟ ਲੱਗ ਰਹੇ ਹਨ।
(For more Punjabi news apart from SIran 82.2 degrees Temperature News stay tuned to Rozana Spokesman)