
ਅਮਰੀਕਾ 'ਚ ਹੈਰਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਅਮਰੀਕਾ ਦੀ ਪੁਲਿਸ ਨੇ ਇਕ ਅਜਿਹੇ ਸਖ਼ਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਸ਼ਰੇਆਮ ਬੰਬ ਬਨਾ...
ਵਾਸ਼ਿੰਗਟਨ (ਭਾਸ਼ਾ): ਅਮਰੀਕਾ 'ਚ ਹੈਰਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਅਮਰੀਕਾ ਦੀ ਪੁਲਿਸ ਨੇ ਇਕ ਅਜਿਹੇ ਸਖ਼ਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਸ਼ਰੇਆਮ ਬੰਬ ਬਨਾਉਣ ਦਾ ਤਰੀਕਾ ਦੱਸ ਰਿਹਾ ਸੀ। ਜਿਸ ਨੇ ਸਰਿਆਂ ਨੂੰ ਹੈਰਾਨ ਕਰ ਦਿਤਾ। ਇਸ ਮਾਮਲੇ ਸਬੰਧੀ ਸ਼ੁਕਰਵਾਰ ਨੂੰ ਇਸ ਦੀ ਸੁਣਵਾਈ ਸ਼ੁਰੂ ਨੂੰ ਹੋਵੇਗੀ। ਸਮੂਹ ਜਾਂਚ ਬਿਯੂਰੋ (ਐਫਬੀਆਈ) ਨੇ ਐਰਜ਼ੋਨਾ ਤੋਂ ਇਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਜਨਤਕ ਰੂਪ 'ਚ ਇਹ ਵਿਖਾ ਰਿਹਾ ਸੀ ਕਿ ਬੰਬ ਕਿਵੇਂ ਬਣਾਇਆ ਜਾਂਦਾ ਹੈ।ਰਿਪੋਰਟ ਮੁਤਾਬਕ ਟਕਸਨ ਕਾਉਂਟੀ ਦੇ ਅਹਿਮਦ ਸੁਹਾਦ ਅਹਿਮਦ 'ਤੇ ਧਮਾਕਿਆਂ,
FBI
ਵਿਨਾਸ਼ਕਾਰੀ ਸਮੱਗਰੀਆਂ ਅਤੇ ਸਾਮੂਹਕ ਤਬਾਹੀ ਦੇ ਹਥਿਆਰਾਂ ਨਾਲ ਸਬੰਧਤ ਜਾਣਕਾਰੀ ਸਾਂਝਾ ਕਰਨ ਦਾ ਇਲਜ਼ਾਮ ਹੈ। ਦੱਸ ਦਈਏ ਕਿ ਅਹਿਮਦ ਦਾ ਇਲਜ਼ਾਮ ਹੈ ਕਿ ਉਹ ਨੇਵਾੜਾ 'ਚ ਐਫਬੀਆਈ ਦੇ ਕਰਮਚਾਰੀਆਂ ਨੂੰ ਇਹ ਸਿਖਾਉਂਦਾ ਸੀ ਕਿ ਉਹ ਮੈਕਸੀਕੋ 'ਚ ਧਮਾਕਿਆਂ ਲਈ ਕਿਸ ਤਰ੍ਹਾਂ ਦੇ ਬੰਬ ਬਣਾ ਸਕਦਾ ਹੈ।ਦੱਸ ਦਈਏ ਕਿ ਐਰਜ਼ੋਨਾ 'ਚ ਅਮਰੀਕੀ ਜਿਲ੍ਹਾ ਅਦਾਲਤ 'ਚ ਸ਼ੁਕਰਵਾਰ ਦੀ ਸਵੇਰ ਸ਼ੁਰੂਆਤੀ ਸੁਣਵਾਈ ਹੋਵੇਗੀ।
ਜਾਣਕਾਰੀ ਮੁਤਾਬਕ ਦਸਬੰਰ 2016 'ਚ ਅਹਿਮਦ ਨੇ ਅਫੈਬੀਆਈ ਦੇ ਸੂਤਰਾਂ ਨੂੰ ਦਸਿਆ ਕਿ ਉਸ ਨੇ ਇਰਾਕ ਦੀ ਲੜਾਈ ਸਮੇਂ ਸੈਲ ਫਨਾ ਦੀ ਵਰਤੋਂ ਨਾਲ ਬੰਬ ਬਨਾਉਣ ਦਾ ਤਰੀਕਾ ਪਤਾ ਕੀਤਾ ਸੀ। ਦਸਤਾਵੇਜ਼ਾਂ ਮੁਤਾਬਕ ਅਪ੍ਰੈਲ 2017 'ਚ ਐਫਬੀਆਈ ਦੇ ਸੂਤਰਾਂ ਨੇ ਦੱਸਿਆ ਕਿ ਉਹ ਉਸ ਨੂੰ ਕਾਰ ਬੰਬ ਬਣਾਉਣਾ ਸਿਖਾਉਣਗੇ।