
ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਦੁਆਰਾ ਮਾਸਕੋ ਅਤੇ ਤਹਿਰਾਨ ‘ਤੇ ਰੋਕ ਲਗਾਏ ਜਾਣ ਤੋਂ ਬਾਅਦ ਰੂਸ ਦੇ ਨਾਲ ਐਸ-400 ਮਿਜ਼ਾਈਲ ਸੌਦਾ...
ਨਵੀਂ ਦਿੱਲੀ (ਭਾਸ਼ਾ) : ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਵਾਸ਼ਿੰਗਟਨ ਦੁਆਰਾ ਮਾਸਕੋ ਅਤੇ ਤਹਿਰਾਨ ‘ਤੇ ਰੋਕ ਲਗਾਏ ਜਾਣ ਤੋਂ ਬਾਅਦ ਰੂਸ ਦੇ ਨਾਲ ਐਸ-400 ਮਿਜ਼ਾਈਲ ਸੌਦਾ ਅਤੇ ਈਰਾਨ ਤੋਂ ਕੱਚਾ ਤੇਲ ਆਯਾਤ ਦੇ ਸਬੰਧ ਵਿਚ ਭਾਰਤ ਦੀ ਅਮਰੀਕਾ ਅਤੇ ਹੋਰ ਸਾਰੇ ਸਟੇਕਹੋਲਡਰਾਂ ਨਾਲ ਗੱਲਬਾਤ ਜਾਰੀ ਹੈ। ਮੀਡੀਆ ਨਾਲ ਗੱਲਬਾਤ ਵਿਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, ਐਸ-400 ‘ਤੇ ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਸਾਡੇ ਰਾਸ਼ਟਰੀ ਹਿੱਤ ਵਿਚ ਤੈਅ ਹੋਇਆ ਹੈ।
External Affairs Spokesmanਕੁਮਾਰ ਨੇ ਕਿਹਾ, ਇਸ ਮਸਲੇ ‘ਤੇ ਅਸੀ ਅਮਰੀਕਾ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਅਸੀਂ ਵੱਖ-ਵੱਖ ਪੱਧਰ ‘ਤੇ ਅਮਰੀਕਾ ਨੂੰ ਅਪਣੀ ਸਥਿਤੀ ਤੋਂ ਜਾਣੂ ਕਰਵਾਇਆ ਹੈ। ਉਨ੍ਹਾਂ ਨੇ ਕਿਹਾ, “ਇਸ ਗੱਲਬਾਤ ਨਾਲ ਸਾਡੇ ਉਦੇਸ਼ਾਂ, ਚਿੰਤਾਵਾਂ, ਸਾਡੀ ਸੰਵਦੇਨਸ਼ੀਲਤਾ ਅਤੇ ਇੱਛਾਵਾਂ ਨੂੰ ਲੈ ਕੇ ਅਮਰੀਕਾ ਦੇ ਨਾਲ ਇਕ ਬਿਹਤਰ ਸਮਝ ਬਣੀ ਗਈ ਹੈ।” ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਦੇ ਇਸ ਮਹੀਨੇ ਨਵੀਂ ਦਿੱਲੀ ਦੌਰੇ ਦੇ ਦੌਰਾਨ ਐਸ-400 ਮਿਜ਼ਾਈਲ ਸੌਦੇ ‘ਤੇ ਹਸਤਾਖਰ ਕੀਤੇ।
ਟਰੰਪ ਪ੍ਰਸ਼ਾਸਨ ਦੇ ਕਾਊਂਟਰਿੰਗ ਅਮੇਰਿਕਾਜ ਐਡਵਰਸਰੀਜ਼ ਥਰੂ ਸੈਂਕਸ਼ਨ ਐਕਟ (ਸੀਏਏਟੀਐਸਏ) ਕਾਨੂੰਨ ਦੇ ਜਨਵਰੀ ਵਿਚ ਲਾਗੂ ਹੋਣ ਤੋਂ ਬਾਅਦ ਐਸ-400 ਸੌਦੇ ਦੇ ਮਸਲੇ ਨੂੰ ਲੈ ਕੇ ਕਾਫ਼ੀ ਅਨੁਮਾਨ ਲਗਾਏ ਜਾ ਰਹੇ ਹਨ। ਸੀਏਏਟੀਐਸ ਵਿਚ ਰੂਸ, ਈਰਾਨ ਅਤੇ ਉੱਤਰੀ ਕੋਰੀਆ ਦੀਆਂ ਕੰਪਨੀਆਂ ਦੇ ਨਾਲ ਕੰਮਕਾਜ ਕਰਨ ਵਾਲੇ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਮਰੀਕੀ ਸੀਨੇਟਰੋਂ ਦੇ ਇਕ ਸਮੂਹ ਨੇ ਰੂਸ ‘ਤੇ ਰੋਕ ਲਗਾ ਦਿਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੁਕਰੇਨ ਅਤੇ ਸੀਰੀਆ ਵਿਚ ਜਾਰੀ ਲੜਾਈ ਵਿਚ ਮਾਸਕੋ ਦੀ ਸ਼ਮੂਲੀਅਤ ਰਹੀ ਹੈ।
Ravish Kumarਉਨ੍ਹਾਂ ਨੇ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰੂਸ ਦੀ ਦਖ਼ਲਅੰਦਾਜ਼ੀ ਦਾ ਵੀ ਦੋਸ਼ ਲਗਾਇਆ ਹੈ। ਇਨ੍ਹਾਂ ਦੋਸ਼ਾਂ ਨੂੰ ਲੈ ਕੇ ਉਨ੍ਹਾਂ ਨੇ ਰੂਸ ‘ਤੇ ਰੋਕ ਲਗਾ ਦਿਤੀ ਹੈ। ਐਸ-400 ਸੌਦੇ ਉਤੇ ਹਸਤਾਖਰ ਤੋਂ ਬਾਅਦ ਅਮਰੀਕੀ ਦੂਤਾਵਾਸ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦੁਆਰਾ ਸੀਏਏਟੀਐਸਏ ਲਾਗੂ ਕਰਨ ਦੀ ਇੱਛਾ ਰੂਸ ‘ਤੇ ਉਸ ਦੇ ਨੁਕਸਾਨ ਪਹੁੰਚਾਉਣ ਵਾਲੇ ਵਰਤਾਓ ਦੀ ਕੀਮਤ ਸ਼ਾਮਿਲ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਦਾ ਮਕਸਦ ਰੂਸ ਦੇ ਰੱਖਿਆ ਖੇਤਰ ਵਿਚ ਪੈਸੇ ਦਾ ਪਰਵਾਹ ਰੋਕਣਾ ਹੈ।