ਟਰੰਪ ਦਾ ਵੱਡਾ ਐਲਾਨ ਅਮਰੀਕਾ 'ਚ ਪੈਦਾ ਹੋਣ ਵਾਲੇ ਬੱਚਿਆ ਨੂੰ ਨਹੀਂ ਮਿਲੇਗੀ ਜਮਾਂਦਰੂ ਨਾਗਰਿਕਤਾ 
Published : Oct 31, 2018, 4:03 pm IST
Updated : Oct 31, 2018, 4:06 pm IST
SHARE ARTICLE
Donald Trump
Donald Trump

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫੇਰ ਅਪਣਾ ਕਟੜ ਪੰਥੀ ਦਾ ਰੁੱਖ ਜ਼ਾਹਰ ਕੀਤਾ ਹੈ ਉਨ੍ਹਾਂ ਨੇ ਦੇਸ਼ ਵਿਚ ਜਨਮ ਲੈਣ ਵਾਲੇ ਅਜਿਹੇ ਬੱਚਿਆਂ ਦੀ ਜਮਾਂਦਰੂ...

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫੇਰ ਅਪਣਾ ਕਟੜ ਪੰਥੀ ਦਾ ਰੁੱਖ ਜ਼ਾਹਰ ਕੀਤਾ ਹੈ ਉਨ੍ਹਾਂ ਨੇ ਦੇਸ਼ ਵਿਚ ਜਨਮ ਲੈਣ ਵਾਲੇ ਅਜਿਹੇ ਬੱਚਿਆਂ ਦੀ ਜਮਾਂਦਰੂ ਨਾਗਰਿਕਤਾ ਦੇ ਅਧਿਕਾਰ ਨੂੰ ਖ਼ਤਮ ਕਰਨ ਦਾ ਫੈਸਲਾ ਲਿਆ ਹੈ ਜਿਨ੍ਹਾਂ ਦੇ ਮਾਤਾ-ਪਿਤਾ ਅਮਰੀਕੀ ਨਾਗਰਿਕ ਨਹੀਂ ਹਨ।ਇਸ ਲਈ ਰਾਸ਼ਟਰਪਤੀ ਨੇ ਸ਼ਾਸਕੀ ਆਦੇਸ਼ ਲਿਆਉਣ ਦੀ ਗੱਲ ਕਹੀ ਹੈ, ਜਿਸ ਦੀ ਤਿੱਖੀ ਆਲੋਚਨਾ ਹੋ ਰਹੀ ਹੈ। ਖੁਦ ਟਰੰਪ ਦੀ ਰੀਪਬਲਿਕਨ ਪਾਰਟੀ ਤੋਂ ਵੀ ਅਲੋਚਨਾ ਦੀਆਂ ਆਵਾਜਾਂ ਉੱਠ ਰਹੀਆਂ ਹਨ। ਜਾਣਕਾਰੀ ਮੁਤਾਬਕ ਟਰੰਪ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਜਮਾਂਦਰੂ ਨਾਗਰਿਕਤਾ ਨੂੰ ਖਤਮ

Donald TrumpDonald Trump

ਕਰਨਾ ਹੋਵੇਗਾ ਅਤੇ ਇਹ ਕੰਮ ਸ਼ਾਸਕੀ ਆਦੇਸ਼ ਜ਼ਰੀਏ ਹੋਵੇਗਾ। ਅਮਰੀਕੀ ਪ੍ਰਤੀਨਿਧੀ ਸਭਾ ਦੇ ਸਪੀਕਰ, ਕਾਂਗਰਸ ਮੈਂਬਰ ਪੌਲ ਰਯਾਨ ਨੇ ਕਿਹਾ,''ਤੁਸੀਂ ਸ਼ਾਸਕੀ ਆਦੇਸ਼ ਜ਼ਰੀਏ ਜਮਾਂਦਰੂ ਨਾਗਰਿਕਤਾ ਨੂੰ ਖਤਮ ਨਹੀਂ ਕਰ ਸਕਦੇ। ਜਾਣਕਾਰੀ ਮੁਤਾਬਕ ਅਮਰੀਕਾ ਵਿਚ ਜਨਮ ਲੈਣ ਵਾਲਾ ਕੋਈ ਵੀ ਬੱਚਾ ਅਮਰੀਕੀ ਨਾਗਰਿਕ ਹੁੰਦਾ ਹੈ ਫਿਰ ਭਾਵੇਂ ਉਸ ਦੇ ਮਾਤਾ-ਪਿਤਾ ਅਮਰੀਕਾ ਦੇ ਨਾਗਰਿਕ ਹੋਣ ਜਾਂ ਨਹੀਂ। ਟਰੰਪ ਨੇ ਕਿਹਾ ਕਿ ਅਮਰੀਕਾ ਵਿਚ ਜਨਮ ਲੈਣ ਵਾਲੇ ਕਿਸੇ ਵੀ ਬੱਚੇ ਨੂੰ ਨਾਗਰਿਕਤਾ ਦੇਣਾ ਹਾਸੋਹੀਣਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਦੁਨੀਆ ਵਿਚ ਇਕੱਲੇ ਦੇਸ਼ ਹਾਂ ਜਿੱਥੇ ਕੋਈ ਆਉਂਦਾ ਹੈ ਅਤੇ ਬੱਚੇ ਨੂੰ ਜਨਮ ਦਿੰਦਾ ਹੈ

Donald TrumpDonald Trump

ਅਤੇ ਫਿਰ ਬੱਚਾ 85 ਸਾਲਾਂ ਲਈ ਅਮਰੀਕਾ ਦਾ ਲੋੜੀਂਦਾ ਨਾਗਰਿਕ ਬਣ ਜਾਂਦਾ ਹੈ। ਨਾਲ ਹੀ ਉਸ ਨੂੰ ਹਰ ਤਰ੍ਹਾਂ ਦੇ ਲਾਭ ਮਿਲਦੇ ਹਨ। ਇਹ ਹਾਸੋਹੀਣਾ ਹੈ ਅਤੇ ਇਸ ਨੂੰ ਖਤਮ ਕਰਨਾ ਹੋਵੇਗਾ। ਸੈਨੇਟ ਦੀ ਸ਼ਕਤੀਸ਼ਾਲੀ ਨਿਆਂਪਾਲਿਕਾ ਕਮੇਟੀ ਦੇ ਪ੍ਰਧਾਨ ਰੀਪਬਲਿਕ ਸੰਸਦ ਮੈਂਬਰ ਚੱਕ ਗ੍ਰਾਸਲੇ ਨੇ ਕਿਹਾ ਕਿ ਅਜਿਹਾ ਕਰਨਾ ਲਈ ਸੰਵਿਧਾਨ ਵਿਚ ਸੋਧ ਕਰਨੀ ਹੋਵੇਗੀ। ਡੈਮੋਕ੍ਰੈਟਿਕ ਪਾਰਟੀ ਦੀ ਨੇਤਾ ਨੈਂਸੀ ਪੇਲੋਸੀ ਨੇ ਟਰੰਪ ਦੇ ਇਸ ਕਦਮ ਦੀ ਆਲੋਚਨਾ ਕੀਤੀ ਹੈ। ਅਮਰੀਕੀ ਇਮੀਗ੍ਰੇਸ਼ਨ ਕੌਂਸਲ ਦੇ ਕਾਰਜਕਾਰੀ ਨਿਦੇਸ਼ਕ ਬੇਥ ਵਰਲਿਨ ਨੇ ਕਿਹਾ,''ਕੋਈ ਵੀ ਰਾਸ਼ਟਰਪਤੀ ਪਣੀ ਕਲਮ ਨਾਲ ਸੰਵਿਧਾਨ ਨਹੀਂ ਬਦਲ ਸਕਦਾ। ਜਮਾਂਦਰੂ ਨਾਗਰਿਕਤਾ ਦੀ ਵਿਵਸਥਾ ਨੂੰ ਸੰਵਿਧਾਨ ਵਿਚ ਇਕ ਨਵੀਂ ਸੋਧ ਜ਼ਰੀਏ ਹੀ ਖਤਮ ਕੀਤਾ ਜਾ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement