
ਫ਼ੈਸਲਾ ਸੁਣਦਿਆਂ ਹੀ ਨਾਬਾਲਗ਼ ਲੜਕੀ ਦੀ ਮਾਂ ਹੋਈ ਬੇਹੋਸ਼
ਨਵੀਂ ਦਿੱਲੀ : ਪਾਕਿਸਤਾਨ ਦੀ ਕਰਾਚੀ ਹਾਈ ਕੋਰਟ ਨੇ ਇਨਸਾਨੀਅਤ ਅਤੇ ਇਨਸਾਫ ਨੂੰ ਸ਼ਰਮਸਾਰ ਕਰਨ ਵਾਲਾ ਇਕ ਫ਼ੈਸਲਾ ਉਦੋਂ ਦਿਤਾ ਜਦੋਂ ਕਿ ਖ਼ੁਦ ਸਿੰਧ ਅਤੇ ਪਾਕਿਸਤਾਨ ਦੇ ਕਾਨੂਨੰ ਤਹਿਤ 14 ਸਾਲ ਦੀ ਉਮਰ ਵਿਚ ਲੜਕੀ ਦਾ ਵਿਆਹ ਨਹੀਂ ਹੋ ਸਕਦਾ।
High Court of Sindh, Karachi
ਇਸ ਦੀ ਇਕ ਉਦਾਹਰਣ ਉਦੋਂ ਵੇਖਣ ਨੂੰ ਮਿਲੀ ਜਦੋਂ ਕਰਾਚੀ ਹਾਈ ਕੋਰਟ ਨੇ ਹਾਲ ਹੀ ਵਿਚ ਛੇਵੀਂ ਜਮਾਤ ਵਿਚ ਪੜ੍ਹਦੀ ਇਕ 13 ਸਾਲਾ ਈਸਾਈ ਲੜਕੀ ਨੂੰ ਉਸ ਦੇ ਅਗ਼ਵਾ ਕਰਨ ਵਾਲੇ ਦੇ ਹੀ ਹਵਾਲੇ ਕਰ ਦਿਤਾ। ਇਹ ਕਹਿੰਦੇ ਹੋਏ ਕਿ ਲੜਕੀ ਨੇ ਅਪਣੀ ਮਰਜ਼ੀ ਨਾਲ ਇਸਲਾਮ ਕਬੂਲ ਕਰ ਲਿਆ ਹੈ ਅਤੇ ਵਿਆਹ ਨੂੰ ਜਾਇਜ਼ ਮੰਨਦੀ ਹੈ।
Court
ਇਸ ਲਈ ਹੁਣ ਉਸ ਦੀ ਬੇਗ਼ਮ ਮੰਨੀ ਜਾਂਦੀ ਹੈ। 44 ਸਾਲਾ ਅਗ਼ਵਾਕਾਰ ਅਜ਼ਹਰ ਅਲੀ ਉਸ ਸਮੇਂ ਅਦਾਲਤ ਵਿਚ ਮੌਜੂਦ ਸੀ ਜਦੋਂ ਕਰਾਚੀ ਹਾਈ ਕੋਰਟ ਨੇ ਇਹ ਫ਼ੈਸਲਾ ਦਿਤਾ ਸੀ, ਪਰ ਬੱਚੇ ਦੇ ਮਾਪੇ ਅਦਾਲਤ ਦੇ ਵਿਹੜੇ ਤੋਂ ਬਾਹਰ ਰੌਲਾ ਪਾ ਰਹੇ ਸਨ। ਉਨ੍ਹਾਂ ਨੂੰ ਅਦਾਲਤ ਦੇ ਅੰਦਰ ਜਾਣ ਦੀ ਆਗਿਆ ਨਹੀਂ ਸੀ ਜਦੋਂ ਕਿ ਨਾਬਾਲਗ਼ ਲੜਕੀ ਦੀ ਮਾਂ ਰੀਟਾ ਮਸੀਹ ਬੇਹੋਸ਼ੀ ਦੌਰਾਨ ਰੋ ਰਹੀ ਸੀ, ਤਾਂ ਉਸ ਨੂੰ ਦੋ ਮਿੰਟ ਲਈ ਆਪਣੀ ਧੀ ਨਾਲ ਮਿਲਣ ਦੀ ਆਗਿਆ ਦਿਤੀ। ਇਸ ਦੌਰਾਨ ਡਰੀ ਹੋਈ ਧੀ ਨੇ ਕਿਹਾ ਕਿ ਮੈਂ ਇਸਲਾਮ ਕਬੂਲ ਕਰ ਲਿਆ ਹੈ। ਲੜਕੀ ਨੂੰ ਤੁਰਤ ਅਗ਼ਵਾਕਾਰ ਅਜ਼ਹਰ ਅਲੀ ਦੇ ਹਵਾਲੇ ਕਰ ਦਿਤਾ ਗਿਆ।