ਸੁਰੱਖਿਆ ਕਰਮਚਾਰੀਆਂ ਨੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ 3 ਹਮਲਾਵਰਾਂ ਨੂੰ ਕੀਤਾ ਢੇਰ
ਇਸਲਾਮਾਬਾਦ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਦੇਰ ਰਾਤ ਨੋਕਕੁੰਡੀ ਸਥਿਤ ਫਰੰਟੀਅਰ ਕੋਰ ਦੇ ਮੁੱਖ ਦਫਤਰ 'ਤੇ ਆਤਮਘਾਤੀ ਹਮਲਾ ਹੋਇਆ । ਇੱਕ ਰਿਪੋਰਟ ਅਨੁਸਾਰ ਮੇਨ ਗੇਟ ਦੇ ਕੋਲ ਇਕ ਆਤਮਘਾਤੀ ਹਮਲਾਵਰ ਨੇ ਆਪਣੇ ਆਪ ਨੂੰ ਉਡਾ ਲਿਆ।
ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਗੇਟ ਚਕਨਾਚੂਰ ਹੋ ਗਿਆ । ਇਸ ਤੋਂ ਬਾਅਦ ਛੇ ਹਥਿਆਰਬੰਦ ਲੜਾਕੇ ਅੰਦਰ ਦਾਖਲ ਹੋਏ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ । ਜਵਾਬੀ ਕਾਰਵਾਈ ਦੌਰਾਨ ਤਿੰਨ ਹਮਲਾਵਰ ਮਾਰੇ ਗਏ ਜਦਕਿ ਕੁੱਝ ਸੂਤਰਾਂ ਵੱਲੋਂ ਛੇ ਹਮਲਾਵਰਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਪੰਜਗੁਰ ਜ਼ਿਲ੍ਹੇ ਦੇ ਗੁਰਮਾਕਨ ਖੇਤਰ ਵਿੱਚ ਵੀ ਇੱਕ ਐਫ. ਸੀ. ਚੈੱਕਪੋਸਟ 'ਤੇ ਵੀ ਹਮਲਾ ਹੋਇਆ । ਐਫਅ.ਸੀ. ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਦੋਵੇਂ ਹਮਲੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਵੱਲੋਂ ਕੀਤੇ ਗਏ ਸਨ।
