
ਰਾਸ਼ਟਰਪਤੀ ਟਰੰਪ ਨੇ ਪਹਿਲਾਂ ਵੀ ਇਰਾਕ ਨੂੰ ਦਿੱਤੀ ਸੀ ਧਮਕੀ
ਨਵੀਂ ਦਿੱਲੀ : ਅਮਰੀਕਾ ਇਰਾਕ ਵਿਚ ਆਪਣੇ ਸੈਂਕੜੇ ਹੀ ਹੋਰ ਸੈਨਿਕ ਭੇਜੇਗਾ। ਅਮਰੀਕਾ ਨੇ ਇਹ ਫ਼ੈਸਲਾ ਇਰਾਕ ਦੇ ਬਗਦਾਦ ਸਥਿਤੀ ਅਮਰੀਕੀ ਦੂਤਾਵਾਸ ਵਿਚ ਪ੍ਰਦਰਸ਼ਨਕਾਰੀਆਂ ਦੇ ਦਖਲ, ਅੱਗ ਲਾਉਣ ਅਤੇ 'ਅਮਰੀਕਾ ਦੀ ਹੱਤਿਆ' ਕਰਨ ਵਰਗੇ ਨਾਅਰੇ ਲਗਾਉਣ ਤੋਂ ਬਾਅਦ ਲਿਆ ਹੈ।
File Photo
ਦਰਅਸਲ ਅਮਰੀਕਾ ਦੇ ਇਕ ਹਵਾਈ ਹਮਲੇ ਵਿਚ ਹਿਜਬੁਲ੍ਹਾ ਕੱਟਰਪੰਥੀ ਗੁੱਟ ਦੇ ਘੱਟ ਤੋਂ ਘੱਟ 25 ਲੜਾਕੇ ਮਾਰੇ ਗਏ ਸਨ। ਅਮਰੀਕਾ ਨੇ ਇਸ ਗੁੱਟ 'ਤੇ ਅਮਰੀਕੀ ਠੇਕੇਦਾਰ ਦੀ ਹੱਤਿਆ ਕਰਨ ਦਾ ਆਰੋਪ ਲਗਾਇਆ ਸੀ। ਇਸੇ ਹਵਾਈ ਹਮਲੇ ਤੋਂ ਖਫਾ ਇਰਾਕ ਵਿਚ ਹਜ਼ਾਰਾ ਪ੍ਰਦਰਸ਼ਨਕਾਰੀ ਦੂਤਾਵਾਸ ਦੇ ਅੱਗੇ ਪ੍ਰਦਰਸ਼ਨ ਕਰ ਰਹੇ ਹਨ।
File Photo
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਅਮਰੀਕੀ ਠੇਕੇਦਾਰ ਦੀ ਹੱਤਿਆ ਨੂੰ ਅੱਤਵਾਦੀ ਸਾਜਿਸ਼ ਕਰਾਰ ਦੇ ਦਿੱਤਾ ਸੀ। ਅਮਰੀਕਾ ਨੇ ਹੱਤਿਆ ਕਰਨ ਵਿਚ ਸ਼ਾਮਲ ਦੋ ਅੱਤਵਾਦੀਆਂ ਦੀ ਪਹਿਚਾਣ ਕੀਤੀ ਸੀ ਜੋ ਕਿ ਹਿੱਜਬੁੱਲ੍ਹਾ ਦਾ ਹਿੱਸਾ ਸਨ ਜਿਸ ਨੂੰ ਕਿ ਬਾਅਦ ਵਿਚ ਅਮਰੀਕਾ ਨੇ ਹਵਾਈ ਹਮਲੇ ਵਿਚ ਨਿਸ਼ਾਨਾ ਬਣਾਇਆ ਸੀ।
File Photo
ਰੱਖਿਆ ਮੰਤਰੀ ਮਾਰਕ ਅਸਪਰ ਨੇ ਕਿਹਾ ਹੈ ਕਿ 28ਵੀਂ ਏਅਰਬੋਰਨ ਡਿਵੀਜ਼ਨ ਦੀ ਤੇਜ ਜਵਾਬੀ ਇਕਾਈ ਦੇ ਲਗਭਗ 750 ਸੈਨਿਕਾਂ ਨੂੰ ਅਗਲੇ ਕੁੱਝ ਦਿਨਾਂ ਵਿਚ ਭੇਜਣ ਦੀ ਤਿਆਰੀ ਹੈ। ਮੰਗਲਵਾਰ ਨੂੰ ਹੋਏ ਹਮਲੇ ਤੋਂ ਬਾਅਦ ਦੂਤਾਵਾਸ ਦੀ ਸੁਰੱਖਿਆ ਵਧਾਉਣ ਲਈ ਅਮਰੀਕਾ ਨੇ ਸਮੁੰਦਰੀ ਜਹਾਜ਼ ਦੀ ਇਕ ਤੇਜ਼ ਪ੍ਰਤੀਕਿਰਿਆ ਟੀਮ ਪਹਿਲਾਂ ਹੀ ਭੇਜ ਦਿੱਤੀ ਸੀ।
File Photo
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਦੂਤਾਵਾਸ ਦੇ ਬਾਹਰ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਅਤੇ ਹਿੰਸਾ ਪਿੱਛੇ ਇਰਾਨ ਨੂੰ ਜ਼ਿੰਮੇਵਾਰ ਠਹਿਰਾਉਂਦਿਆ ਕਿਹਾ ਸੀ ਕਿ ਜੇਕਰ ਕਿਸੇ ਵੀ ਅਧਿਕਾਰੀ ਨੂੰ ਨੁਕਸਾਨ ਪਹੁੰਚਿਆ ਤਾਂ ਇਰਾਨ ਨੂੰ ਇਸ ਦੀ ਕੀਮਤ ਭੁਗਤਣੀ ਪਵੇਗੀ। ਟਰੰਪ ਨੇ ਕਿਹਾ ਸੀ ਕਿ ਇਹ ਚੇਤਾਵਨੀ ਨਹੀ ਬਲਕਿ ਧਮਕੀ ਹੈ।