
ਵਾਈਟ ਹਾਊਸ ਨੇ ਬਿਆਨ ਜਾਰੀ ਕਰ ਦਿੱਤੀ ਜਾਣਕਾਰੀ
ਨਵੀਂ ਦਿੱਲੀ : ਅਮਰੀਕੀ ਖੁਫੀਆ ਏਜੰਸੀ ਨੇ ਰੂਸ ਨੂੰ ਇਕ ਅਤਿਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਜਿਸ ਤੋਂ ਬਾਅਦ ਉੱਥੇ ਵੱਡੇ ਅਤਿਵਾਦੀ ਹਮਲੇ ਦਾ ਖਤਰਾ ਟੱਲ ਗਿਆ। ਇਸ ਤੋਂ ਬਾਅਦ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤੀਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫੋਨ ਕਰਕੇ ਧੰਨਵਾਦ ਕੀਤਾ।
File Photo
ਅਕਸਰ ਹੀ ਇਕ ਦੂਜੇ ਨੂੰ ਅੱਖ ਦਿਖਾਉਣ ਵਾਲੇ ਰੂਸ ਅਤੇ ਅਮਰੀਕਾ ਇਨ੍ਹਾਂ ਦਿਨਾਂ ਵਿਚ ਇਕ ਦੂਜੇ ਦੇ ਦੋਸਤ ਬਣੇ ਹੋਏ ਹਨ। ਦਰਅਸਲ ਵਾਈਟ ਹਾਊਸ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਦੁਆਰਾ ਰੂਸ ਨੂੰ ਜੋ ਜਾਣਕਾਰੀ ਦਿੱਤੀ ਗਈ ਸੀ ਉਸ ਦੀ ਮਦਦ ਨਾਲ ਰੂਸ ਵਿਚ ਇਕ ਅਤਿਵਾਦੀ ਹਮਲੇ ਦਾ ਖਤਰਾ ਟੱਲ ਗਿਆ।
File Photo
ਇਸੇ ਦਾ ਧੰਨਵਾਦ ਕਰਨ ਲਈ ਰੂਸ ਦੇ ਰਾਸ਼ਟਰਪਤੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਫੋਨ ਕੀਤਾ। ਦੋਵਾਂ ਵਿਚਾਲੇ ਅੱਗੇ ਵੀ ਇਸੇ ਤਰ੍ਹਾਂ ਦੇ ਅੱਤਿਵਾਦੀ ਖਤਰੇ ਨਾਲ ਮਿਲ ਕੇ ਲੜਨ ਦੀ ਗੱਲ ਹੋਈ। ਵਾਈਟ ਹਾਊਸ ਮੁਤਾਬਕ ਦੋਵਾਂ ਲੀਡਰਾਂ ਨੇ ਰੂਸ-ਅਮਰੀਕਾ ਵਿਚਾਲੇ ਅਸਲੇ ਸੌਦੇ ਨੂੰ ਲੈ ਕੇ ਵੀ ਗੱਲਬਾਤ ਕੀਤੀ।
File Photo
ਦੱਸ ਦਈਏ ਕਿ ਟਰੰਪ ਦੇ ਕਾਰਜਕਾਲ ਦੌਰਾਨ ਰੂਸ ਅਤੇ ਅਮਰੀਕਾ ਦੇ ਰਿਸ਼ਤਿਆਂ 'ਤੇ ਕਈਂ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਰੂਸ ਦੇ ਅਮਰੀਕੀ ਚੋਣਾਂ ਵਿਚ ਦਖਲ ਦੇਣ ਨੂੰ ਲੈ ਕੇ ਵਿਰੋਧੀ ਟਰੰਪ ਨੂੰ ਘੇਰਦੇ ਰਹੇ ਹਨ।