
ਮਿਲਿਆ 50 ਬਿਲਿਅਨਨ ਬੈਰਲ ਦਾ ਨਵਾਂ ਆਇਲ ਫੀਲਡ
ਤੇਹਰਾਨ: ਈਰਾਨ ਵਿਚ ਇਕ ਨਵੇਂ ਆਇਲ ਫੀਲਡ ਦੀ ਖੋਜ ਹੋਈ ਹੈ। ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਐਲਾਨ ਕੀਤਾ ਕਿ ਦੇਸ਼ ਦੇ ਦੱਖਣੀ ਭਾਗ ਵਿਚ ਅਨੁਮਾਨਿਤ 50 ਬਿਲਿਅਨ ਬੈਰਲ ਕੱਚੇ ਤੇਲ ਦਾ ਇਕ ਨਵਾਂ ਆਇਲ ਫੀਲਡ ਮਿਲਿਆ ਹੈ। ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਐਤਵਾਰ ਨੂੰ ਇਸ ਦਾ ਐਲਾਨ ਕੀਤਾ ਹੈ। ਇਰਾਨ ਰਾਸ਼ਟਰਪਤੀ ਹਸਨ ਰੂਹਾਨੀ ਦੁਆਰਾ ਐਤਵਾਰ ਨੂੰ ਕੀਤੇ ਗਏ ਐਲਾਨ ਦਾ ਮਤਲਬ ਹੋਵੇਗਾ ਕਿ ਈਰਾਨ ਦੇ ਕੱਚੇ ਤੇਲ ਦੇ ਭੰਡਾਰ ਵਿਚ ਇਕ ਤਿਹਾਈ ਵਾਧਾ ਹੋਵੇਗਾ।
Photoਈਰਾਨ ਦਾ ਕਹਿਣਾ ਹੈ ਕਿ ਹੁਣ ਉਸ ਦੇ ਕੋਲ 150 ਬਿਲਿਅਨ ਬੈਰਲ ਕੱਚੇ ਤੇਲ ਦਾ ਭੰਡਾਰ ਹੈ। ਉਹਨਾਂ ਕਿਹਾ ਕਿ ਨਵਾਂ ਆਇਲ ਫੀਲਡ ਈਰਾਨ ਦੇ ਆਇਲ-ਰਿਚ ਖੁਜੇਸਤਾਨ ਪ੍ਰਾਂਤ ਵਿਚ ਮਿਲਿਆ ਹੈ। ਰੂਹਾਨੀ ਨੇ ਇਸ ਦਾ ਐਲਾਨ ਯਾਜਡ ਵਿਚ ਕੀਤਾ। ਈਰਾਨ ਦੀ ਐਨਰਜੀ ਇੰਡਸਟਰੀ ਨੂੰ ਅਮਰੀਕੀ ਪ੍ਰਤੀਬੰਧਾਂ ਦੀ ਵਜ੍ਹਾ ਕਾਫੀ ਨੁਕਸਾਨ ਹੋਇਆ ਹੈ। ਦਸ ਦਈਏ ਕਿ ਦੁਨੀਆ ਦੇ ਨਾਲ ਨਿਊਕਲੀਅਲ ਡੀਲ ਖਤਮ ਹੋਣ ਤੋਂ ਬਾਅਦ ਅਮਰੀਕਾ ਈਰਾਨ ਤੇ ਪਾਬੰਦੀ ਲਗਾ ਦਿੱਤੀ ਹੈ।
Hassan Rouhanਦਸ ਦਈਏ ਕਿ ਈਰਾਨ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਕੱਚੇ ਤੇਲ ਦਾ ਭੰਡਾਰ ਵਾਲਾ ਦੇਸ਼ ਹੈ। ਹੁਣ ਦੁਨੀਆ ਵਿਚ ਸਭ ਤੋਂ ਜ਼ਿਆਦਾ ਕੱਚੇ ਤੇਲ ਦਾ ਭੰਡਾਰ ਵੇਨੇਜੁਏਲਾ ਦੇ ਕੋਲ ਹੈ। ਇਸ ਦੇ ਕੋਲ 30.2 ਬਿਲੀਅਨ ਬੈਰਲ ਕੱਚੇ ਤੇਲ ਦਾ ਭੰਡਾਰ ਹੈ ਜੋ ਕਿ ਦੁਨੀਆ ਦੇ ਕੁੱਲ ਤੇਲ ਭੰਡਾਰ ਦਾ 17.9 ਫ਼ੀਸਦੀ ਹੈ। ਯੂਐਸ ਟੂਡੇ ਵਿਚ ਛਪੀ ਰਿਪੋਰਟ ਮੁਤਾਬਕ ਸਭ ਤੋਂ ਜ਼ਿਆਦਾ ਕੱਚੇ ਤੇਲ ਦੇ ਭੰਡਾਰ ਦੇ ਮਾਮਲੇ ਵਿਚ ਦੂਜੇ ਸਥਾਨ ਤੇ ਸਾਊਦੀ ਅਰਬ ਹੈ।
Photoਸਾਊਦੀ ਅਰਬ ਦੇ ਕੋਲ 266.2 ਬਿਲੀਅਨ ਬੈਰਲ ਕੱਚੇ ਤੇਲ ਦਾ ਭੰਡਾਰ ਹੈ ਜੋ ਦੁਨੀਆ ਦੇ ਕੁੱਲ ਤੇਲ ਭੰਡਾਰ ਦਾ 15.7 ਫ਼ੀਸਦੀ ਹੈ। ਤੀਜੇ ਨੰਬਰ ਤੇ ਕਨੇਡਾ ਹੈ ਅਤੇ ਇਸ ਦੇ ਕੋਲ 168.9 ਬਿਲੀਅਨ ਬੈਰਲ ਤੇਲ ਦਾ ਭੰਡਾਰ ਹੈ। ਚੌਥੇ ਨੰਬਰ ਤੇ ਈਰਾਨ ਤੇ ਸਥਿਤ ਹੈ। ਈਰਾਨ ਕੋਲ 150 ਬਿਲੀਅਨ ਬੈਰਲ ਤੋਂ ਜ਼ਿਆਦਾ ਕੱਚੇ ਤੇਲ ਦਾ ਭੰਡਾਰ ਹੈ।
ਨਵੇਂ ਆਇਲ ਫੀਲਡ ਦੀ ਖੋਜ ਦੇ ਨਾਲ ਈਰਾਨ, ਕਨੇਡਾ ਨੂੰ ਪਛਾੜ ਤੀਜੇ ਸਥਾਨ ਤੇ ਆ ਸਕਦਾ ਹੈ। ਸਭ ਤੋਂ ਜ਼ਿਆਦਾ ਤੇਲ ਭੰਡਾਰ ਵਾਲੇ ਦੇਸ਼ਾਂ ਦੀ ਸੂਚੀ ਵਿਚ ਈਰਾਕ ਪੰਜਵੇਂ ਸਥਾਨ ਤੇ ਹੈ। ਇਸ ਕੋਲ 148.8 ਬਿਲੀਅਨ ਬੈਰਲ ਕੱਚੇ ਤੇਲ ਦਾ ਭੰਡਾਰ ਹੈ ਜੋ ਦੁਨੀਆ ਦੇ ਕੁੱਲ ਤੇਲ ਭੰਡਾਰ ਕਰ 8.8 ਫ਼ੀਸਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।