
ਦੇਸ਼ ਭਰ ਚੋਂ 32 ਹਜ਼ਾਰ ਤੋਂ ਜ਼ਿਆਦਾ ਨੌਜਵਾਨ ਕੁੜੀ-ਮੁੰਡਿਆਂ ਨੇ ਅਹੁਦਿਆਂ ਲਈ ਅਰਜ਼ੀਆਂ ਦਿਤੀਆਂ ਸਨ।
ਪਾਕਿਸਤਾਨ: ਪਾਕਿਸਤਾਨ ਵਿਚ ਮਹਿੰਗਾਈ ਦੇ ਨਾਲ-ਨਾਲ ਬੋਰੁਜ਼ਗਾਰੀ ਦਾ ਵੀ ਬੁਰਾ ਹਾਲ ਹੈ। ਸ਼ੋਸ਼ਲ ਮੀਡੀਆ ਤੇ ਇਸਲਾਮਾਬਾਦ 'ਚ ਆਯੋਜਿਤ ਪੁਲਸ ਭਰਤੀ ਦੀਆਂ ਤਸਵੀਰਾਂ ਅਤੇ ਖਬਰਾਂ ਵਾਇਰਲ ਹੋ ਰਹੀਆਂ ਹਨ। ਪਾਕਿਸਤਾਨ ਵਿੱਚ ਵਿੱਤੀ ਸੰਕਟ ਅਤੇ ਵਧਦੀ ਬੇਰੁਜ਼ਗਾਰੀ ਦੇ ਵਿਚਕਾਰ, ਹਜ਼ਾਰਾਂ ਉਮੀਦਵਾਰ ਇਸਲਾਮਾਬਾਦ ਪੁਲਿਸ ਵਿੱਚ ਕਾਂਸਟੇਬਲ ਦੇ ਅਹੁਦੇ ਲਈ ਭਰਤੀ ਲਈ ਲਿਖਤੀ ਪ੍ਰੀਖਿਆ ਦੇਣ ਲਈ ਸਟੇਡੀਅਮ ਦੇ ਮੈਦਾਨ ਵਿੱਚ ਬੈਠ ਗਏ।
ਦੇਸ਼ ਭਰ ਚੋਂ 32 ਹਜ਼ਾਰ ਤੋਂ ਜ਼ਿਆਦਾ ਨੌਜਵਾਨ ਕੁੜੀ-ਮੁੰਡਿਆਂ ਨੇ ਅਹੁਦਿਆਂ ਲਈ ਅਰਜ਼ੀਆਂ ਦਿਤੀਆਂ ਸਨ, ਪੂਰੇ ਪਾਕਿਸਤਾਨ ਤੋਂ ਘੱਟੋ ਘੱਟ 32,000 ਪੁਰਸ਼ ਅਤੇ ਮਹਿਲਾ ਉਮੀਦਵਾਰਾਂ ਨੇ 1,667 ਅਸਾਮੀਆਂ ਲਈ ਲਿਖਤੀ ਪ੍ਰੀਖਿਆ ਦਿੱਤੀ। ਪੁਲੀਸ ਕਾਂਸਟੇਬਲ ਦੀਆਂ ਅਸਾਮੀਆਂ ਪਿਛਲੇ ਪੰਜ ਸਾਲਾਂ ਤੋਂ ਖਾਲੀ ਪਈਆਂ ਹਨ। ਇਸਲਾਮਾਬਾਦ 'ਚ ਪੁਲਸ ਭਰਤੀ ਪ੍ਰੀਖਿਆਵਾਂ ਚ ਇਕਠੀ ਹੋਈ ਨੌਜਵਾਨਾਂ ਦੀ ਭੀੜ ਨੂੰ ਦੇਖਦੇ ਹੋਏ ਹੁਣ ਪਾਕਿਸਤਾਨ 'ਚ ਬੇਰੁਜ਼ਗਾਰੀ ਨੂੰ ਲੈ ਕੋ ਬਹਿਸ ਸ਼ੁਰੂ ਹੋ ਗਈ ਹੈ। ਹਜ਼ਾਰਾਂ ਅਹੁਦੇ ਖਾਲੀ ਹੋਣ ਤੋਂ ਬਾਅਦ ਉਨ੍ਹਾਂ ਤੇ ਭਰਤੀ ਨਹੀਂ ਹੋ ਪਾ ਰਹੀ ਹੈ ਕਿਉਂਕਿ ਸਰਕਾਰ ਕੋਲ ਪੈਸਾ ਨਹੀਂ ਹੈ ਅਜਿਹੇ ਜਦੋ ਵੀ ਸਰਕਾਰੀ ਭਰਤੀ ਹੁੰਦੀ ਹੈ ਤਾਂ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਨੌਜਵਾਨ ਇਹਨਾਂ ਚ ਭਰਤੀ ਹੋਣ ਲਈ ਨਿਕਲ ਜਾਂਦੇ ਹਨ।