Pakistan's Nuclear Programme: ਪਾਕਿਸਤਾਨ ਦੇ ਪ੍ਰਮਾਣੂ ਪ੍ਰੋਗਰਾਮ ’ਚ ਪ੍ਰਯੋਗ ਲਈ ਲਿਜਾਇਆ ਜਾ ਰਿਹਾ ਸਾਮਾਨ ਮੁੰਬਈ ’ਚ ਜ਼ਬਤ
Published : Mar 2, 2024, 7:25 pm IST
Updated : Mar 2, 2024, 7:25 pm IST
SHARE ARTICLE
Pak-bound ship from China stopped at Mumbai port over suspected nuclear cargo
Pak-bound ship from China stopped at Mumbai port over suspected nuclear cargo

ਕਸਟਮ ਅਧਿਕਾਰੀਆਂ ਨੇ 23 ਜਨਵਰੀ ਨੂੰ ਕਰਾਚੀ ਜਾ ਰਹੇ ਮਾਲਟਾ ਦੇ ਝੰਡੇ ਵਾਲੇ ਵਪਾਰੀ ਜਹਾਜ਼ ‘ਸੀ.ਐਮ.ਏ. ਸੀ.ਜੀ.ਐਮ. ਅਟੀਲਾ’ ਨੂੰ ਬੰਦਰਗਾਹ ’ਤੇ ਰੋਕਿਆ

Pakistan's Nuclear Programme:  ਚੀਨ ਤੋਂ ਕਰਾਚੀ ਜਾ ਰਹੇ ਇਕ ਜਹਾਜ਼ ਨੂੰ ਭਾਰਤੀ ਸੁਰੱਖਿਆ ਏਜੰਸੀਆਂ ਨੇ ਮੁੰਬਈ ਦੇ ਨਹਾਵਾ ਸ਼ੇਵਾ ਬੰਦਰਗਾਹ ’ਤੇ ਇਸ ਸ਼ੱਕ ’ਚ ਰੋਕ ਲਿਆ ਕਿ ਉਸ ’ਚ ਦੋਹਰੀ ਵਰਤੋਂ ਲਈ ਪ੍ਰਯੋਗ ਹੋਣ ਵਾਲਾ ਸਾਮਾਨ ਲੱਦਿਆ ਹੋਇਆ ਹੈ, ਜਿਸ ਦੀ ਵਰਤੋਂ ਪਾਕਿਸਤਾਨ ਦੇ ਪ੍ਰਮਾਣੂ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ਲਈ ਕੀਤੀ ਜਾ ਸਕਦੀ ਹੈ। ਅਧਿਕਾਰੀਆਂ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।

ਇਕ ਗੁਪਤ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਕਸਟਮ ਅਧਿਕਾਰੀਆਂ ਨੇ 23 ਜਨਵਰੀ ਨੂੰ ਕਰਾਚੀ ਜਾ ਰਹੇ ਮਾਲਟਾ ਦੇ ਝੰਡੇ ਵਾਲੇ ਵਪਾਰੀ ਜਹਾਜ਼ ‘ਸੀ.ਐਮ.ਏ. ਸੀ.ਜੀ.ਐਮ. ਅਟੀਲਾ’ ਨੂੰ ਬੰਦਰਗਾਹ ’ਤੇ ਰੋਕਿਆ ਅਤੇ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਉਸ ਵਿਚ ਇਟਲੀ ਵਿਚ ਬਣੀ ਕੰਪਿਊਟਰ ਨਿਊਮੈਰਿਕਲ ਕੰਟਰੋਲ (ਸੀ.ਐੱਨ.ਸੀ.) ਮਸ਼ੀਨ ਸੀ। ਅਧਿਕਾਰੀਆਂ ਨੇ ਦਸਿਆ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਦੀ ਇਕ ਟੀਮ ਨੇ ਖੇਪ ਦੀ ਜਾਂਚ ਕੀਤੀ ਅਤੇ ਪਾਕਿਸਤਾਨ ਦੇ ਪ੍ਰਮਾਣੂ ਪ੍ਰਾਜੈਕਟ ਦੇ ਮਹੱਤਵਪੂਰਨ ਕੰਪੋਨੈਂਟਾਂ ਦੇ ਨਿਰਮਾਣ ਵਿਚ ਇਸ ਦੀ ਸੰਭਾਵਤ ਵਰਤੋਂ ਦੀ ਪੁਸ਼ਟੀ ਕੀਤੀ, ਖ਼ਾਸਕਰ ਮਿਜ਼ਾਈਲਾਂ ਬਣਾਉਣ ਲਈ।

ਸੀ.ਐਨ.ਸੀ. ਮਸ਼ੀਨਾਂ ‘ਵਾਸੇਨਾਰ ਕਨਵੈਨਸ਼ਨ’ ਦੇ ਅਧੀਨ ਆਉਂਦੀਆਂ ਹਨ। ਵਾਸੇਨਾਰ ਇਕ ਕੌਮਾਂਤਰੀ ਹਥਿਆਰ ਕੰਟਰੋਲ ਪ੍ਰਣਾਲੀ ਹੈ ਜਿਸ ਦਾ ਉਦੇਸ਼ ਨਾਗਰਿਕ ਅਤੇ ਫੌਜੀ ਵਰਤੋਂ ਦੋਹਾਂ ਲਈ ਉਪਕਰਣਾਂ ਦੇ ਪ੍ਰਸਾਰ ਨੂੰ ਰੋਕਣਾ ਹੈ। ਭਾਰਤ ਇਕ ਸਰਗਰਮ ਭਾਗੀਦਾਰ ਹੈ। ਸੀ.ਐਨ.ਸੀ. ਮਸ਼ੀਨ ਦੀ ਵਰਤੋਂ ਉੱਤਰੀ ਕੋਰੀਆ ਨੇ ਅਪਣੇ ਪ੍ਰਮਾਣੂ ਪ੍ਰੋਗਰਾਮ ’ਚ ਕੀਤੀ ਸੀ। ਅਧਿਕਾਰੀਆਂ ਨੇ ਕਿਹਾ ਕਿ ਇਕ ਵਿਸਥਾਰਤ ਜਾਂਚ ’ਚ ਸ਼ਿਪਿੰਗ ਵੇਰਵਿਆਂ ’ਚ ਕਈ ਫ਼ਰਕ ਸਾਹਮਣੇ ਆਏ ਹਨ ਜੋ ਅਸਲ ਪ੍ਰਾਪਤਕਰਤਾਵਾਂ ਦੇ ਨਾਮ ਲੁਕਾਉਣ ਦਾ ਸੰਕੇਤ ਦਿੰਦੇ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਕਿਹਾ ਕਿ ਪਹਿਲਾਂ ਵੀ ਚੀਨ ਤੋਂ ਪਾਕਿਸਤਾਨ ਵਿਚ ਤਸਕਰੀ ਕਰ ਕੇ ਦੋਹਰੀ ਵਰਤੋਂ ਵਾਲੀਆਂ ਫੌਜੀ ਚੀਜ਼ਾਂ ਜ਼ਬਤ ਕੀਤੀਆਂ ਗਈਆਂ ਹਨ, ਜਿਸ ਨਾਲ ਗੈਰ-ਕਾਨੂੰਨੀ ਖਰੀਦ ਗਤੀਵਿਧੀਆਂ ਬਾਰੇ ਚਿੰਤਾ ਪੈਦਾ ਹੋ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਜਾਂਚ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਕੀ ਇਹ ਚੀਜ਼ਾਂ ਪ੍ਰਾਪਤ ਕਰਨ ਵਾਲੀਆਂ ਸ਼ੱਕੀ ਪਾਕਿਸਤਾਨੀ ਸੰਸਥਾਵਾਂ ਪਾਕਿਸਤਾਨ ਦੇ ਰੱਖਿਆ ਵਿਗਿਆਨ ਅਤੇ ਤਕਨਾਲੋਜੀ ਸੰਗਠਨ (ਡੀ.ਈ.ਐਸ.ਟੀ.ਓ.) ਨਾਲ ਜੁੜੀਆਂ ਹੋਈਆਂ ਸਨ, ਜੋ ਰੱਖਿਆ ਖੋਜ ਅਤੇ ਵਿਕਾਸ ਲਈ ਜ਼ਿੰਮੇਵਾਰ ਹੈ।

ਅਧਿਕਾਰੀਆਂ ਨੇ ਦਸਿਆ ਕਿ ਬੰਦਰਗਾਹ ਅਧਿਕਾਰੀਆਂ ਨੇ ਭਾਰਤੀ ਰੱਖਿਆ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ, ਜਿਨ੍ਹਾਂ ਨੇ ਖੇਪ ਦਾ ਨਿਰੀਖਣ ਕੀਤਾ ਅਤੇ ਇਸ ਨੂੰ ਜ਼ਬਤ ਕਰ ਲਿਆ ਗਿਆ। ਅਧਿਕਾਰੀਆਂ ਨੇ ਦਸਿਆ ਕਿ ਬਿਲਾਂ ਅਤੇ ਹੋਰ ਵੇਰਵਿਆਂ ਵਰਗੇ ਦਸਤਾਵੇਜ਼ਾਂ ਅਨੁਸਾਰ ਸ਼ੰਘਾਈ ਜੇ.ਐਕਸ.ਈ. ਗਲੋਬਲ ਲੌਜਿਸਟਿਕਸ ਕੰਪਨੀ ਲਿਮਟਿਡ ਨੇ ਸਿਆਲਕੋਟ ਸਥਿਤ ਪਾਕਿਸਤਾਨ ਵਿੰਗਜ਼ ਪ੍ਰਾਈਵੇਟ ਲਿਮਟਿਡ ਨੂੰ ਇਹ ਸਾਮਾਨ ਭੇਜਿਆ ਸੀ। ਹਾਲਾਂਕਿ, ਸੁਰੱਖਿਆ ਏਜੰਸੀਆਂ ਦੀ ਪੂਰੀ ਜਾਂਚ ਤੋਂ ਪਤਾ ਲੱਗਿਆ ਹੈ ਕਿ 22,180 ਕਿਲੋਗ੍ਰਾਮ ਭਾਰ ਵਾਲੀ ਇਹ ਖੇਪ ਤਾਈਯੁਆਨ ਮਾਈਨਿੰਗ ਇੰਪੋਰਟ ਐਂਡ ਐਕਸਪੋਰਟ ਕੰਪਨੀ ਲਿਮਟਿਡ ਨੇ ਪਾਕਿਸਤਾਨ ’ਚ ਕਾਸਮੋਸ ਇੰਜੀਨੀਅਰਿੰਗ ਲਈ ਭੇਜੀ ਸੀ।

ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਭਾਰਤੀ ਬੰਦਰਗਾਹ ਅਧਿਕਾਰੀਆਂ ਨੇ ਚੀਨ ਤੋਂ ਪਾਕਿਸਤਾਨ ’ਚ ਤਸਕਰੀ ਕੀਤੀਆਂ ਜਾ ਰਹੀਆਂ ਅਜਿਹੀਆਂ ਦੋਹਰੀ ਵਰਤੋਂ ਵਾਲੀਆਂ ਫੌਜੀ ਚੀਜ਼ਾਂ ਜ਼ਬਤ ਕੀਤੀਆਂ ਹਨ। ਪਾਕਿਸਤਾਨੀ ਰੱਖਿਆ ਸਪਲਾਇਰ ਕੌਸਮੋਸ ਇੰਜੀਨੀਅਰਿੰਗ 12 ਮਾਰਚ, 2022 ਤੋਂ ਨਿਗਰਾਨੀ ਸੂਚੀ ਵਿਚ ਹੈ, ਜਦੋਂ ਭਾਰਤੀ ਅਧਿਕਾਰੀਆਂ ਨੇ ਨਹਾਵਾ ਸ਼ੇਵਾ ਬੰਦਰਗਾਹ ’ਤੇ ਇਟਲੀ ਵਿਚ ਬਣੇ ਥਰਮੋਇਲੈਕਟ੍ਰਿਕ ਉਪਕਰਣਾਂ ਦੀ ਖੇਪ ਨੂੰ ਰੋਕਿਆ ਸੀ। ਫ਼ਰਵਰੀ 2020 ’ਚ ਚੀਨ ਇੰਡਸਟਰੀਅਲ ਡਰਾਇਰ ਦੀ ਆੜ ’ਚ ਪਾਕਿਸਤਾਨ ਨੂੰ ‘ਆਟੋਕਲੇਵ‘ ਸਪਲਾਈ ਕਰ ਰਿਹਾ ਸੀ। ਇਹ ਆਟੋਕਲੇਵ ਚੀਨੀ ਜਹਾਜ਼ ਦਾਈ ਕੁਈ ਯੂਨ ਤੋਂ ਜ਼ਬਤ ਕੀਤਾ ਗਿਆ ਸੀ, ਜਿਸ ’ਤੇ ਹਾਂਗਕਾਂਗ ਦਾ ਝੰਡਾ ਸੀ। ਉਹ ਚੀਨ ਦੇ ਜਿਆਂਗਸੂ ਸੂਬੇ ’ਚ ਯਾਂਗਤਜ਼ੀ ਨਦੀ ’ਤੇ ਸਥਿਤ ਜਿਆਂਗਯਿਨ ਬੰਦਰਗਾਹ ਤੋਂ ਪਾਕਿਸਤਾਨ ਦੇ ਪੋਰਟ ਕਾਸਿਮ ਲਈ ਰਵਾਨਾ ਹੋਇਆ ਸੀ। ਪਾਕਿਸਤਾਨ ਦੇ ਮਿਜ਼ਾਈਲ ਪ੍ਰੋਗਰਾਮ ਵਿਚ ਵਰਤੇ ਜਾਣ ਵਾਲੇ ਆਟੋਕਲੇਵ ਨੂੰ ਜ਼ਬਤ ਕਰਨ ਨਾਲ ਇਹ ਡਰ ਹੋਰ ਮਜ਼ਬੂਤ ਹੋ ਗਿਆ ਹੈ ਕਿ ਪਾਕਿਸਤਾਨ ਖੁੱਲ੍ਹੇਆਮ ਮਿਜ਼ਾਈਲਾਂ ਦੇ ਗੈਰ-ਕਾਨੂੰਨੀ ਵਪਾਰ ਵਿਚ ਸ਼ਾਮਲ ਹੈ ਅਤੇ ਮਿਜ਼ਾਈਲ ਤਕਨਾਲੋਜੀ ਕੰਟਰੋਲ ਪ੍ਰਣਾਲੀ (ਐਮ.ਟੀ.ਸੀ.ਆਰ.) ਦੀ ਉਲੰਘਣਾ ਕਰ ਰਿਹਾ ਹੈ।

(For more Punjabi news apart from Pak-bound ship from China stopped at Mumbai port over suspected nuclear cargo, stay tuned to Rozana Spokesman)

Tags: pakistan

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Surjit Patar's House LIVE - ਹਰ ਅੱਖ ਨਮ, ਫੁੱਟ ਫੁੱਟ ਰੋ ਰਹੇ ਪਰਿਵਾਰ ਤੇ ਦੋਸਤ | ਵੇਖੋ LIVE ਤਸਵੀਰਾਂ

12 May 2024 9:30 AM

Kejriwal ਦੇ ਬਾਹਰ ਆਉਣ ਮਗਰੋਂ ਗਰਜੇ CM Bhagwant Mann, ਦੇਖੋ ਵਿਰੋਧੀਆਂ ਨੂੰ ਕੀ ਬੋਲੇ, ਕੇਜਰੀਵਾਲ ਵੀ ਮੌਕੇ ਤੇ...

11 May 2024 5:08 PM

ਨਿੱਕੇ Moosewale ਨੂੰ ਲੈਕੇ Sri Darbar Sahib ਪਹੁੰਚਿਆ ਪਰਿਵਾਰ, ਦੇਖੋ Live ਤਸਵੀਰਾਂ ਤੇ ਕੀਤੀਆਂ ਦਿਲ ਦੀਆਂ ਗੱਲਾਂ

11 May 2024 5:20 PM

Amritpal Singh ਵਾਂਗ Jail 'ਚ ਬੈਠ ਕੇ ਚੋਣਾਂ ਲੜਨ ਵਾਲਿਆਂ ਬਾਰੇ ਸੁਣੋ ਕੀ ਹੈ ਕਾਨੂੰਨ, ਵਾਂਗ ਜੇਲ੍ਹ 'ਚ ਬੈਠ ਕੇ ਚੋਣ

11 May 2024 4:40 PM

Gangster Jaipal Bhullar Father Bhupinder Singh Bhullar Exclusvie Interview | Lok Sabha Election ....

11 May 2024 4:06 PM
Advertisement