
ਇਹ ਇਕਰਾਰਨਾਮਾ ਕੁਲ ਮਿਲਾ ਕੇ 55 ਮਿਲੀਅਨ ਡਾਲਰ ਦਾ ਸੀ
ਥੇਲਸ ਕੰਪਣੀ ਜੋ ਕਿ ਮੈਟਰੋ ਲਾਈਨ ਦੀ ਸਿਗਨਲ ਸਮੱਸਿਆ ਨੂੰ ਹੱਲ ਕਰਨ ਵਿਚ ਜੁਟੀ ਸੀ, ਐਡਮੰਟਨ ਵਲੋਂ ਮਿੱਥੇ ਸਮੇਂ ਤੇ ਕੰਮ ਪੂਰਾ ਨਾ ਹੋਣ ਤੇ ਉਸ ਨਾਲ ਇਕਰਾਰਨਾਮਾ ਖ਼ਤਮ ਕਰ ਦਿੱਤਾ ਗਿਆ ਹੈ। ਐਡਮੰਟਨ ਨੇ ਥੇਲਸ ਨੂੰ ਸਮੇਂ ਸੀਮਾ ਦੌਰਾਨ ਕੰਮ ਪੂਰਾ ਨਾ ਹੋਣ ਤੇ ਕਾਨੂੰਨੀ ਨੋਟਿਸ ਭੇਜ ਦਿੱਤਾ ਹੈ। ਥੇਲਸ ਨੂੰ ਇਹ ਕੰਟ੍ਰੈਕਟ ਸਾਲ 2011 ਵਿਚ ਮਿਲਿਆ ਸੀ ਅਤੇ ਇਹ ਇਕਰਾਰਨਾਮਾ ਕੁਲ ਮਿਲਾ ਕੇ 55 ਮਿਲੀਅਨ ਡਾਲਰ ਦਾ ਸੀ। ਥੇਲਸ ਵਲੋਂ ਆਏ ਪ੍ਰਤੀਕਰਮ ਵਿਚ ਕਿਹਾ ਗਿਆ ਕਿ ਐਡਮੰਟਨ ਵਲੋਂ ਚੁਕੇ ਇਸ ਕਦਮ ਨਾਲ ਓਹਨਾ ਨੂੰ ਨਿਰਾਸ਼ਾ ਹੋਈ ਹੈ। ਅਸੀਂ ਐਡਮੰਟਨ ਵਾਸੀਆਂ ਦੀ ਭਲਾਈ ਲਈ ਵਚਨਬੱਧ ਹਾਂ। ਇਕਰਾਰਨਾਮੇ ਤਹਿਤ ਥੇਲਸ ਕੋਲ ਜਵਾਬ ਦੇਣ ਲਈ ਪੰਜ ਦਿਨ ਦਾ ਸਮਾਂ ਹੈ ਜਿਸ ਵਿਚ ਉਹ ਇਸ ਸਮੱਸਿਆ ਦੇ ਹੱਲ ਨੂੰ ਸੁਝਾ ਸਕਦਾ ਹੈ।