ਕੋਰੋਨਾ: ਚੀਨ ਖਿਲਾਫ ਇੰਟਰਨੈਸ਼ਨਲ 'ਚਾਰਜਸ਼ੀਟ' ਤਿਆਰ, 5 ਮਹਾਸ਼ਕਤੀਆਂ ਦੀ ਜਾਂਚ ਵਿਚ ਹੈਰਾਨੀਜਨਕ ਖੁਲਾਸਾ!
Published : May 2, 2020, 5:58 pm IST
Updated : May 2, 2020, 5:58 pm IST
SHARE ARTICLE
Photo
Photo

ਕੋਰੋਨਾ ਵਾਇਰਸ ਨੂੰ ਲੈ ਕੇ ਇਕ ਹੈਰਾਨੀਜਨਕ ਖੁਲਾਸਾ ਹੋਇਆ ਹੈ। ਦਰਅਸਲ ਇਕ ਜਾਂਚ ਰਿਪੋਰਟ ਵਿਚ ਚੀਨ ਦੀ ਸਾਜ਼ਿਸ਼ ਅਤੇ ਉਸ ਦੀ ਲਾਪਰਵਾਹੀ ਦਾ ਖੁਲਾਸਾ ਹੋਇਆ ਹੈ।

ਨਵੀਂ ਦਿੱਲੀ: ਕੋਰੋਨਾ ਵਾਇਰਸ ਨੂੰ ਲੈ ਕੇ ਇਕ ਹੈਰਾਨੀਜਨਕ ਖੁਲਾਸਾ ਹੋਇਆ ਹੈ। ਦਰਅਸਲ ਇਕ ਜਾਂਚ ਰਿਪੋਰਟ ਵਿਚ ਚੀਨ ਦੀ ਸਾਜ਼ਿਸ਼ ਅਤੇ ਉਸ ਦੀ ਲਾਪਰਵਾਹੀ ਦਾ ਖੁਲਾਸਾ ਹੋਇਆ ਹੈ। 15 ਪੰਨਿਆਂ ਦੇ ਇਸ ਅੰਤਰਰਾਸ਼ਟਰੀ ਡੋਜ਼ੀਅਰ ਨੂੰ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਸਮੇਤ ਸ਼ਕਤੀਸ਼ਾਲੀ ਦੇਸ਼ਾਂ ਦੀ ਜਾਂਚ ਸੰਗਠਨ 'FIVE EYES' ਨੇ ਤਿਆਰ ਕੀਤਾ ਹੈ।

PhotoPhoto

ਕੋਰੋਨਾ ਵਾਇਰਸ ਨੂੰ ਲੈ ਕੇ ਦੁਨੀਆ ਦੇ ਕਈ ਦੇਸ਼ ਚੀਨ 'ਤੇ ਇਲਜ਼ਾਮ ਲਗਾ ਰਹੇ ਹਨ। ਚੀਨ ਖਿਲਾਫ ਇੰਟਰਨੈਸ਼ਨਲ 'ਚਾਰਜਸ਼ੀਟ' ਤਿਆਰ ਕੀਤੀ ਗਈ ਹੈ। 
ਅੰਤਰਰਾਸ਼ਟਰੀ ਪੱਧਰ ਦੀ ਇਹ ਉੱਚ ਪੱਧਰੀ ਜਾਂਚ ਕਰਨ ਵਾਲੇ ਸੰਗਠਨ ਦਾ ਨਾਮ FIVE EYES ਹੈ। ਇਸ ਸੰਗਠਨ ਨੇ ਕੋਰੋਨਾ ਸੰਕਰਮਣ ਨੂੰ ਲੈ ਕੇ ਚੀਨ ਦੀ ਸਾਜ਼ਿਸ਼ ਅਤੇ ਲਾਪਰਵਾਹੀ ਦੀ ਲੰਬੀ ਰਿਪੋਰਟ ਬਣਾਈ ਹੈ।

file photofile photo

ਇਸ ਰਿਪੋਰਟ ਮੁਤਾਬਕ ਚੀਨ ਦਾ ਕੋਰੋਨਾ ਵਾਇਰਸ ਨੂੰ ਲੈ ਕੋ ਗੋਪਨੀਯਤਾ ਵਰਤਣਾ ਅੰਤਰਰਾਸ਼ਟਰੀ ਪਾਰਦਰਸ਼ਿਤਾ 'ਤੇ ਹਮਲੇ ਤੋਂ ਘੱਟ ਨਹੀਂ ਸੀ। ਇਸ ਵਿਚ ਲਿਖਿਆ ਹੈ ਕਿ ਚੀਨ ਨੇ ਪਹਿਲਾਂ ਤੋਂ ਹੀ ਕੋਰੋਨਾ ਸੰਕਰਮਣ ਨੂੰ ਲੈ ਕੇ ਦੁਨੀਆ ਤੋਂ ਸਹੀ ਅੰਕੜੇ ਛੁਪਾਏ ਹਨ। ਰਿਪੋਰਟ ਵਿਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਚੀਨ ਨੇ ਜਾਣਬੁੱਝ ਕੇ ਕੋਰੋਨਾ ਵਾਇਰਸ ਨਾਲ ਜੁੜੀ ਰਿਸਰਚ ਅਤੇ ਸੈਂਪਲ ਨੂੰ ਅੰਤਰਰਾਸ਼ਟਰੀ ਵਿਗਿਆਨਕਾਂ ਦੇ ਸਾਹਮਣੇ ਲਿਆਉਣ ਵਿਚ ਦੇਰੀ ਕੀਤੀ ਹੈ। 

PhotoPhoto

ਸੰਗਠਨ ਦੀ ਰਿਪੋਰਟ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਵਿਚ ਹੋਈਆਂ ਮੌਤਾਂ ਲਈ ਚੀਨ ਨੂੰ ਜ਼ਿੰਮੇਵਾਰ ਮੰਨ ਰਹੀ ਹੈ। ਇਹ ਰਿਪੋਰਟ ਆਸਟ੍ਰੇਲਆ ਮੀਡੀਆ ਵਿਚ ਲੀਕ ਹੋ ਗਈ ਹੈ। ਚੀਨ ਦੁਨੀਆ ਸਾਹਮਣੇ ਦਾਅਵਾ ਕਰ ਰਿਹਾ ਹੈ ਕਿ ਕੋਰੋਨਾ ਵਾਇਰਸ ਸੰਕਰਮਣ ਦੇ ਚਲਦਿਆਂ ਉਹਨਾਂ ਦੇ ਨਾਗਰਿਕਾਂ ਦੀ ਮੌਤ ਹੋਈ ਹੈ ਅਤੇ ਅਰਥਵਿਵਸਥਾ ਨੂੰ ਨੁਕਸਾਨ ਪਹੁੰਚਿਆ ਹੈ ਪਰ ' ਆਈ' ਸੰਗਠਨ ਦੀ ਜਾਂਚ ਰਿਪੋਰਟ ਚੀਨ ਦੇ ਇਸ ਦਾਅਵੇ 'ਤੇ ਵੀ ਸਵਾਲ ਖੜ੍ਹੇ ਕਰ ਰਹੀ ਹੈ।

file photofile photo

ਰਿਪੋਰਟ ਵਿਚ ਲਖਿਆ ਹੈ ਕਿ ਚੀਨ ਦੇ ਸੋਸ਼ਲ ਮੀਡੀਆ ਵਿਚ ਕੋਰੋਨਾ ਵਾਇਰਸ ਸਬੰਧੀ 31 ਦਸੰਬਰ 2019 ਤੋਂ ਲੇਖ ਆਉਣੇ ਸ਼ੁਰੂ ਹੋ ਗਏ ਸੀ ਪਰ ਉਸ ਨੇ ਇਸ 'ਤੇ ਸੇਂਸਰਸ਼ਿਪ ਲਗਾ ਦਿੱਤੀ ਅਤੇ ਅਜਿਹੇ ਕਈ ਲੇਖਾਂ ਨੂੰ ਮਿਟਾ ਦਿੱਤਾ ਜਿਨ੍ਹਾਂ ਵਿਚ SARS Variation, ਵੁਹਾਨ ਸੀ-ਫੂਡ ਮਾਰਕਿਟ ਆਦਿ ਸ਼ਬਦਾਂ ਦਾ ਜ਼ਿਕਰ ਸੀ।

PhotoPhoto

ਇਸ ਤੋਂ ਤਿੰਨ ਦਿਨ ਬਾਅਦ ਯਾਨੀ 3 ਜਨਵਰੀ 2020 ਨੂੰ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਕੋਰੋਨਾ ਵਾਇਰਸ ਦੇ ਸੈਂਪਲ ਨੂੰ ਖਾਸ ਥਾਂ 'ਤੇ ਸ਼ਿਫਟ ਕਰਨ ਤੋਂ ਬਾਅਦ ਨਸ਼ਟ ਕਰਨ ਦਾ ਆਦੇਸ਼ ਦਿੱਤਾ ਸੀ।  ਰਿਪੋਰਟ ਅਨੁਸਾਰ ਚੀਨ ਦੀ ਸਰਕਾਰ ਨੇ ਇਸ ਬਿਮਾਰੀ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਖ਼ਬਰ ਜਾਂ ਲੇਖ ਨੂੰ ਪ੍ਰਕਾਸ਼ਿਤ ਕਰਨ 'ਤੇ ਰੋਕ ਲਗਾ ਦਿੱਤੀ ਸੀ।

Corona VirusPhoto

-5 ਜਨਵਰੀ ਨੂੰ ਵੁਹਾਨ ਦੇ ਨਗਰ ਸਿਹਤ ਕਮਿਸ਼ਨ ਨੇ ਨਵੇਂ ਮਾਮਲਿਆਂ ਦੀ ਗਿਣਤੀ 'ਤੇ ਰੋਜ਼ਾਨਾ ਅਪਡੇਟ ਦੇਣੀ ਬੰਦ ਕਰ ਦਿੱਤੀ।
-ਇਹ ਅਪਡੇਟ ਅਗਲੇ 13 ਦਿਨਾਂ ਲਈ ਜਾਰੀ ਨਹੀਂ ਕੀਤੀ ਗਈ।
-10 ਜਨਵਰੀ 2020 ਨੂੰ ਇਕ ਯੂਨੀਵਰਸਿਟੀ ਹਸਪਤਾਲ ਦੇ ਇਕ ਮਾਹਰ ਨੇ ਕਿਹਾ ਕਿ ਇਹ ਬਿਮਾਰੀ ਫਿਲਹਾਲ 'ਕੰਟਰੋਲ' ਵਿਚ ਹੈ।

Corona VirusPhoto

-12 ਜਨਵਰੀ ਨੂੰ ਸੰਘਾਈ ਵਿਚ ਇਕ ਪ੍ਰੋਫੈਸਰ ਦੀ ਲੈਬ ਨੂੰ ਬੰਦ ਕਰ ਦਿੱਤਾ ਗਿਆ।
-ਇਸ ਪ੍ਰੋਫੇਸਰ 'ਤੇ ਇਲਜ਼ਾਮ ਲਗਾਇਆ ਗਿਆ ਕਿ ਉਹ ਬਾਹਰੀ ਦੁਨੀਆ ਦੇ ਨਾਲ ਵਾਇਰਸ ਨਾਲ ਸਬੰਧਤ ਅੰਕੜੇ ਸਾਂਝੇ ਕਰ ਰਿਹਾ ਸੀ।
-24 ਜਨਵਰੀ ਨੂੰ ਚੀਨੀ ਅਧਿਕਾਰੀਆਂ ਨੇ ਵੁਹਾਨ ਇੰਸਟੀਚਿਊਟ ਨੂੰ ਟੈਕਸਾਸ ਯੂਨੀਵਰਸਿਟੀ ਦੀ ਲੈਬ ਨਾਲ ਵਾਇਰਸ ਦੇ ਸੈਂਪਸ ਸਾਂਝਾ ਕਰਨ ਤੋਂ ਰੋਕ ਦਿੱਤਾ। 
ਰਿਪੋਰਟ ਵਿਚ ਵਿਸ਼ਵ ਸਿਹਤ ਸੰਗਠਨ ਖਿਲਾਫ ਵੀ ਸੱਚ ਨੂੰ ਲੁਕਾਉਣ ਦੇ ਪੱਕੇ ਸਬੂਤ ਮਿਲੇ ਹਨ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement