
ਬ੍ਰਾਜ਼ੀਲ ਦਾ ਮਾਨੂਅਸ ਸ਼ਹਿਰ ਦਾ ਮੰਜਰ ਤੁਹਾਨੂੰ ਡਰਾ ਦੇਵੇਗਾ...........
ਬ੍ਰਾਜ਼ੀਲ : ਬ੍ਰਾਜ਼ੀਲ ਦਾ ਮਾਨੂਅਸ ਸ਼ਹਿਰ ਦਾ ਮੰਜਰ ਤੁਹਾਨੂੰ ਡਰਾ ਦੇਵੇਗਾ। ਇੱਥੇ ਕੋਰੋਨਵਾਇਰਸ ਕਾਰਨ ਹਰ ਰੋਜ਼ ਸੈਂਕੜੇ ਲੋਕ ਮਰ ਰਹੇ ਹਨ। ਸ਼ਹਿਰ ਵਿਚ ਮੁਰਦਾਘਰ ਦੇ ਬਾਹਰ ਲਾਸ਼ਾਂ ਦਾ ਢੇਰ ਲੱਗਾ ਹੋਇਆ ਹੈ।
photo
ਹਾਲਾਤ ਇਹੋ ਜਿਹੇ ਹੋ ਗਏ ਹਨ ਕਿ ਹੁਣ ਲਾਸ਼ਾਂ ਦੇ ਤਾਬੂਤ ਘੱਟ ਪੈਣ ਲੱਗ ਗਏ ਹਨ। ਮੁਰਦਾਘਰ ਦੇ ਬਾਹਰ ਹਫੜਾ-ਦਫੜੀ ਦਾ ਮਾਹੌਲ ਹੈ। ਅਜਿਹੀ ਸਥਿਤੀ ਵਿੱਚ ਲਾਸ਼ਾਂ ਨੂੰ ਇੱਕਠੇ ਦਫਨਾਇਆ ਜਾ ਰਿਹਾ ਹੈ।
photo
ਹਰ ਰੋਜ਼ 130 ਤੋਂ ਵੱਧ ਮੌਤਾਂ ਹੁੰਦੀਆਂ
ਬ੍ਰਾਜ਼ੀਲ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤਕ 6 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਨੂਅਸ ਸ਼ਹਿਰ ਵਿਚ ਤਾਬੂਤ ਘੱਟ ਗਏ ਹਨ। ਇਸ ਲਈ ਪ੍ਰਸ਼ਾਸਨ ਨੇ ਸਾਓ ਪੋਲੋ ਨੂੰ ਤੁਰੰਤ ਤਾਬੂਤ ਨੂੰ ਏਅਰਲਿਫਟ ਕਰਨ ਲਈ ਕਿਹਾ ਹੈ।
photo
ਦੱਸ ਦੇਈਏ ਕਿ ਮੈਨੂਅਸ ਬ੍ਰਾਜ਼ੀਲ ਦੇ ਬਾਕੀ ਹਿੱਸਿਆ ਤੋਂ ਅਲੱਗ ਹੈ। ਇਹ ਜੰਗਲਾਂ ਵਿੱਚ ਵੱਸਦਾ ਇਕ ਸ਼ਹਿਰ ਹੈ। ਇੱਥੇ ਜਾਣ ਲਈ ਕੋਈ ਸੜਕ ਨਹੀਂ ਹੈ। ਅਜਿਹੀ ਸਥਿਤੀ ਵਿੱਚ 2700 ਕਿਲੋਮੀਟਰ ਦੂਰ ਸਾਓ ਪੋਲੋ ਨੂੰ ਉਡਾਣ ਦੇ ਜ਼ਰੀਏ ਤਾਬੂਤ ਭੇਜਣ ਲਈ ਕਿਹਾ ਗਿਆ ਹੈ। ਇੱਥੇ ਪਹਿਲਾਂ ਹਰ ਰੋਜ਼ ਔਸਤਨ 20-25 ਲੋਕ ਮਰ ਰਹੇ ਸੀ ਪਰ ਹੁਣ ਇਕ ਦਿਨ ਵਿਚ ਘੱਟੋ ਘੱਟ 130 ਲੋਕ ਮਰ ਰਹੇ ਹਨ।
Photo
91 ਹਜ਼ਾਰ ਤੋਂ ਵੱਧ ਕੋਰੋਨਾ ਦੇ ਮਰੀਜ਼
ਬ੍ਰਾਜ਼ੀਲ ਦੀ ਸਰਕਾਰ ਦੋਸ਼ ਲਾ ਰਹੀ ਹੈ ਕਿ ਕੋਰੋਨਾ ਵਾਇਰਸ ਦੇ ਸੰਕਰਮਣ ਨੂੰ ਰੋਕਣ ਲਈ ਇਥੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ। ਇੱਥੇ ਦੀ ਆਬਾਦੀ 21 ਕਰੋੜ ਦੇ ਆਸ ਪਾਸ ਹੈ।
photo
ਹੁਣ ਤੱਕ ਇੱਥੇ 91 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਹਨ ਅਤੇ ਇਹ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਜਦੋਂ ਕਿ ਇੱਥੇ ਹੁਣ ਤੱਕ 6 ਹਜ਼ਾਰ 3 ਸੌ ਲੋਕਾਂ ਦੀ ਮੌਤ ਹੋ ਚੁੱਕੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।