ਕਈ ਅਫਵਾਹਾਂ ਨੂੰ ਖਾਰਜ ਕਰ 20 ਦਿਨ ਬਾਅਦ ਸਾਹਮਣੇ ਆਏ ਸ਼ਾਸਕ ਕਿਮ ਜੋਂਗ ਓਨ 
Published : May 2, 2020, 9:43 am IST
Updated : May 2, 2020, 9:43 am IST
SHARE ARTICLE
Photo
Photo

ਉੱਤਰ ਕੋਰੀਆ ਦੇ ਸ਼ਾਸਕ ਕਿਮ ਜੋਂਗ ਓਨ ਆਖਿਰਕਾਰ ਲਗਭਗ ਤਿੰਨ ਹਫਤਿਆਂ ਬਾਅਦ ਜਨਤਕ ਸਮਾਰੋਹ ਵਿਚ ਨਜ਼ਰ ਆਏ।

ਨਵੀਂ ਦਿੱਲੀ: ਉੱਤਰ ਕੋਰੀਆ ਦੇ ਸ਼ਾਸਕ ਕਿਮ ਜੋਂਗ ਓਨ ਆਖਿਰਕਾਰ ਲਗਭਗ ਤਿੰਨ ਹਫਤਿਆਂ ਬਾਅਦ ਜਨਤਕ ਸਮਾਰੋਹ ਵਿਚ ਨਜ਼ਰ ਆਏ। ਪਿਛਲੇ ਕਈ ਦਿਨਾਂ ਤੋਂ ਕਿਮ ਜੋਂਗ ਦੇ ਦਿਖਾਈ ਨਾ ਦੇਣ 'ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸੀ। 

PhotoPhoto

ਉੱਤਰ ਕੋਰੀਆ ਦੀ ਸਰਕਾਰੀ ਨਿਊਜ਼ ਏਜੰਸੀ ਨੇ ਕਿਹਾ ਹੈ ਕਿ ਕਿਮ ਇਕ ਖਾਦ ਬਣਾਉਣ ਵਾਲੀ ਫੈਕਟਰੀ ਦੇ ਉਦਘਾਟਨ ਸਮਾਰੋਹ ਵਿਚ ਪਹੁੰਚੇ। ਇਸ ਤੋਂ ਪਹਿਲਾਂ ਕਿਮ ਜੋਂਗ ਨੂੰ ਆਖਰੀ ਵਾਰ 12 ਅਪ੍ਰੈਲ ਨੂੰ ਇਕ ਸਮਾਰੋਹ ਵਿਚ ਦੇਖਿਆ ਗਿਆ ਸੀ। ਇਸ ਸਮਾਰੋਹ ਵਿਚ ਉਹ ਇਕ ਫਾਇਟਰ ਜੈੱਟ ਉਡਾਨ ਦਾ ਜਾਇਜ਼ਾ ਲੈ ਰਹੇ ਹਨ।

PhotoPhoto

ਪਿਛਲੇ 20 ਦਿਨਾਂ ਦੌਰਾਨ ਕਿਮ ਜੋਂਗ ਨੂੰ ਲੈ ਕੇ ਕਈ ਖ਼ਬਰਾਂ ਮੀਡੀਆ ਵਿਚ ਆ ਰਹੀਆਂ ਸੀ। ਕਾਫੀ ਸਮੇਂ ਤੱਕ ਦਿਖਾਈ ਨਾ ਦੇਣ 'ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਕਈ  ਤਰ੍ਹਾਂ ਦੀਆਂ ਗੱਲਾਂ ਫੈਲ ਰਹੀਆਂ ਸੀ। ਉਹਨਾਂ ਦੀ ਸਿਹਤ ਗੰਭੀਰ ਹੋਣ ਦੇ ਦਾਅਵੇ ਵੀ ਕੀਤੇ ਜਾ ਰਹੇ ਸੀ।

Kim Jong UnPhoto

ਅਮਰੀਕਾ ਦੀ ਇਕ ਨਿਊਜ਼ ਏਜੰਸੀ ਨੇ ਅਪਣੀ ਰਿਪੋਰਟ ਵਿਚ ਦਾਅਵਾ ਕੀਤਾ ਸੀ ਕਿ ਕਿਮ ਜੋਂਗ ਓਨ ਦੀ  ਸਿਹਤ ਕਾਫੀ ਖ਼ਰਾਬ ਹੈ, ਉਹਨਾਂ ਨੇ ਇਕ ਸਰਜਰੀ ਕਰਵਾਈ ਹੈ, ਜਿਸ ਤੋਂ ਬਾਅਦ ਹਾਲਤ ਵਿਗੜ ਗਈ ਹੈ। ਏਜੰਸੀ ਨੇ ਇਹ ਦਾਅਵਾ ਵਾਈਟ ਹਾਊਸ ਦੇ ਕਿਸੇ ਅਧਿਕਾਰੀ ਦੇ ਹਵਾਲੇ ਨਾਲ ਕੀਤਾ ਸੀ।

Kim Jong UnPhoto

ਉੱਤਰ ਕੋਰੀਆ ਦੀ ਸਰਕਾਰ ਏਜੰਸੀ ਨੇ ਦੱਸਿਆ ਕਿ ਕਿਮ ਨੇ ਸਮਾਰੋਹ ਵਿਚ ਫੈਕਟਰੀ ਦਾ ਉਦਘਾਟਨ ਕੀਤਾ ਤੇ ਉੱਥੇ ਮੌਜੂਦ ਭੀੜ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਨਾਅਰੇ ਲਗਾਏ।

Kim Jong UnPhoto

ਕਿਮ ਜੋਂਗ 15 ਅਪ੍ਰੈਲ ਨੂੰ ਅਪਣੇ ਦਾਦਾ ਦੇ ਜਨਮ ਸਮਾਰੋਹ 'ਤੇ ਆਯੋਜਿਤ ਕੀਤੇ ਗਏ ਪ੍ਰੋਗਰਾਮ ਵਿਚ ਵੀ ਸ਼ਾਮਿਲ ਨਹੀਂ ਹੋਏ ਜਦਕਿ ਨਾਰਥ ਕੋਰੀਆ ਦੇ ਜਨਕ ਕਿਮ ਸੰਗ ਦੇ ਜਨਮ ਦਿਨ ਨੂੰ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ ਅਤੇ ਇਸ ਦੌਰਾਨ ਦੇਸ਼ ਵਿਚ ਛੁੱਟੀਆਂ ਵੀ ਹੁੰਦੀਆਂ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement