
ਸੋਸ਼ਲ ਮੀਡੀਆ 'ਤੇ ਨਾਰਥ ਕੋਰੀਆ ਦੇ 36 ਸਾਲ ਦੇ ਸ਼ਾਸਕ ਕਿਮ ਜੋਂਗ ਓਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲ ਰਹੀਆਂ ਹਨ।
ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਨਾਰਥ ਕੋਰੀਆ ਦੇ 36 ਸਾਲ ਦੇ ਸ਼ਾਸਕ ਕਿਮ ਜੋਂਗ ਓਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲ ਰਹੀਆਂ ਹਨ। ਸਿਰਫ ਇਹੀ ਨਹੀਂ ਕੁੱਝ ਅੰਤਰਰਾਸ਼ਟਰੀ ਮੀਡੀਆ ਨੇ ਵੀ ਕਿਮ ਦੀ ਸਿਹਤ ਨਾਲ ਜੁੜੀਆਂ ਖ਼ਬਰਾਂ ਛਾਪੀਆਂ ਹਨ। ਇਹਨਾਂ ਖ਼ਬਰਾਂ ਵਿਚ ਵੱਖ-ਵੱਖ ਗੱਲਾਂ ਕਹੀਆਂ ਗਈਆਂ ਹਨ।
Photo
ਕਿਮ ਨੂੰ 11 ਅਪ੍ਰੈਲ ਤੋਂ ਬਾਅਦ ਦੇਸ਼ ਦੇ ਕਿਸੇ ਵੀ ਜਨਤਕ ਸਮਾਰੋਹ ਵਿਚ ਨਹੀਂ ਦੇਖਿਆ ਗਿਆ ਹੈ। ਇਸ ਤੋਂ ਬਾਅਦ ਉਹਨਾਂ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲਗਾਏ ਜਾਣ ਲੱਗੇ। ਕਿਮ ਜੋਂਗ 15 ਅਪ੍ਰੈਲ ਨੂੰ ਅਪਣੇ ਦਾਦਾ ਦੇ ਜਨਮ ਸਮਾਰੋਹ 'ਤੇ ਆਯੋਜਿਤ ਕੀਤੇ ਗਏ ਪ੍ਰੋਗਰਾਮ ਵਿਚ ਵੀ ਸ਼ਾਮਿਲ ਨਹੀਂ ਹੋਏ ਜਦਕਿ ਨਾਰਥ ਕੋਰੀਆ ਦੇ ਜਨਕ ਕਿਮ ਸੰਗ ਦੇ ਜਨਮ ਦਿਨ ਨੂੰ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੈ ਅਤੇ ਇਸ ਦੌਰਾਨ ਦੇਸ਼ ਵਿਚ ਛੁੱਟੀਆਂ ਵੀ ਹੁੰਦੀਆਂ ਹਨ।
Photo
ਕਿਮ ਦੀ ਸਿਹਤ ਨੂੰ ਲੈ ਕੇ ਨਾਰਥ ਕੋਰੀਆ ਦੀ ਸਰਕਾਰ ਵੱਲੋਂ ਕੋਈ ਬਿਆਨ ਨਹੀਂ ਜਾਰੀ ਕੀਤਾ ਗਿਆ ਪਰ ਸਾਊਥ ਕੋਰੀਆ ਦੀ ਸਰਕਾਰ ਨੇ ਕਿਮ ਦੀ ਖ਼ਰਾਬ ਸਿਹਤ ਨਾਲ ਜੁੜੀਆਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਹੈ। ਕਿਮ ਜੋਂਗ ਦੀ ਸਿਹਤ ਨਾਲ ਜੁੜੀਆਂ ਖ਼ਬਰਾਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਕਿਹਾ ਸੀ ਕਿ ਅਮਰੀਕਾ ਦੇ ਕੋਲ ਇਸ ਬਾਰੇ ਭਰੋਸੇਯੋਗ ਜਾਣਕਾਰੀ ਨਹੀਂ ਹੈ।
Photoਇਸ ਤੋਂ ਪਹਿਲਾਂ ਅਮਰੀਕੀ ਮੀਡੀਆ ਨੇ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਸੀ ਕਿ ਅਮਰੀਕਾ ਕਿਮ ਨਾਲ ਜੁੜੀਆਂ ਖ਼ਬਰਾਂ 'ਤੇ ਨਜ਼ਰ ਨਹੀਂ ਰੱਖ ਰਿਹਾ। ਸੀਐਨਐਨ ਨੇ ਅਪਣੀ ਰਿਪੋਰਟ ਵਿਚ ਕਿਹਾ ਸੀ ਕਿ 'ਸਰਜਰੀ ਤੋਂ ਬਾਅਦ ਕਿਮ ਦੀ ਗੰਭੀਰ ਸਥਿਤੀ' ਨਾਲ ਜੁੜੀਆਂ ਖ਼ੂਫੀਆਂ ਸੂਚਨਾਵਾਂ 'ਤੇ ਅਮਰੀਕਾ ਨਿਗਰਾਨੀ ਰੱਖ ਰਿਹਾ ਹੈ।
Photo
ਸੀਐਨਐਨ ਮੁਤਾਬਕ ਸਾਊਥ ਕੋਰੀਆ ਦੇ ਰੱਖਿਆ ਮੰਤਰਾਲੇ ਨੇ ਇਸ ਮਾਮਲੇ 'ਤੇ 'ਨੋ ਕੁਮੈਂਟ' ਕਿਹਾ ਸੀ। ਨਿਊਜ਼ ਏਜੰਸੀ ਰਾਇਟਰਸ ਨੇ ਸ਼ੁੱਕਰਵਾਰ ਨੂੰ ਅਪਣੀ ਰਿਪੋਰਟ ਵਿਚ ਦੱਸਿਆ ਕਿ ਚੀਨ ਨੇ ਮੈਡੀਕਲ ਮਾਹਰਾਂ ਦੀ ਇਕ ਟੀਮ ਨੂੰ ਨਾਰਥ ਕੋਰੀਆ ਭੇਜਿਆ ਹੈ। ਇਹ ਟੀਮ ਕਿਮ ਦੀ ਸਿਹਤ ਨੂੰ ਲੈ ਕੇ ਸਲਾਹ ਦੇਵੇਗੀ।
Photo
ਹਾਲਾਂਕਿ ਰਾਇਟਰਸ ਦੀ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਚੀਨ ਤੋਂ ਮੈਡੀਕਲ ਮਾਹਰ ਭੇਜੇ ਜਾਣ ਦੀ ਸੂਚਨਾ ਦੇ ਬਾਵਜੂਦ ਇਹ ਨਹੀਂ ਪਤਾ ਕੀਤਾ ਜਾ ਸਕਦਾ ਕਿ ਕਿਮ ਦੀ ਸਿਹਤ ਕਿਵੇਂ ਹੈ। ਮੀਡੀਆ ਅਨੁਸਾਰ ਨਾਰਥ ਕੋਰੀਆ ਵਿਚ ਸਰਕਾਰ ਨਾਲ ਸਬੰਧਿਤ ਸੂਚਨਾਵਾਂ ਬੇਹੱਦ ਗੁਪਤ ਰੱਖੀਆਂ ਜਾਂਦੀਆਂ ਹਨ। ਨਾਰਥ ਕੋਰੀਆ ਦਾ ਸਰਕਾਰੀ ਮੀਡੀਆ ਇਸ ਪੂਰੇ ਮਾਮਲੇ 'ਤੇ ਫਿਲਹਾਲ ਚੁੱਪ ਹੈ।