
ਦੁਨੀਆ 'ਚ ਅਜਿਹੇ ਕਈ ਲੋਕ ਹਨ ਜੋ ਅਜ਼ਬ - ਗਜ਼ਬ ਚੀਜਾਂ ਕਰਨ ਤੋਂ ਬਾਜ ਨਹੀਂ ਆਉਂਦੇ ਹਨ।
ਦੁਨੀਆ 'ਚ ਅਜਿਹੇ ਕਈ ਲੋਕ ਹਨ ਜੋ ਅਜ਼ਬ - ਗਜ਼ਬ ਚੀਜਾਂ ਕਰਨ ਤੋਂ ਬਾਜ ਨਹੀਂ ਆਉਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਰੈਸਟੋਰੈਂਟ ਬਾਰੇ ਦੱਸਣ ਜਾ ਰਹੇ ਹਾਂ ਜੋ ਅਜੀਬ ਆਫਰ ਦੇਣ ਦੀ ਵਜ੍ਹਾ ਨਾਲ ਕਮਾਲ ਦੀ ਕਮਾਈ ਕਰ ਰਿਹਾ ਹੈ। ਅੱਜ ਤੱਕ ਤੁਸੀਂ ਗ੍ਰਾਹਕਾਂ ਨੂੰ ਲੁਭਾਣ ਦੇ ਬਹੁਤ ਸਾਰੇ ਤਰੀਕਿਆਂ ਬਾਰੇ ਵਿੱਚ ਪੜਿਆ ਤੇ ਸੁਣਿਆ ਹੋਵੇਗਾ ਪਰ ਚੀਨ ਵਿੱਚ ਇੱਕ ਰੈਸਟੋਰੈਂਟ ਨੇ ਗ੍ਰਾਹਕਾਂ ਨੂੰ ਲੁਭਾਣ ਦਾ ਇੱਕ ਅਜੀਬ ਜਿਹਾ ਪ੍ਰਯੋਗ ਸ਼ੁਰੂ ਕੀਤਾ ਹੈ।
chinese restaurant discounts
ਜਿੱਥੇ ਲੜਕੀਆਂ ਜਿੰਨੀ ਛੋਟੀ ਸਕਰਟ ਪਾ ਕੇ ਆਉਂਦੀਆਂ ਹਨ, ਉਨ੍ਹਾਂ ਨੂੰ ਬਿਲ ਵਿੱਚ ਵੀ ਉਨਾ ਹੀ ਡਿਸਕਾਊਂਟ ਦਿੱਤਾ ਜਾਂਦਾ ਹੈ। ਇਹ ਰੈਸਟੋਰੈਂਟ ਚੀਨ ਦੇ ਜਿਨਾਨ ਸ਼ਹਿਰ 'ਚ ਹੈ। ਇੱਥੇ ਮਹਿਲਾ ਗ੍ਰਾਹਕਾਂ ਦੇ ਪਹੁੰਚਣ 'ਤੇ ਕਰਮਚਾਰੀ ਉਨ੍ਹਾਂ ਦੀ ਸਕਰਟ ਦਾ ਨਾਪ ਲੈਂਦੇ ਹਨ ਅਤੇ ਉਸਦੇ ਮੁਤਾਬਕ ਉਨ੍ਹਾਂ ਨੂੰ ਖਾਣ ਦੇ ਬਿਲ ਵਿੱਚ ਛੂਟ ਮਿਲਦੀ ਹੈ। ਕਰਮਚਾਰੀ ਇੰਚੀ ਟੇਪ ਲੈ ਕੇ ਇਹ ਨਾਪਦੇ ਹਨ ਕਿ ਮਹਿਲਾ ਦੀ ਸਕਰਟ ਉਸਦੇ ਗੋਡਿਆਂ ਤੋਂ ਕਿੰਨੇ ਇੰਚ ਉੱਤੇ ਹੈ।
chinese restaurant discounts
ਜਿੰਨੀ ਛੋਟੀ ਸਕਰਟ ਓਨੀ ਜ਼ਿਆਦਾ ਬਿਲ ਵਿੱਚ ਛੂਟ ਮੋਲਦੀ ਹੈ। ਜੇਕਰ ਸਕਰਟ ਗੋਡਿਆਂ ਤੋਂ ਤਿੰਨ ਇੰਚ 'ਤੇ ਹੈ ਤਾਂ ਰੈਸਟੋਰੈਂਟ ਬਿਲ ਵਿੱਚ 20 ਫ਼ੀਸਦੀ ਦੀ ਛੂਟ ਦਿੰਦਾ ਹੈ। ਗੋਡਿਆਂ ਤੋਂ 13 ਇੰਚ ਉੱਚੀ ਸਕਰਟ 'ਤੇ ਬਿਲ ਵਿੱਚ 90 ਫ਼ੀਸਦੀ ਤੱਕ ਛੂਟ ਦਿੱਤੀ ਜਾਂਦੀ ਹੈ। ਯਾਂਗ ਜਿਆ ਹਾਟਪਾਟ ਰੈਸਟੋਰੈਂਟ ਚੀਨ ਦੇ ਚੋਂਗਕਿੰਗ ਸ਼ਹਿਰ ਵਿੱਚ ਲਜ਼ੀਜ਼ ਖਾਣੇ ਲਈ ਮਸ਼ਹੂਰ ਹੈ।
chinese restaurant discounts