ਭਾਰਤੀ ਉਚ ਕਮਿਸ਼ਨ ਵਿਚ ਇਫਤਾਰ ਪਾਰਟੀ ਵਿਚ ਸ਼ਾਮਲ ਮਹਿਮਾਨਾਂ ਨਾਲ ਪਾਕ ਅਧਿਕਾਰੀਆਂ ਨੇ ਕੀਤੀ ਬਦਸਲੂਕੀ 
Published : Jun 2, 2019, 12:10 pm IST
Updated : Jun 2, 2019, 12:10 pm IST
SHARE ARTICLE
Indian HC in Islamabad guests invited to iftar party intimidated by Pak officials
Indian HC in Islamabad guests invited to iftar party intimidated by Pak officials

ਜ਼ਬਰਦਸਤੀ ਕੱਢਿਆ ਬਾਹਰ 

ਇਸਲਾਮਾਬਾਦ: ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਭਾਰਤੀ ਉਚ ਕਮਿਸ਼ਨ ਦੁਆਰਾ ਆਯੋਜਿਤ ਇਕ ਇਫਤਾਰ ਪਾਰਟੀ ਮਹਿਮਾਨਾਂ ਨੂੰ ਡਰਾਇਆ ਗਿਆ ਅਤੇ ਪਾਕਿਸਤਾਨੀ ਅਧਿਕਾਰੀਆਂ ਨੇ ਉਹਨਾਂ ਨੂੰ ਘਟਨਾ ਵਾਲੀ ਥਾਂ ਤੋਂ ਪਾਸੇ ਕਰ ਦਿੱਤਾ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਪਾਕਿਸਤਾਨੀ ਅਧਿਕਾਰੀਆਂ ਨੇ ਹੋਟਲ ਸੇਰੇਨਾ ਨੂੰ ਘੇਰ ਲਿਆ ਅਤੇ ਸਮਾਰੋਹ ਵਿਚ ਸ਼ਾਮਲ ਹੋਣ ਆਏ ਸੈਕੜੇਂ ਮਹਿਮਾਨਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।

PakistanPakistan

ਏਜੰਸੀ ਨੇ ਇਕ ਅਣਜਾਣ ਸੂਤਰ ਦੇ ਹਵਾਲੇ ਤੋਂ ਦਸਿਆ ਕਿ ਮਹਿਮਾਨਾਂ ਨੂੰ ਜ਼ਬਰਦਸਤੀ ਉੱਥੋਂ ਹਟਾਇਆ ਗਿਆ। ਪਾਕਿਸਤਾਨ ਵਿਚ ਭਾਰਤ ਦੇ ਰਾਜਦੂਤ ਅਜੇ ਬਿਸਾਰਿਆ ਨੇ ਦਸਿਆ ਕਿ ਉਹ ਅਪਣੇ ਸਾਰੇ ਮਹਿਮਾਨਾਂ ਤੋਂ ਮੁਆਫ਼ੀ ਮੰਗਦੇ ਹਨ ਜਿਹਨਾਂ ਨੂੰ ਕਲ੍ਹ ਇਫਤਾਰ ਪ੍ਰੋਗਰਾਮ ਵਿਚੋਂ ਹਟਾ ਦਿੱਤਾ ਗਿਆ ਸੀ। ਅਜਿਹੀ ਡਰਾਉਣ ਵਾਲੀ ਰਣਨੀਤੀ ਡੂੰਘੀ ਨਿਰਾਸ਼ਾਜਨਕ ਹੈ। ਨਾਲ ਹੀ ਬਿਸਾਰਿਆ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਦੁਵੱਲੇ ਸਬੰਧਾਂ ਲਈ ਨਾਕਾਮੀ ਹਨ।



 

ਉਹਨਾਂ ਨੇ ਕਿਹਾ ਕਿ ਇਹ ਨਾ ਕੇਵਲ ਕੂਟਨੀਤਕ ਚਾਲ ਚਲਣ ਅਤੇ ਸੱਭਿਆ ਵਿਵਹਾਰ ਦਾ ਉਲੰਘਣ ਸੀ ਬਲਕਿ ਉਹਨਾਂ ਦੇ ਦੁਵੱਲੇ ਸਬੰਧਾਂ ਲਈ ਅਸਥਿਰ ਸੀ। ਏਐਨਆਈ ਦੀ ਰਿਪੋਰਟ ਮੁਤਾਬਕ ਇਫਤਾਰ ਪਾਰਟੀ ਵਿਚ ਬੁਲਾਏ ਗਏ ਮਹਿਮਾਨਾਂ ਦੇ ਘਰਾਂ ਤਕ ਪਾਕਿਸਤਾਨੀ ਅਧਿਕਾਰੀਆਂ ਨੇ ਜਾ ਕੇ ਉਹਨਾਂ ਨੂੰ ਸ਼ਾਮਲ ਨਾ ਹੋਣ ਲਈ ਧਮਕਾਇਆ ਵੀ ਸੀ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਭਾਰਤੀ ਅਧਿਕਾਰੀਆਂ ਨੂੰ ਪਾਕਿਸਤਾਨ ਵਿਚ ਧਮਕਾਇਆ ਗਿਆ ਹੋਵੇ।



 

ਪਿਛਲੇ ਮਹੀਨੇ ਭਾਰਤ ਨੇ ਲਾਹੌਰ ਕੋਲ ਗੁਰਦੁਆਰਾ ਸੱਚਾ ਸੌਦਾ ਵਿਚ ਸਿੱਖ ਤੀਰਥ ਯਾਤਰਾ ਲਈ ਵਿਵਸਥਾ ਕਰਨ ਤੇ ਦੋ ਵਿਅਕਤੀਆਂ ਨੂੰ 20 ਮਿੰਟ ਲਈ ਇਕ ਕਮਰੇ ਵਿਚ ਬੰਦ ਕਰਨ ਤੇ ਚਿੰਤਾ ਜਾਹਰ ਕੀਤੀ ਸੀ। ਅਧਿਕਾਰੀਆਂ ਨੇ ਉਹਨਾਂ ਨੂ ਧਮਕੀ ਦਿੰਦੇ ਹੋਏ ਕਿਹਾ ਸੀ ਕਿ ਉਹ ਇਸ ਖੇਤਰ ਵਿਚ ਕਦੇ ਵੀ ਨਾ ਆਉਣ।

ਦਸ ਦਈਏ ਕਿ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਦਿੱਲੀ ਵਿਚ ਪਾਕਿਸਤਾਨੀ ਹਾਈ ਕਮਿਸ਼ਨ ਨੇ ਵੀ ਇਕ ਇਫਤਾਰ ਪਾਰਟੀ ਨੂੰ ਆਯੋਜਿਤ ਕੀਤਾ ਸੀ ਜਿਸ ਵਿਚ ਕਈ ਸਰਵਜਨਿਕ ਹਸਤੀਆਂ ਸਹਿਤ ਲੇਖਕ, ਕਲਾਕਾਰ ਅਤੇ ਪਾਕਿਸਤਾਨੀ ਵਿਦਿਆਰਥੀਆਂ ਨੇ ਭਾਗ ਲਿਆ ਸੀ। 

Location: Pakistan, Islamabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement