ਹਾਫ਼ ਮੈਰਾਥਨ ਪੂਰੀ ਕਰ ਕੇ ਮੈਡਲ ਜਿੱਤਣ ਵਾਲੇ ਕੁੱਤੇ ਨੂੰ ਮਾਲਕ ਦੀ ਭਾਲ
Published : Aug 2, 2018, 11:46 am IST
Updated : Aug 2, 2018, 11:46 am IST
SHARE ARTICLE
Half Marathon
Half Marathon

ਆਸਟ੍ਰੇਲੀਆ ਵਿਚ ਹਾਫ਼ ਮੈਰਾਥਨ ਪੂਰੀ ਕਰ ਕੇ ਮੈਡਲ ਅਪਣੇ ਨਾਮ ਕਰਨ ਵਾਲਾ 'ਸਟ੍ਰਾਮੀ' ਨਾਮ ਦਾ ਕੁੱਤਾ ਹੁਣ ਅਪਣੇ ਮਾਲਕ ਦੀ ਭਾਲ ਵਿਚ ਹੈ। ਪੱਛਮੀ ਆਸਟ੍ਰੇਲੀਆ ...

ਸਿਡਨੀ : ਆਸਟ੍ਰੇਲੀਆ ਵਿਚ ਹਾਫ਼ ਮੈਰਾਥਨ ਪੂਰੀ ਕਰ ਕੇ ਮੈਡਲ ਅਪਣੇ ਨਾਮ ਕਰਨ ਵਾਲਾ 'ਸਟ੍ਰਾਮੀ' ਨਾਮ ਦਾ ਕੁੱਤਾ ਹੁਣ ਅਪਣੇ ਮਾਲਕ ਦੀ ਭਾਲ ਵਿਚ ਹੈ। ਪੱਛਮੀ ਆਸਟ੍ਰੇਲੀਆ ਦੇ ਕਾਲਗੁਰਲੀ ਵਿਚ ਇਸ ਮਹੀਨੇ ਕ੍ਰਾਸਬ੍ਰੀਡ '21 ਕਿਲੋਮੀਟਰ ਗੋਲਡ ਫੀਲਡਸ ਪਾਈਪਲਾਈਨ ਮੈਰਾਥਨ' ਕਰਵਾਈ ਗਈ ਸੀ। ਮੈਰਾਥਨ ਪ੍ਰਬੰਧਕ ਗ੍ਰਾਂਟ ਹੋਲ ਨੇ ਕਿਹਾ ਕਿ ਇਹ ਕਾਫ਼ੀ ਅਲੱਗ ਕਿਸਮ ਦਾ ਕੁੱਤਾ ਸੀ ਅਤੇ ਮੈਰਾਥਨ ਤੋਂ ਪਹਿਲਾਂ ਇਸ ਨੇ ਉਥੇ ਮੌਜੂਦ ਕਈ ਲੋਕਾਂ ਨੂੰ 'ਹੈਲੋ' ਵੀ ਕਿਹਾ ਸੀ। 

Half-MarathonHalf-Marathonਹੋਲ ਨੇ ਕਿਹਾ ਕਿ ਕੁੱਤੇ ਨੂੰ ਸਥਾਨਕ ਲੋਕ ਸਟ੍ਰਾਮੀ ਦੇ ਨਾਮ ਨਾਲ ਬੁਲਾਉਂਦੇ ਹਨ। ਉਸ ਦਾ ਕੋਈ ਇਕ ਮਾਲਕ ਨਹੀਂ ਹੈ, ਇਸ ਦਾ ਨਾਤਾ ਇਕ ਸਮਾਜ ਨਾਲ ਹੈ। ਰੇਂਜਰਸ ਇਸ ਨੂੰ ਮੈਰਾਥਨ ਵਿਚ ਲਿਆਏ ਸਨ ਪਰ ਮੈਰਾਥਨ ਤੋਂ ਬਾਅਦ ਇਸ ਨੂੰ ਕੋਈ ਲੈਣ ਨਹੀਂ ਆਇਆ। ਹੋਲ ਨੇ ਕਿਹਾ ਕਿ ਸਟ੍ਰਾਮੀ ਨੂੰ ਪਿਛਲੇ ਹਫ਼ਤੇ ਮੈਰਾਥਨ ਵਿਚ ਹਿੱਸਾ ਲੈਣ ਦੇ ਲਈ ਮੈਡਲ ਦਿਤਾ ਗਿਆ ਤਾਕਿ ਇਸ ਦਾ ਮਾਲਕ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਕੁੱਤੇ ਦੇ ਮਾਲਕ ਦੇ ਸਾਹਮਣੇ ਨਾ ਆਉਣ 'ਤੇ ਇਸ ਨੂੰ ਗੋਦ ਲੈਣ ਲਈ ਅਰਜ਼ੀਆਂ ਮੰਗਵਾਈਆਂ ਜਾਣਗੀਆਂ। 

Half-MarathonHalf-Marathonਇਹ ਵੀ ਪੜ੍ਹੋ : ਇਕ ਕੁੱਤੇ ਨੂੰ ਸਿਖਲਾਈ ਦੇਣ ਦੀ ਅਜਿਹੀ ਪ੍ਰਕਿਰਿਆ ਹੈ, ਜਿਸ ਵਿਚ ਉਨ੍ਹਾਂ ਨੂੰ ਕੁੱਝ ਨਿਸ਼ਚਿਤ ਆਦੇਸ਼ਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੁੱਝ ਕਾਰਵਾਈ ਕਰਨਾ ਸਿਖਾਇਆ ਜਾਂਦਾ ਹੈ, ਜਿਸ ਨੂੰ ਸਮਝਣ ਲਈ ਕੁੱਤੇ ਨੂੰ ਸਿਖਲਾਈ ਦਿਤੀ ਜਾਂਦੀ ਹੈ। ਇਹ ਇਕ ਆਮ ਸ਼ਬਦ ਹੈ ਜੋ ਅਪਣੇ ਆਪ ਵਿਚ ਇਸ ਗੱਲ ਦਾ ਵਰਨਣ ਨਹੀਂ ਕਰਦਾ ਕਿ ਕੁੱਤੇ ਨੂੰ ਕੀ ਅਤੇ ਕਿਵੇਂ ਸਿਖਾਇਆ ਜਾਂਦਾ ਹੈ। 

Half-Marathon Win DogHalf-Marathon Win Dogਕੁੱਤੇ ਦੀ ਸਿਖਲਾਈ ਦੇ ਕਈ ਤਰੀਕੇ ਅਤੇ ਕਈ ਉਦੇਸ਼ ਹੁੰਦੇ ਹਨ। ਬੁਨਿਆਦੀ ਆਗਿਆਕਾਰਤਾ ਸਿਖਲਾਈ ਤੋਂ ਲੈ ਕੇ ਵਿਸ਼ੇਸ਼ ਖੇਤਰਾਂ ਵਿਚ ਕਾਨੂੰਨ ਪਰਿਵਰਤਨ, ਫ਼ੌਜ, ਖੋਜ ਅਤੇ ਬਚਾਅ, ਸ਼ਿਕਾਰ, ਪਸ਼ੂ ਧਨ ਦੇ ਨਾਲ ਕੰਮ ਕਰਨਾ, ਵਿਕਲਾਂਗ ਲੋਕਾਂ ਦੀ ਸਹਾਇਤਾ, ਮਨੋਰੰਜਨ, ਕੁੱਤਿਆਂ ਦੇ ਖੇਡ ਅਤੇ ਲੋਕਾਂ ਅਤੇ ਸੰਪਤੀ ਦੀ ਸੁਰੱਖਿਆ ਦੀ ਸ਼ਾਮਲ ਹਨ। ਝੁੰਡ ਵਿਚ ਰਹਿਣ ਵਾਲੇ ਪਸ਼ੂ ਦੇ ਰੂਪ ਵਿਚ, ਜੰਗਲੀ ਕੁੱਤਿਆਂ ਵਿਚ ਕੁਦਰਤੀ ਸਹਿਜ ਗਿਆਨ ਹੁੰਦਾ ਹੈ ਜੋ ਉਨ੍ਹਾਂ ਦੇ ਸਾਥੀ ਕੁੱਤਿਆਂ ਦੇ ਸਹਿਯੋਗ ਵਿਚ ਮਦਦ ਕਰਦਾ ਹੈ।

Dog Win medal Half-Marathon Dog Win medal Half-Marathonਕਈ ਘਰੇਲੂ ਕੁੱਤੇ ਜਨਮ ਤੋਂ ਹੀ ਇੰਨੇ ਟ੍ਰੇਂਡ ਹੁੰਦੇ ਹਨ ਕਿ ਉਹ ਮਨੁੱਖੀ ਕੰਟਰੋਲ ਦੁਆਰਾ ਦਿਤੇ ਜਾਣ ਵਾਲੇ ਸੰਕੇਤਾਂ ਨੂੰ ਠੀਕ ਤਰ੍ਹਾਂ ਨਾਲ ਸਮਝ ਕੇ ਉਨ੍ਹਾਂ ਲਈ ਪ੍ਰਤੀਕਿਰਿਆ ਕਰਦੇ ਹਨ। ਜ਼ਿਆਦਾਤਰ ਕੁੱਤੇ, ਚਾਹੇ ਉਨ੍ਹਾਂ ਦਾ ਆਖ਼ਰੀ ਉਨਤ ਸਿਖਲਾਈ ਜਾਂ ਲੋੜੀਂਦੇ ਉਦੇਸ਼ ਕੁੱਝ ਵੀ ਹੋਣ, ਉਨ੍ਹਾਂ ਲੋਕਾਂ ਦੇ ਨਾਲ ਰਹਿੰਦੇ ਹਨ ਜੋ ਚਾਹੁੰਦੇ ਹਨ ਕਿ ਉਹ ਇਸ ਤਰੀਕੇ ਨਾਲ ਵਿਵਹਾਰ ਕਰਨ ਕਿ ਉਨ੍ਹਾਂ ਦਾ ਆਸਪਾਸ ਰਹਿਣਾ ਉਨ੍ਹਾਂ ਨੂੰ ਚੰਗਾ ਲੱਗੇ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement