
ਉੱਤਰ ਕੋਰੀਆ ਵਿਚ ਗਰਮੀ ਕੁੱਤਿਆਂ ਲਈ ਕਾਲ ਬਣ ਕੇ ਆਉਂਦੀ ਹੈ। ਸਖ਼ਤ ਗਰਮੀ ਦੌਰਾਨ ਇਥੇ ਕੁੱਤਿਆਂ ਦੇ ਮਾਸ ਦੀ ਖਪਤ ਵਧ ਜਾਂਦੀ...................
ਪਿਉਂਗਯਾਂਗ, : ਉੱਤਰ ਕੋਰੀਆ ਵਿਚ ਗਰਮੀ ਕੁੱਤਿਆਂ ਲਈ ਕਾਲ ਬਣ ਕੇ ਆਉਂਦੀ ਹੈ। ਸਖ਼ਤ ਗਰਮੀ ਦੌਰਾਨ ਇਥੇ ਕੁੱਤਿਆਂ ਦੇ ਮਾਸ ਦੀ ਖਪਤ ਵਧ ਜਾਂਦੀ ਹੈ। ਤੇਜ਼ ਗਰਮੀ ਵਿਚ ਉੱਤਰ ਕੋਰੀਆ ਵਿਚ ਇਥੋਂ ਦੀ ਸੱਭ ਤੋਂ ਵੱਡੀ ਸ਼ਰਾਬ ਕੰਪਨੀ ਇਨ੍ਹੀਂ ਦਿਨੀਂ ਦੁਗਣੀ ਬੀਅਰ ਦਾ ਉਤਪਾਦਨ ਕਰ ਰਹੀ ਹੈ। ਪਿਉਂਗਯਾਂਗ ਨਿਵਾਸੀ 'ਬਿੰਸੂ' ਦਾ ਸੇਵਨ ਕਰ ਰਹੇ ਹਨ ਜੋ ਬਰਫ਼ ਤੋਂ ਬਣਦੀ ਹੈ। ਇਸ ਤੋਂ ਇਲਾਵਾ ਰੈਸਟੋਰੈਂਟਾਂ ਵਿਚ ਗਰਮੀ ਦੇ ਇਸ ਮੌਸਮ ਵਿਚ ਕੁੱਤੇ ਦੇ ਮਾਸ ਦਾ ਮਸਾਲੇਦਾਰ ਸੂਪ ਦਿਤਾ ਜਾ ਰਿਹਾ ਹੈ। ਆਮ ਤੌਰ 'ਤੇ ਇਸ ਨੂੰ 'ਡੇਂਡੋਗੀ' ਜਾਂ ਮਿੱਠੇ ਮਾਸ ਵਜੋਂ ਜਾਣਿਆ ਜਾਂਦਾ ਹੈ।
ਉੱਤਰ ਅਤੇ ਦਖਣੀ ਕੋਰੀਆ ਵਿਚ ਲੰਮੇ ਸਮੇਂ ਤੋਂ ਕੁੱਤੇ ਨੂੰ ਅੰਦਰੂਨੀ ਤਾਕਤ ਦੇਣ ਵਾਲਾ ਭੋਜਨ ਮੰਨਿਆ ਜਾਂਦਾ ਹੈ। (ਏਜੰਸੀ) ਰਵਾਇਤੀ ਤੌਰ 'ਤੇ ਸਾਲ ਦੇ ਸੱਭ ਤੋਂ ਗਰਮ ਸਮੇਂ ਦੌਰਾਨ ਇਹ ਖਾਧਾ ਜਾਂਦਾ ਹੈ। ਅਜਿਹੇ ਵਿਚ ਪੁਰਾਣੀ ਕਹਾਵਤ 'ਗਰਮੀ ਦੇ ਦਿਨਾਂ ਲਈ ਕੁੱਤੇ' ਇਸ ਜਾਨਵਰ ਲਈ ਬੁਰੀ ਸਾਬਤ ਹੋ ਰਹੀ ਹੈ। ਪੂਰਬੀ ਏਸ਼ੀਆ ਵਿਚ ਲੂ ਦੌਰਾਨ ਤਿੰਨ ਦਿਨਾਂ 17 ਜੁਲਾਈ, 27 ਜੁਲਾਈ ਅਤੇ 16 ਅਗੱਸਤ ਨੂੰ ਕੁੱਤੇ ਦੇ ਮਾਸ ਦੀ ਸੱਭ ਤੋਂ ਵੱਧ ਖਪਤ ਹੁੰਦੀ ਹੈ। (ਏਜੰਸੀ)