
ਜ਼ਰਾ ਸੋਚੋ ਕਿ ਜੇਕਰ ਤੁਹਾਨੂੰ ਪਾਲਤੂ ਜਾਨਵਰ ਨੂੰ ਹੀ ਅਪਣਾ ਜੀਵਨ ਸਾਥੀ ਬਣਾਉਣਾ ਪਵੇ ਤਾਂ ਕੀ ਹੋਵੇਗਾ...
ਲੰਡਨ: ਜ਼ਰਾ ਸੋਚੋ ਕਿ ਜੇਕਰ ਤੁਹਾਨੂੰ ਪਾਲਤੂ ਜਾਨਵਰ ਨੂੰ ਹੀ ਅਪਣਾ ਜੀਵਨ ਸਾਥੀ ਬਣਾਉਣਾ ਪਵੇ ਤਾਂ ਕੀ ਹੋਵੇਗਾ? ਲੇਕਿਨ ਬ੍ਰਿਟੇਨ ਦੀ ਇੱਕ ਮਾਡਲ ਨੇ ਅਪਣੇ ਪਾਲਤੂ ਕੁੱਤੇ ਨਾਲ ਵਿਆਹ ਰਚਾ ਕੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਇਸ ਵਿਆਹ ਦੀ ਕਾਫੀ ਚਰਚਾ ਹੋ ਰਹੀ ਹੈ। ਇਨਸਾਨਾਂ ਤੋਂ ਮਿਲੇ ਧੋਖੇ ਅਤੇ ਰਿਸ਼ਤਿਆਂ ਦੀ ਉਲਝਣਾਂ ਤੋਂ ਪ੍ਰੇਸ਼ਾਨ ਹੋ ਕੇ ਬ੍ਰਿਟੇਨ ਦੀ ਮਾਡਲ ਐਲਿਜ਼ਾਬੈਥ ਨੇ ਅਪਣੇ ਪਾਲਤੂ ਕੁੱਤੇ ਲੋਗਾਨ ਨਾਲ ਹੀ ਵਿਆਹ ਕਰ ਲਿਆ। ਐਲਿਜ਼ਾਬੈਥ ਨੇ ਬ੍ਰਿਟਿਸ਼ ਟੈਲੀਵਿਜ਼ਨ ਦੇ ਇੱਕ ਲਾਈਵ ਸ਼ੋਅ ਵਿਚ ਅਪਣੇ ਕੁੱਤੇ ਨਾਲ ਵਿਆਹ ਕੀਤਾ।
British model married dog
ਉਸ ਨੇ ਕਿਹਾ ਕਿ ਚਾਰ ਮੰਗਣੀਆਂ ਟੁੱਟ ਜਾਣ ਤੋਂ ਬਾਅਦ ਮੇਰਾ ਮਰਦਾਂ ਤੋਂ ਭਰੋਸਾ ਉਠ ਗਿਆ। ਕਿਸਮਤ ਨੇ ਮੈਨੂੰ ਅਤੇ ਲੋਗਾਨ ਨੂੰ ਇੱਕ ਦੂਜੇ ਨਾਲ ਮਿਲਵਾਇਆ ਹੈ।ਅਸੀਂ ਦੋਵਾਂ ਦੀ ਮੁਲਾਕਾਤ ਤਦ ਹੋਈ ਜਦ ਸਾਨੂੰ ਇੱਕ ਦੂਜੇ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਲੋਗਾਨ ਨੂੰ ਮਿਲਣ ਤੋਂ ਪਹਿਲਾਂ ਮੈਂ ਪੂਰੀ ਤਰ੍ਹਾਂ ਟੁੱਟ ਚੁੱਕੀ ਸੀ। ਉਸ ਦੇ ਕਾਰਨ ਹੀ ਮੈਂ ਫੇਰ ਤੋਂ ਠੀਕ ਹੋ ਸਕੀ।
Meanwhile on daytime TV... pic.twitter.com/Barx6AQeYX
— This Morning (@thismorning) July 30, 2019
ਲਾਈਵ ਸ਼ੋਅ ਦੌਰਾਨ ਦੋਵਾਂ ਨੇ ਧੂਮ ਧਾਮ ਨਾਲ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ। ਪਹਿਲਾਂ ਤਾਂ ਲੋਗਾਨ ਅਤੇ ਐਲਿਜ਼ਾਬੈਥ ਨੇ ਇੱਕ ਦੂਜੇ ਨੂੰ ਬਰੈਸਲੈਟ ਅਤੇ ਅੰਗੂਠੀ ਪਹਿਨਾਈ ਅਤੇ ਫੇਰ ਵਿਆਹ ਦੀਆਂ ਰਸਮਾਂ ਨਿਭਾਈਆਂ।
British model married dog
ਇਸ ਦੌਰਾਨ ਐਲਿਜ਼ਾਬੈਥ ਦਾ ਕੁੱਤਾ ਲੋਗਾਨ ਬਿਲਕੁਲ ਕਿਸੇ ਲਾੜੇ ਦੀ ਤਰ੍ਹਾਂ ਕਾਲਾ ਕੋਟ ਅਤੇ ਟੋਪੀ ਪਹਿਨ ਕੇ ਆਇਆ ਸੀ, ਜਦ ਕਿ ਐਲਿਜ਼ਾਬੈਥ ਚਿੱਟੇ ਰੰਗ ਦੇ ਗਾਊਨ ਵਿਚ ਨਜ਼ਰ ਆ ਰਹੀ ਸੀ। ਐਲਿਜ਼ਾਬੈਥ ਦੇ ਇਸ ਵਿਆਹ ਬਾਰੇ ਸੋਸ਼ਲ ਮੀਡੀਆ 'ਤੇ ਕਈ ਲੋਕ ਸ਼ਲਾਘਾ ਕਰ ਰਹੇ ਹਨ ਤੇ ਲੋਕ ਨਾਪਸੰਦਗੀ ਜ਼ਾਹਰ ਕਰ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਮਰਦਾਂ ਕੋਲੋਂ ਧੋਖਾ ਮਿਲਣ ਤੋਂ ਬਾਅਦ ਘੱਟ ਤੋਂ ਘੱਟ ਲੋਗਾਨ ਉਨਾਂ ਦੇ ਨਾਲ ਸੱਚਾ ਤਾਂ ਰਹੇਗਾ। ਸੋਸ਼ਲ ਮੀਡੀਆ 'ਤੇ ਇਸ ਵਿਆਹ ਦੀ ਕਾਫੀ ਚਰਚਾ ਹੋ ਰਹੀ ਹੈ।