ਇਰਾਕੀ ਪ੍ਰਧਾਨ ਮੰਤਰੀ ਨੇ ਰਸਮੀ ਤੌਰ 'ਤੇ ਦਿਤਾ ਅਸਤੀਫ਼ਾ
Published : Dec 2, 2019, 9:44 am IST
Updated : Dec 2, 2019, 9:44 am IST
SHARE ARTICLE
Iraqi PM formally resigns
Iraqi PM formally resigns

ਇਰਾਕ 'ਚ ਜਾਰੀ ਹਿੰਸਾ ਵਿਚਕਾਰ ਪ੍ਰਧਾਨ ਮੰਤਰੀ ਆਦਿਲ ਅਬਦੁਲ ਮੇਹਦੀ ਨੇ ਸੰਸਦ ਨੂੰ ਰਸਮੀ ਰੂਪ ਨਾਲ ਅਪਣਾ ਅਸਤੀਫ਼ਾ ਦੇ ਦਿਤਾ ਹੈ।

ਬਗਦਾਦ : ਇਰਾਕ 'ਚ ਜਾਰੀ ਹਿੰਸਾ ਵਿਚਕਾਰ ਪ੍ਰਧਾਨ ਮੰਤਰੀ ਆਦਿਲ ਅਬਦੁਲ ਮੇਹਦੀ ਨੇ ਸੰਸਦ ਨੂੰ ਰਸਮੀ ਰੂਪ ਨਾਲ ਅਪਣਾ ਅਸਤੀਫ਼ਾ ਦੇ ਦਿਤਾ ਹੈ। ਇਸ ਵਿਚਕਾਰ ਬਗਦਾਦ ਅਤੇ ਦਖਣੀ ਇਰਾਕ 'ਚ 3 ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਅਤੇ ਘੱਟ ਤੋਂ ਘੱਟ 58 ਲੋਕ ਜ਼ਖ਼ਮੀ ਹੋ ਗਏ। ਸੰਸਦ ਦੇ ਦੋ ਮੈਂਬਰਾਂ ਨੇ ਕਿਹਾ ਕਿ ਸੰਸਦ ਐਤਵਾਰ ਨੂੰ ਸੰਸਦ ਦੇ ਸੈਸ਼ਨ 'ਚ ਜਾਂ ਤਾਂ ਮੇਹਦੀ ਦੇ ਅਸਤੀਫ਼ੇ ਨੂੰ ਲੈ ਕੇ ਵੋਟਿੰਗ ਕਰਣਗੇ ਜਾਂ ਇਸ ਨੂੰ ਸਵਿਕਾਰ ਕਰ ਲਵੇਗੀ।

Iraqi PM formally resignsIraqi PM formally resigns

ਇਰਾਕ 'ਚ ਪ੍ਰਦਰਸ਼ਨਕਾਰੀ ਭ੍ਰਿਸ਼ਟ ਵਿਵਸਥਾ ਨੂੰ ਠੀਕ ਕਰਨ ਅਤੇ ਦੇਸ਼ ਨੂੰ ਵਿਦੇਸ਼ੀ ਸ਼ਕਤੀਆਂ ਤੋਂ ਮੁਕਤ ਕਰਾਉਣ ਦੀ ਮੰਗ 'ਤੇ ਅੜੇ ਹੋਏ ਹਨ। ਇਰਾਕ ਦੇ ਲੋਕ ਖਸਤਾਹਾਲ ਜ਼ਰੂਰੀ ਸੇਵਾਵਾਂ ਦੀਆਂ ਨੌਕਰੀਆਂ ਦੀ ਕਮੀ ਅਤੇ ਭ੍ਰਿਸ਼ਟਾਚਾਰ ਖ਼ਿਲਾਫ਼ ਅਕਤੂਬਰ ਦੀ ਸ਼ੁਰੂਆਤ ਤੋਂ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਪ੍ਰਦਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋਈ ਹਿੰਸਕ ਝੜਪਾਂ 'ਚ 420 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 15,000 ਲੋਕ ਜ਼ਖ਼ਮੀ ਹੋਏ ਹਨ।

Iraqi PM formally resignsIraqi PM formally resigns

ਇਸ ਹਫ਼ਤੇ ਰਾਜਧਾਨੀ ਬਗਦਾਦ, ਪਵਿੱਤਰ ਸ਼ਹਿਰ ਨਜਫ ਅਤੇ ਪ੍ਰਧਾਨ ਮੰਤਰੀ ਮੇਹਦੀ ਦੇ ਜਨਮ ਅਸਥਾਨ ਨਾਸੀਰੀਆ ਸ਼ਹਿਰ 'ਚ ਹੋਈਆਂ ਝੜਪਾਂ 'ਚ ਦਰਜਨਾਂ ਲੋਕਾਂ ਦੀ ਮੌਤ ਹੋਈ ਹੈ। ਪ੍ਰਧਾਨ ਮੰਤਰੀ ਮੇਹਦੀ ਨੇ ਪ੍ਰਦਰਸ਼ਨਕਾਰੀਆਂ ਅਤੇ ਉੱਚ ਸ਼ੀਆ ਧਰਮ ਗੁਰੂ ਆਇਤੁੱਲ ਅਲੀ ਸਿਸਤਾਨੀ ਵਲੋਂ ਵਧਦੇ ਦਬਾਅ ਕਾਰਨ ਸ਼ੁਕਰਵਾਰ ਨੂੰ ਅਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ।

Iraqi PM formally resignsIraqi PM formally resigns

ਉਨ੍ਹਾਂ ਕਿਹਾ ਕਿ ਉਹ ਐਤਵਾਰ ਤਕ ਸੰਸਦ ਨੂੰ ਅਪਣਾ ਅਸਤੀਫ਼ਾ ਸੌਂਪ ਦੇਣਗੇ। ਸੁਰੱਖਿਆ ਅਤੇ ਹਸਪਤਾਲ ਨਾਲ ਜੁੜੇ ਅਧਿਕਾਰੀਆਂ ਨੇ ਦਸਿਆ ਕਿ ਦਖਣੀ ਇਰਾਕ ਦੇ ਨਜਫ 'ਚ ਪ੍ਰਦਰਸ਼ਨਕਾਰੀਆਂ 'ਤੇ ਸੁਰੱਖਿਆ ਬਲਾਂ ਦੀ ਕਾਰਵਾਈ 'ਚ 3 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਅਤੇ ਹੋਰ 24 ਜ਼ਖ਼ਮੀ ਹੋ ਗਏ। ਬਗਦਾਦ 'ਚ ਵੀ ਘੱਟ ਤੋਂ ਘੱਟ 11 ਪ੍ਰਦਰਸ਼ਨਕਾਰੀ ਜ਼ਖ਼ਮੀ ਹੋ ਗਏ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement